ਪਾਇਲ/ਮਲੌਦ 25 ਮਾਰਚ(ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼)
23 ਮਾਰਚ ਦੇ ਸਾਡੇ ਦੇਸ਼ ਦੇ ਮਹਾਨ ਸ਼ਹੀਦ ਭਗਤ ਸਿੰਘ ,ਰਾਜਗੁਰੂ ਤੇ ਸੁਖਦੇਵ ਨੂੰ ਉਹਨਾਂ ਦੇ ਸ਼ਹੀਦੀ ਦਿਨ ਤੇ ਯਾਦ ਕਰਦਿਆਂ ਅਵਾਮੀ ਰੰਗ ਮੰਚ ਪਲਸ ਮੰਚ ਸਿਹੌੜਾ ਵੱਲੋਂ ਇਨਕਲਾਬੀ ਨਾਟਕ ਮੇਲਾ ਕਰਵਾਇਆ ਗਿਆ। ਜਿਸ ਵਿੱਚ ਨਾਟਕ, ਗੀਤ, ਕਵਿਤਾਵਾਂ, ਕੋਰਿਓਗ੍ਰਾਫੀਆਂ ਆਦਿ ਪੇਸ਼ ਕੀਤੀਆਂ ਗਈਆਂ। ਲੋਕ ਹਿੱਤ ਰੰਗ ਮੰਚ ਖਟੜਾ ਚੁਹਾਰਮ ਟੋਨੀ ਖਟੜਾ ਦੀ ਨਿਰਦੇਸ਼ਨਾ ਹੇਠ ਲੇਖਕਾ ਕੁਲਵੰਤ ਕੌਰ ਨਗਰ ਦਾ ਲਿਖਿਆ ਹੋਇਆ ਨਾਟਕ ‘ਮੁਕਤੀ ਦਾਤਾ’ ‘ਚੋਰਾਂ ਦੇ ਵੱਸ ਪੈ ਕੇ ਭਾਰਤ ਮਾਂ ਕੁਰਲਾਉਂਦੀ ਹੈ, ਸਾਡੇ ਹਿੱਸੇ ਆਏ ਨਾ ਖੇਤ’ ਆਦਿ ਪੇਸ਼ਕਾਰੀਆਂ ਕੀਤੀਆਂ ਗਈਆਂ। ਪ੍ਰੋਗਰਾਮ ਦੀ ਸ਼ੁਰੂਆਤ ਨਾਅਰੇ ਤੇ ਇਨਕਲਾਬੀ ਗੀਤ ‘ਨਾਨਕ ਦੇ ਇਸ ਲਾਲੋ ਨੂੰ ਮਜ਼ਦੂਰ ਆਖਿਆ ਜਾਂਦਾ ਹੈ’ ਨਾਲ ਹੋਈ। ਇਸ ਮੌਕੇ ਅਵਾਮੀ ਰੰਗ ਮੰਚ ਪਲਸ ਮੰਚ ਸਿਹੌੜਾ ਦੇ ਆਗੂ ਪਾਵੇਲ ਸਿਹੌੜਾ ਤੇ ਸ਼ੈਰੀ ਸਿਹੌੜਾ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਮੁਲਕ ਦੇ ਲੋਕ ਘੋਰ ਸੰਕਟ ਚੋਂ ਗੁਜ਼ਰ ਰਹੇ ਹਨ,ਚਾਰੇ ਪਾਸੇ ਗਰੀਬੀ, ਮਹਿੰਗਾਈ, ਬੇਰੁਜ਼ਗਾਰੀ, ਅਨਪੜ੍ਹਤਾ,ਨਸ਼ਿਆਂ ਨੇ ਅੱਤ ਚੁੱਕੀ ਹੋਈ ਹੈ। ਭਾਰਤੀ ਹਾਕਮਾਂ ਨੂੰ ਅੰਗਰੇਜਾਂ ਤੋਂ ਵਿਰਾਸਤ ‘ਚ ਮਿਲੇ ਕਾਲੇ ਕਾਨੂੰਨਾਂ ਨੂੰ ਹੋਰ ਮਾਰੂ ਬਣਾ ਕੇ ਲੋਕਾਂ ਖਿਲਾਫ਼ ਵਰਤਿਆ ਜਾ ਰਿਹਾ ਹੈ। ਇਨਕਲਾਬੀ ਲੋਕ ਗਾਇਕ ਅਮਰਜੀਤ ਪ੍ਰਦੇਸੀ ਨੂੰ ਸਿਜਦਾ ਕੀਤਾ, ਫਲਸਤੀਨ, ਮਾਨੂੰਪੁਰ, ਮਨੀਪੁਰ ਦੀਆਂ ਧੀਆਂ, ਰੇਲਾਂ ਰੋਕਣ ਨਿਕਲੇ ਮਜ਼ਦੂਰਾਂ ਤੇ ਰੋਕਾਂ ਗ੍ਰਿਫਤਾਰੀਆਂ ਦੇ ਖਿਲਾਫ਼ ਮਤੇ ਪਾਏ ਗਏ। ਇਸ ਮੌਕੇ ਕੁਲਦੀਪ ਸਿੰਘ,ਗੁਰਜੀਤ ਸਿੰਘ, ਰਾਮਪਿਆਰਾ ਸਿੰਘ, ਜਸਕੀਰਤ ਸਿੰਘ, ਮੋਨੂ, ਹਰਜੋਤ ਸਿੰਘ, ਗੁਰਸ਼ਰਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ।