ਕੋਟਕਪੂਰਾ, 15 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਹਰੀ ਨੌ ਵਿਖੇ ਸਾਬਕਾ ਸੈਨਿਕ ਵੈਲਫ਼ੇਅਰ ਯੂਨੀਅਨ ਇਕਾਈ ਹਰੀ ਨੌ ਵੱਲੋਂ ਸ਼ਹੀਦੀ ਗੇਟ ‘ਤੇ ਹਰ ਸਾਲ ਦੀ ਤਰ੍ਹਾਂ ਦਿਵਾਲੀ ਦਾ ਤਿਉਹਾਰ ਕੁਲਵੰਤ ਸਿੰਘ ਪ੍ਰਧਾਨ ਦੀ ਯੋਗ ਰਹਿਨੁਮਾਈ ਹੇਠ ਸ਼ਹੀਦੀ ਯਾਦਗਾਰੀ ਗੇਟ ‘ਤੇ ਸ਼ਰਧਾ ਦੇ ਦੀਵੇ ਜਗਾ ਕੇ ਸ਼ਰਧਾਂਜਲੀ ਭੇਂਟ ਕੀਤੀ। ਉਪ ਪ੍ਰਧਾਨ ਹਰਮੇਲ ਸਿੰਘ ਨੇ ਸ਼ਹੀਦ ਪਰਿਵਾਰ ਅਤੇ ਸਾਰੇ ਮੈਂਬਰਾਂ ਨੂੰ ਦਿਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਗੇਟ ‘ਤੇ ਪਹੁੰਚਣ ‘ਤੇ ਜੀ ਆਇਆਂ ਆਖਿਆ, ਲਖਵਿੰਦਰ ਸਿੰਘ ਸਾਬਕਾ ਪ੍ਰਧਾਨ ਤੇ ਦਲਜੀਤ ਸਿੰਘ ਸਾਬਕਾ ਪ੍ਰਧਾਨ ਨੇ ਦਿਵਾਲੀ ਦੇ ਇਤਿਹਾਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਾਰੇ ਮੈਂਬਰਾਂ ਨੇ ਇੱਕ ਦੂਜੇ ਨੂੰ ਮੁਬਾਰਕਾ ਦਿੱਤੀਆਂ ਅਤੇ ਦੀਵੇ ਮੋਮਬੱਤੀਆਂ ਜਗਾਈਆਂ। ਸਰਬਜੀਤ ਸਿੰਘ ਭੈਰੋਂ ਭੱਟੀ, ਜਿਸ ਦੇ ਇੱਕ ਲੱਤ ਤੇ ਇੱਕ ਬਾਂਹ ਫਿਰ ਵੀ ਬਹੁਤ ਕੰਮ ਕਰਦਾ ਹੈ, ਸ਼ਹੀਦੀ ਗੇਟ ‘ਤੇ ਸਫ਼ਾਈ ਦਾ ਕੰਮ ਕਰਦਾ ਹੈ। ਇਸ ਮੌਕੇ ਮਠਿਆਈ ਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਕੁਲਵੰਤ ਸਿੰਘ ਸਾਰੇ ਮੈਂਬਰਾਂ ਦਾ ਗੇਟ ‘ਤੇ ਹਾਜ਼ਰੀ ਭਰਨ ‘ਤੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਹੀਦ ਪਰਿਵਾਰ ਸਾਬਕਾ ਪ੍ਰਧਾਨ ਅਮਰਜੀਤ ਸਿੰਘ, ਗੇਜ ਰਾਮ ਭੌਰਾ, ਕੈਸ਼ੀਅਰ ਪਲਵਿੰਦਰ ਸਿੰਘ ਮਾਸਟਰ ਬਲੋਰ ਸਿੰਘ ,ਚਮਕੌਰ ਸਿੰਘ, ਗੁਰਪ੍ਰੀਤ ਸਿੰਘ, ਅਮਰਜੋਤ ਸਿੰਘ, ਲਖਵੀਰ ਸਿੰਘ, ਭਗਤ ਸਿੰਘ ਗੱਜਣ ਸਿੰਘ ਘੱਦਾ ਅਤੇ ਹੋਰ ਮੈਂਬਰ ਵੀ ਸ਼ਾਮਲ ਸਨ।