ਕੂੰਜੀਵਤ ਭਾਸ਼ਣ, ਪੁਸਤਕ ਪ੍ਰਦਰਸ਼ਨੀਆਂ, ਨਾਟਕ ਆਦਿ ’ਤੇ ਹੋਵੇਗੀ ਚਰਚਾ
ਕੋਟਕਪੂਰਾ, 28 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਸਾਹਿਤ, ਸਿੱਖਿਆ, ਸਿਹਤ ਅਤੇ ਵਾਤਾਵਰਣ ਦੇ ਖੇਤਰ ਵਿੱਚ ਅਹਿਮ ਕਾਰਜ ਕਰ ਰਹੀ ‘ਪੀਪਲਜ਼ ਫੋਰਮ ਬਰਗਾੜੀ ਪੰਜਾਬ’ ਵਲੋਂ ਕਰਵਾਏ ਜਾਂਦੇ ਸਲਾਨਾ ਲਿਟਰੇਰੀ ਫੈਸਟੀਵਲ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸੰਸਥਾ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ, ਰਾਜਪਾਲ ਸਿੰਘ, ਗੁਰਪ੍ਰੀਤ ਸਿੰਘ, ਸਟਾਲਨਜੀਤ ਸਿੰਘ, ਗੁਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ‘ਪੀਪਲਜ਼ ਫੋਰਮ ਬਰਗਾੜੀ’ ਪੰਜਾਬ ਵਲੋਂ ਚਾਰ ਰੋਜਾ ਲਿਟਰੇਰੀ ਫੈਸਟੀਵਲ ਟੀਚਰਜ਼ ਹੋਮ ਬਠਿੰਡਾ ਵਿਖੇ 24, 25, 26 ਅਤੇ 27 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਕੂੰਜੀਵਤ ਭਾਸ਼ਣ, ਪੁਸਤਕ ਪ੍ਰਦਰਸ਼ਨੀਆਂ, ਸਾਹਿਤਕ ਵਿਚਾਰ ਚਰਚਾ, ਫਿਲਮ ਸ਼ੋਅ, ਨਾਟਕ, ਸਮਕਾਲੀ ਸਰੋਕਾਰਾਂ ’ਤੇ ਚਰਚਾ ਆਦਿ ਕਰਵਾਏ ਜਾਣਗੇ। ਇਸ ਮੇਲੇ ਦੌਰਾਨ ਪ੍ਰਸਿੱਧ ਨਾਟਕਕਾਰ, ਲੇਖਕ, ਉਸਾਰੂ ਫਿਲਮਾਂ ਦੇ ਡਾਇਰੈਕਟਰ, ਬੁੱਧੀਜੀਵੀ ਆਦਿ ਲੋਕਾਂ ਦੇ ਰੂਬਰੂ ਹੋਣਗੇ। ਇਸ ਮੌਕੇ ਵਿਜੈ ਬਰਗਾੜੀ, ਅੰਮਿ੍ਰਤਲਾਲ ਜੋਸ਼ੀ, ਅਮਰਜੀਤ ਸਿੰਘ ਢਿੱਲੋਂ, ਅੰਮਿ੍ਰਤਪਾਲ ਸਿੰਘ ਵਿਰਕ, ਡਾ ਲਖਵਿੰਦਰ ਸਿੰਘ ਸ਼ਰਮਾ, ਰੁਪਿੰਦਰ ਵਰਮਾ, ਜਸਵਿੰਦਰ ਸਿੰਘ ਬਰਗਾੜੀ, ਕੁਲਵੰਤ ਸਿੰਘ, ਰੰਗ ਹਰਜਿੰਦਰ, ਅਮੋਲਕ ਸਿੰਘ, ਮੰਪੀ ਸਿੰਘ, ਮੰਗਤ ਸ਼ਰਮਾ, ਮਹਿੰਦਰਪਾਲ ਸਿੰਘ, ਸੰਦੀਪ ਸਿੰਘ ਆਦਿ ਵੀ ਹਾਜਰ ਸਨ।