ਕੋਟਕਪੂਰਾ, 17 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਾਰੇ ਹੀ ਭਾਰਤ ਦੇਸ਼ ’ਚ ਅਯੁੱਧਿਆ ਵਿਖੇ ਸ਼੍ਰੀ ਰਾਮ ਜੀ ਦੇ ਮੰਦਿਰ ਦੀ ਪ੍ਰਾਣ ਪ੍ਤੀਸ਼ਠਾ 22 ਜਨਵਰੀ ਨੂੰ ਸਾਰੇ ਦੇਸ਼ ਵਾਸੀਆ ਵੱਲੋ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਪ੍ਜਾਪਤ ਸਮਾਜ ਦੇ ਆਗੂ, ਕਾਂਗਰਸ ਪਾਰਟੀ ਦੇ ਜ਼ਿਲਾ ਸਕੱਤਰ ਅਤੇ ਉਪਭੋਗਤਾ ਅਧਿਕਾਰ ਸੰਗਠਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਜੀਤ ਵਰਮਾ, ਜ਼ਿਲਾ ਪ੍ਧਾਨ ਜੈ ਚੰਦ ਬੇਂਵਾਲ ਅਤੇ ਚੇਅਰਮੈਨ ਹੰਸਰਾਜ ਨੇ ਕਿਹਾ ਕਿ 22 ਜਨਵਰੀ 2024 ਦਾ ਦਿਨ ਸਾਡੇ ਸਾਰਿਆਂ ਲਈ ਬੜਾ ਹੀ ਇਤਿਹਾਸਕ ਅਤੇ ਮਾਣ ਵਾਲਾ ਦਿਨ ਹੈ, ਇਸ ਦਿਨ ਅਯੁੱਧਿਆ ਵਿੱਚ ਸ਼੍ਰੀ ਰਾਮ ਜੀ ਦੇ ਮੰਦਿਰ ਦੀ ਪ੍ਰਾਣ ਪ੍ਤੀਸ਼ਠਾ ਹੋਵੇਗੀ, ਜੋ ਸਾਰੇ ਭਾਰਤੀਆਂ ਲਈ ਫਖ਼ਰ ਦੀ ਗੱਲ ਹੈ। ਉਹਨਾਂ ਅੱਗੇ ਕਿਹਾ ਕਿ ਪ੍ਜਾਪਤ ਸਮਾਜ ਵੀ ਇਹ ਦਿਵਸ ਬੜੀ ਧੂਮਧਾਮ ਨਾਲ ਤਿਉਹਾਰ ਵਾਂਗੂ ਮਨਾਵੇਗਾ। ਉਹਨਾਂ ਦੱਸਿਆ ਕਿ ਸਾਰੇ ਹੀ ਧਰਮ ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ ਅਤੇ ਭਾਰਤ ਦੇਸ਼ ’ਚ ਸਾਰੇ ਹੀ ਧਰਮ ਸਤਿਕਾਰ ਯੋਗ ਹਨ।