ਕੋਟਕਪੂਰਾ, 13 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕਿਸਾਨਾਂ ਦੀ ਸਹੂਲਤ ਲਈ ਨੇੜਲੇ ਪਿੰਡ ਹਰੀਨੌ ਵਿਖੇ 30 ਲੱਖ ਦੀ ਲਾਗਤ ਨਾਲ ਸਟੀਲ ਸ਼ੈੱਡ ਉਸਾਰਿਆ ਜਾਵੇਗਾ। ਇਹ ਜਾਣਕਾਰੀ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਨੇ ਅੱਜ ਦਾਣਾ ਮੰਡੀ ਹਰੀਨੌ ਵਿਖੇ ਪੁੱਜਣ ਉਪਰੰਤ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ 90 ਪ੍ਰਤੀਸ਼ਤ ਆਮਦਨ ਖੇਤੀ ’ਤੇ ਹੀ ਨਿਰਭਰ ਹੈ। ਸਪੀਕਰ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਹੈ, ਵਿਕਾਸ ਕਾਰਜਾਂ ਵੱਲ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਹਰੀਨੌ ਵਿਖੇ ਕਿਸਾਨਾਂ ਦੀ ਮੰਗ ਸੀ ਕਿ ਛਾਂ ਅਤੇ ਮੀਂਹ ਦੇ ਮੌਸਮ ’ਚ ਮੰਡੀ ਵਿੱਚ ਬੈਠਣ ਦਾ ਪ੍ਰਬੰਧ ਨਹੀਂ ਸੀ। ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਦੇ ਯਤਨਾ ਸਦਕਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਸ਼ੈੱਡ ਦੀ ਉਸਾਰੀ ਕੀਤੀ ਜਾਵੇਗੀ ਅਤੇ ਕਣਕ ਦਾ ਸੀਜਨ ਆਉਣ ਤੋਂ ਪਹਿਲਾਂ-ਪਹਿਲਾਂ ਇਸ ਕੰਮ ਨੂੰ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਗਤਾਰ ਸਿੰਘ ਬਰਾੜ ਖਾਰਾ, ਨਿਰਭੈ ਸਿੰਘ ਹਰੀ ਨੌ, ਸਵਰਨ ਸਿੰਘ ਗੋਗੀ ਬਰਾੜ, ਅਮਰੀਕ ਸਿੰਘ ਡੱਗੋਰੋਮਾਣਾ, ਅਰੁਣ ਸਿੰਗਲਾ, ਮਨਦੀਪ ਮੌਂਗਾ, ਦੀਪਕ ਮੌਂਗਾ, ਯਾਦੂ ਡਾਕਟਰ, ਗੁਰਜੀਤ ਸਿੰਘ ਹਰੀਏਵਾਲਾ ਅਤੇ ਗੁਰਜੀਤ ਸਿੰਘ ਹਰੀਨੌ ਆਦਿ ਵੀ ਹਾਜ਼ਰ ਸਨ।