ਕੋਟਕਪੂਰਾ, 23 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸਿਟੀ ਥਾਣੇ ਵਿਖੇ ਦਰਜ ਹੋਏ ਮੁਕੱਦਮਾ ਨੰਬਰ 52 ਨਾਲ ਸਬੰਧਤ ਅਣਪਛਾਤੇ ਵਿਅਕਤੀ ਦੀ ਲਾਸ਼ ਦਾ ਸਮਾਜਸੇਵੀ ਸੰਸਥਾ ਦੇ ਸਹਿਯੋਗ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਤਫਤੀਸ਼ੀ ਅਫਸਰ ਐੱਸ.ਆਈ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਢੈਪਈ ਨਹਿਰ ਦੇ ਪੁਲ ਤੋਂ ਇਕ ਅਣਪਛਾਤੇ ਲੜਕੇ ਦੀ ਲਾਸ਼ ਮਿਲੀ ਸੀ। ਜਿਸ ਸਬੰਧ ਵਿੱਚ ਥਾਣਾ ਸਿਟੀ ਕੋਟਕਪੂਰਾ ਵਿਖੇ ਅਣਪਛਾਤੇ ਕਾਤਲਾਂ ਖਿਲਾਫ ਮਿਤੀ 19/03/2024 ਨੂੰ ਆਈ.ਪੀ.ਸੀ. ਦੀ ਧਾਰਾ 302/120/201 ਤਹਿਤ ਮੁਕੱਦਮਾ ਨੰਬਰ 52 ਦਰਜ ਕੀਤਾ ਗਿਆ ਸੀ। ਉਹਨਾ ਦੱਸਿਆ ਕਿ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ਵਿੱਚ 72 ਘੰਟਿਆਂ ਤੱਕ ਰੱਖ ਕੇ ਮੁਨਿਆਦੀ ਕਰਵਾਈ ਗਈ ਤਾਂ ਜੋ ਲਾਸ਼ ਦੀ ਸ਼ਨਾਖਤ ਕਰਕੇ ਕਤਲ ਦੇ ਕਾਰਨਾ ਦਾ ਪਤਾ ਲਾਇਆ ਜਾ ਸਕੇ ਪਰ ਪਤਾ ਨਾ ਲੱਗਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਸਹਾਰਾ ਸਰਵਿਸ ਸੁਸਾਇਟੀ ਦੇ ਸੈਕਟਰੀ ਪ੍ਰੇਮ ਖਰਬੰਦਾ ਸਮੇਤ ਅਸ਼ੋਕ ਭਟਨਾਗਰ ਅਤੇ ਅੰਗਰੇਜ ਸਿੰਘ ਆਦਿ ਦੇ ਸਹਿਯੋਗ ਨਾਲ ਰਾਮਬਾਗ ਦੇ ਸ਼ਮਸ਼ਾਨਘਾਟ ਵਿੱਚ ਉਸਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਐੱਸ ਆਈ ਹਰਪ੍ਰੀਤ ਸਿੰਘ ਨੇ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਇਸ ਬਾਰੇ ਕੋਈ ਜਾਣਕਾਰੀ ਦੇਣਾ ਚਾਹੇ ਤਾਂ ਉਹ ਸਿਟੀ ਥਾਣਾ ਕੋਟਕਪੂਰਾ ਦੇ ਮੁੱਖ ਅਫਸਰ ਦੇ ਮੋਬਾਇਲ ਨੰਬਰ 75270-17024, ਮੁੱਖ ਮੁਨਸ਼ੀ 75270-17034 ਜਾਂ ਤਫਤੀਸ਼ੀ ਅਧਿਕਾਰੀ ਦੇ ਮੋਬਾਇਲ ਨੰਬਰ 99149-44707 ’ਤੇ ਸੰਪਰਕ ਕਰ ਸਕਦਾ ਹੈ।
Leave a Comment
Your email address will not be published. Required fields are marked with *