
।ਅਹਿਮਦਗੜ੍ਹ 3 ਅਗਸਤ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼ )
ਪੈਰਾਗੋਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ ਤੀਆਂ ਦਾ ਤਿਉਹਾਰ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਤੀਆਂ ਦੇ ਤਿਉਹਾਰ ਦੀ ਸ਼ੁਰੂਆਤ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਸਿੱਧੂ ਵੱਲੋਂ ਤੀਆਂ ਸਬੰਧੀ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਕੀਤੀ ਗਈ। ਇਸ ਸਮਾਗਮ ਵਿੱਚ ਹਰੇਕ ਜਮਾਤ ਦੀਆਂ ਵਿਦਿਆਰਥਨਾਂ ਨੇ ਵੱਧ ਚੜ ਕੇ ਪੰਜਾਬੀ ਪਹਿਰਾਵੇ ਅਤੇ ਸੱਭਿਆਚਾਰ ਨੂੰ ਉੱਚਾ ਰੱਖਣ ਲਈ ਭਾਗ ਲਿਆ। ਪ੍ਰਿੰਸੀਪਲ ਮਨਜੀਤ ਕੌਰ ਸਿੱਧੂ ਅਤੇ ਚੇਅਰ ਪਰਸਨ ਸੁਮਨ ਸੋਫਤ ਨੇ ਕਿਹਾ ਕਿ ਪੰਜਾਬੀ ਸਮਾਜ ਵਿਚ ਹਰ ਤਿਉਹਾਰ ਦਾ ਆਪਣਾ ਖਾਸ ਸਥਾਨ ਹੈ, ਇਸ ਦੀ ਵਜਾਹ ਇਕ ਇਹ ਵੀ ਹੈ ਕਿ ‘ਮੇਲੇ ਅਤੇ ਤਿਉਹਾਰਾਂ’ ਦੀ ਸਮਾਜ ਦੇ ਹਰ ਉਮਰ ਅਤੇ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਸਾਂਝ ਹੁੰਦੀ ਹੈ ਕਿਉਂਕਿ ਇਹ ਇਕ ਤਰ੍ਹਾਂ ਨਾਲ ਉਨ੍ਹਾਂ ਦੇ ਚਾਅ ਮਲਾਰ, ਖੁਸ਼ੀਆਂ-ਖੇੜੇ, ਸੱਧਰਾਂ, ਇਛਾਵਾਂ, ਮਨੌਤਾਂ ਅਤੇ ਪ੍ਰਤਿਭਾਵਾਂ ਨੂੰ ਜਾਹਿਰ ਕਰਨ ਦਾ ਇਕ ਜਰੀਆ ਹੁੰਦੇ ਹਨ। ਇਨ੍ਹਾਂ ‘ਚੋਂ ਕੁਝ ਤਿਉਹਾਰ ਕੁੜੀਆਂ ਮੁਟਿਆਰਾ ਦੇ ਹੁੰਦੇ ਹਨ ਜਿਨ੍ਹਾਂ ਵਿਚੋਂ ਇਕ ਸਾਉਣ ਮਹੀਨੇ ਆਉਣ ਵਾਲਾ ਤੀਆਂ ਦਾ ਤਿਉਹਾਰ ਹੈ ਜਿਸਦਾ ਆਪਣਾ ਹੀ ਵੱਖਰਾ ਰੂਪ ਰੰਗ ਅਤੇ ਢੰਗ ਹੁੰਦਾ ਹੈ। ਇਸ ਤਿਉਹਾਰ ਦੇ ਮੌਕੇ ਤੇ ਵਿਦਿਆਰਥਨਾ ਵੱਲੋਂ ਗਿੱਧਾ ਭੰਗੜਾ ਟੱਪੇ ਸਿੱਠਣੀਆਂ ਘੋੜੀਆਂ ਸੁਹਾਗ ਅਤੇ ਧੀਆਂ ਦੇ ਸੰਧਾਰੇ ਉੱਤੇ ਨਾਟਕ ਦਾ ਸਫਲ ਮੰਚਨ ਕੀਤਾ ਗਿਆ। ਮੰਜੀਸ਼ਠਾ ਗੁਪਤਾ ਰੁਮਾਇਜਾ ਅਸ਼ਮਨ ਚਾਹਤ ਦੀਪਾਂਸ਼ੀ ਜੁਆਏਪ੍ਰੀਤ ਇਸ਼ਪ੍ਰੀਤ ਕੌਰ ਜਿਆਨ ਲੀਜ਼ਾ ਜਸਮੀਤ ਗਾਇਤ੍ਰੀ ਗੁਰਮਨ ਮੰਨਤ ਆਦਿ ਵਿਦਿਆਰਥਨਾਂ ਵੱਲੋਂ “ਮਹਿੰਗਾ ਹੋ ਗਿਆ ਸੋਣਾ ਵੇ ,ਇੱਕ ਪਲ ਕੀ ਹੱਸਿਆ, ਪਿਆ ਉਮਰਾਂ ਦਾ ਰੋਣਾ ਵੇਂ ” ਆਦਿ ਟੱਪੇ ਅਤੇ ਬੋਲੀਆਂ ਗਾ ਕੇ ਉੱਥੇ ਮੌਜੂਦ ਸਾਰੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਵਿਦਿਆਰਥੀਆਂ ਵੱਲੋਂ ਲੋਕ ਗੀਤ ਅਤੇ ਲੋਕ ਨਾਚ ਕਰਕੇ ਇਸ ਤਿਉਹਾਰ ਤੇ ਖੂਬ ਰੌਣਕਾਂ ਲਗਾਈਆਂ। ਇਸ ਮੌਕੇ ਪ੍ਰਭਦੇਵ ਕੌਰ ਪੂਨਮ ਗਰੇਵਾਲ ਪੂਨਮ ਗੋਇਲ ਪੂਜਾ ਅਹੂਜਾ ਰੂਚੀ ਅਬਰੋਲ ਜਯੋਤੀ ਵਰਮਾ ਸੋਨੀ ਦੇਵੀ ਰੀਤੂ ਦੱਤ ਜੈਸਮੀਨ ਕੌਰ ਨੀਤਿਕਾ ਰਾਣੀ ਤਰਨਜੀਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।
ਕੈਪਸ਼ਨ_ ਤੀਆਂ ਦੇ ਤਿਉਹਾਰ ਮੌਕੇ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਖੁਸ਼ੀ ਦੇ ਮੂੜ ਵਿੱਚ ਵਿਦਿਆਰਥਨਾ ਅਤੇ ਅਧਿਆਪਕਾਵਾਂ।