ਕੋਟਕਪੂਰਾ, 28 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਸਥਾਨਕ ਮੁਕਤਸਰ ਰੋਡ ਨੇੜੇ ਬੱਤੀਆਂ ਵਾਲਾ ਚੌਂਕ ਅਤੇ ਗਰਗ ਦੰਦਾਂ ਦੇ ਕਲੀਨਿਕ ਕੋਲ ਸਥਿੱਤ ਇਲਾਕੇ ਦੀ ਨਾਮਵਰ ਅਤੇ ਮਸ਼ਹੂਰ ਸੰਸਥਾ ‘‘ਜੀਨੀਅਰ ਹਾਰਬਰ’’ ਦੇ ਵਿਦਿਆਰਥੀ ਆਏ ਦਿਨ ਵਿਸ਼ੇਸ਼ ਪ੍ਰਾਪਤੀਆਂ ਹਾਸਲ ਕਰਕੇ ਸੰਸਥਾ ਦਾ ਨਾਮ ਰੋਸ਼ਨ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਜਗਮੀਤ ਸਿੰਘ ਸੰਧੂ ਨੇ ਦੱਸਿਆ ਕਿ ਸੰਸਥਾ ਵੱਲੋਂ ਹਰਮਨਪ੍ਰੀਤ ਸਿੰਘ ਵਾਸੀ ਸਮਾਲਸਰ ਜਿਲਾ ਮੋਗਾ ਦਾ 3 ਰਿਫਿਊਜਲਾਂ ਅਤੇ ਪੀ.ਟੀ. ਈ ਦੇ ਨਾਲ ਕੈਨੇਡਾ ਦਾ ਸਟੱਡੀ ਵੀਜਾ ਲਵਾ ਕੇ ਉਸਦਾ ਵਿਦੇਸ਼ ਵਿੱਚ ਪੜਾਈ ਕਰਨ ਦਾ ਸੁਪਨਾ ਸਾਕਾਰ ਕੀਤਾ ਹੈ। ਜਗਮੀਤ ਸਿੰਘ ਸੰਧੂ ਨੇ ਦੱਸਿਆ ਕਿ ਸਾਡੀ ਸੰਸਥਾ ਦੇਸ਼ਾਂ-ਵਿਦੇਸ਼ਾਂ ’ਚ ਜਾਣ ਦੇ ਇਛੁੱਕ ਵਿਦਿਆਰਥੀਆਂ ਦੀ ਇਸ ਇਛਾਪੂਰਤੀ ਲਈ ਸਦਾ ਤਤਪਰ ਰਹਿੰਦੀ ਹੈ। ਉਹਨਾਂ ਦੱਸਿਆ ਕਿ ਸੰਸਥਾ ਵਲੋਂ ਇਸ ਤੋਂ ਪਹਿਲਾਂ ਸਟੱਡੀ ਅਤੇ ਟੂਰਿਸਟ ਵੀਜੇ ਲਵਾਏ ਗਏ ਹਨ। ਵਿਦਆਰਥੀ ਹਰਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਸੰਸਥਾ ਦੀ ਕਰਜਗੁਜਾਰੀ ਤੋਂ ਪੂਰੀ ਤਰਾਂ ਖੁਸ਼ ਅਤੇ ਪ੍ਰਭਾਵਿਤ ਹਨ, ਕਿਉਂਕਿ ਸੰਸਥਾ ਨੇ ਉਹਨਾਂ ਦਾ ਕੈਨੇਡਾ ਦਾ ਸਟੱਡੀ ਵੀਜਾ ਮਹਿਜ ਕੁਝ ਹੀ ਦਿਨਾ ’ਚ ਲਵਾ ਦਿੱਤਾ ਅਤੇ ਉਨਾਂ ਦਾ ਕੀਮਤੀ ਸਮਾਂ ਅਤੇ ਪੈਸਾ ਦੋਵਾਂ ਦਾ ਕਾਫੀ ਫਾਇਦਾ ਕੀਤਾ ਹੈ। ਉਹਨਾਂ ਦੱਸਿਆ ਕਿ ਇਹ ਸੰਸਥਾ ਲੰਮੇ ਸਮੇਂ ਤੋਂ ਵਿਦੇਸ਼ਾਂ ’ਚ ਸਫਲਤਾ ਪ੍ਰਾਪਤ ਕਰਕੇ ਹੁਣ ਆਪਣੇ ਦੇਸ਼ ’ਚ ਵੀ ਇਸੇ ਸਿਲਸਲੇ ਨੂੰ ਬਰਕਰਾਰ ਰੱਖ ਰਹੀ ਹੈ, ਕਿਉਂਕਿ ਇਹ ਨਾਮ ਇਥੇ ਦਿੱਤੀਆਂ ਜਾਣ ਵਾਲੀਆਂ ਵਧੀਆ ਸਹੂਲਤਾਂ, ਅਪਡੇਟਿਡ ਸਟੱਡੀ ਮਟੀਰੀਅਲ, ਆਧੁਨਿਕ ਤਕਨੀਕਾਂ ਦੀ ਵਰਤੋਂ, ਵਿਦਿਆਰਥੀਆਂ ਅਤੇ ਸਟਾਫ ਦੀ ਲਗਨ ਅਤੇ ਯੋਗ ਅਗਵਾਈ ਕਰਕੇ ਹੀ ਸੰਭਵ ਹੋਇਆ ਹੈ। ਇਸ ਮੌਕੇ ਡਾਇਰੈਕਟਰ ਜਗਮੀਤ ਸਿੰਘ ਸੰਧੂ ਨੇ ਹੋਰਨਾ ਵਿਦਿਆਰਥੀਆਂ ਅਤੇ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਾਮਯਾਬੀ ਲeI ਕੋਸ਼ਿਸ਼ਾਂ ਜਾਰੀ ਰੱਖਣ ਤੇ ਆਪਣੇ ਹੁਨਰ ਨੂੰ ਹੋਰ ਵੀ ਨਿਖਾਰਣ ਅਤੇ ਆਉਣ ਵਾਲੇ ਭਵਿੱਖ ਨੂੰ ਉਜਵਲ ਬਣਾਉਣ। ਅੰਤ ’ਚ ਉਨ੍ਹਾਂ ਨੇ ਹਰਮਨਪ੍ਰੀਤ ਸਿੰਘ ਨੂੰ ਕੈਨੇਡਾ ਦਾ ਸਟੱਡੀ ਵੀਜਾ ਸੌਂਪਦਿਆਂ ਵਧਾਈ ਦੇਣ ਉਪਰੰਤ ਉਜਵਲ ਭਵਿੱਖ ਦੀ ਕਾਮਨਾ ਵੀ ਕੀਤੀ।
Leave a Comment
Your email address will not be published. Required fields are marked with *