ਕੋਟਕਪੂਰਾ, 8 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਰਾਸ਼ੀ ਮਿਕਸ ਮਾਰਸ਼ਲ ਆਰਟ ਸਪੋਰਟਸ ਐਸੋਸੀਏਸ਼ਨ ਪੰਜਾਬ ਵਲੋਂ ਪਿਛਲੇ ਦਿਨੀਂ ਨੈਸ਼ਨਲ ਚੈਂਪੀਅਨਸ਼ਿਪ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਕਰਵਾਈ ਗਈ, ਜਿਸ ਵਿੱਚ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਸਿਬੀਆਂ ਦੇ ਬੱਚਿਆਂ ਨੇ ਭਾਗ ਲਿਆ, ਜਿਸ ਵਿੱਚ ਹਰਮਨ ਸਿੰਘ, ਮਨਿੰਦਰ ਸਿੰਘ, ਪ੍ਰਭਜੋਤ ਸਿੰਘ, ਪਿ੍ਰੰਸ ਸਿੰਘ, ਸਿਮਰਪ੍ਰੀਤ ਕੌਰ, ਜਸਪ੍ਰੀਤ ਕੌਰ ਆਦਿ ਨੇ ਗੋਲਡ ਮੈਡਲ ਅਤੇ ਅਰਮਾਨਦੀਪ ਸਿੰਘ, ਅਕਾਸ਼ਦੀਪ ਸਿੰਘ, ਪਰਵੀਨ ਧਾਲੀਵਾਲ ਨੇ ਸਿਲਵਰ ਮੈਡਲ ਜਿੱਤ ਕੇ ਸਕੂਲ, ਅਧਿਆਪਕਾਂ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਇਸ ਜਿੱਤ ਦੀ ਖੁਸ਼ੀ ਵਿੱਚ ਚੜਦੀਕਲਾ ਸੇਵਾ ਜੱਥਾ ਸਿਬੀਆਂ ਵਲੋਂ ਬੱਚਿਆਂ ਨੂੰ ਪਿੰਡ ਪਹੁੰਚਣ ’ਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਬੱਚਿਆਂ ਨੂੰ ਮੁਫਤ ਟਰੇਨਿੰਗ ਅਤੇ ਸਪਾਂਸਰ ਕਰਾ ਕੇ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹਿੱਸਾ ਦਿਵਾਉਣ ਵਾਲੀ ਅਰਾਸ਼ੀ ਐੱਮ.ਐੱਮ.ਏ. ਐਸੋਸੀਏਸ਼ਨ ਫਰੀਦਕੋਟ ਜਿਲੇ ਦੀ ਜਨਰਲ ਸੈਕਟਰੀ ਮਿਸ ਪਰਮਜੀਤ ਕੌਰ ਅਤੇ ਕੋਟਕਪੂਰਾ ਦੀ ਕੋਚ ਮਿਸ ਮਨਪ੍ਰੀਤ ਕੌਰ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅਧਿਆਪਕਾ ਬਿਮਲ ਕੁਮਾਰ, ਗੁਰਵਿੰਦਰ ਸਿੰਘ ਖਾਲਸਾ, ਸਤਨਾਮ ਸਿੰਘ ਖਾਲਸਾ ਅਤੇ ਬਾਬਾ ਬਿੱਲੂ ਸਿੰਘ ਖਾਲਸਾ ਆਦਿ ਵੀ ਹਾਜਰ ਸਨ।