ਸੜਕਾਂ ‘ਤੇ ਧੂੜ ਹੀ ਧੂੜ ਨਜਰ ਆ ਰਿਹਾ : ਨਰੇਸ਼ ਸਹਿਗਲ
ਡੀ.ਸੀ. ਨੂੰ ਪ੍ਰਦੂਸ਼ਣ ਨੂੰ ਵੇਖਦੇ ਹੋਏ ਛੋਟੇ ਬੱਚਿਆਂ ਦੇ ਸਕੂਲਾਂ ’ਚ ਛੁੱਟੀ ਦਾ ਐਲਾਨ ਕਰਨਾ ਚਾਹੀਦੈ : ਨਰੇਸ਼ ਸਹਿਗਲ
ਕੋਟਕਪੂਰਾ, 24 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿੱਚ ਜਿੱਥੇ ਪਲੁਸ਼ਣ ਦਿੱਲੀ ਵਾਂਗ ਫੈਲ ਚੁੱਕਾ ਹੈ, ਉੱਥੇ ਜਿਲ੍ਹਾ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਦੇ ਆਸ-ਪਾਸ ਪਿੰਡਾਂ ਵਿੱਚ ਪਿਛਲੇ 2 ਦਿਨਾਂ ਤੋਂ ਪ੍ਰਦੂਸ਼ਣ ਦੇ ਕਾਰਨ ਸੂਰਜ ਨਜਰ ਨਹੀਂ ਆਇਆ, ਸੜਕਾਂ ਦੇ ਆਵਾਜਾਈ ਪ੍ਰਦੂਸ਼ਣ ਦੇ ਨਾਲ-ਨਾਲ ਖੇਤਾਂ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਸਾੜੀਆ ਜਾ ਰਹੀਆਂ ਪਰਾਲੀਆਂ ਅਤੇ ਮੰਡੀਆਂ ਵਿੱਚ ਝੋਨੇ ਦੀ ਫਸਲ ਦੀ ਡਸਟ ਇਸ ਕਰਕੇ ਪੈਦਾ ਹੋ ਰਹੀ ਹੈ, ਭਾਵੇਂ ਪੰਜਾਬ ਸਰਕਾਰ ਨੇ ਮੰਡੀਆਂ ਵਿੱਚ ਹੜੰਬਾ ਬੰਦ ਕੀਤਾ ਹੈ ਪਰ ਫਿਰ ਵੀ ਲਗਾਤਾਰ ਅਨੇਕਾਂ ਹੜੰਬੇ ਚੱਲ ਰਹੇ ਹਨ ਜੋ ਹਵਾ ਨੂੰ ਦੂਸ਼ਿਤ ਕਰਕੇ ਤੂੜ ਅਤੇ ਡਸਟ ਪੈਦਾ ਕਰ ਰਹੇ ਹਨ ਤੇ ਖਾਸ ਕਰਕੇ ਦਾਣਾ ਮੰਡੀ ਕੋਟਕੂਪਰਾ ਦੇ ਆਸ-ਪਾਸ ਸੜਕਾਂ ਤੋਂ ਡਸਟ ਪ੍ਰਦੂਸ਼ਣ ਕਾਰਨ ਲੰਘਣਾ ਅਤੇ ਸਾਹ ਲੈਣਾ ਮੁਸ਼ਕਲ ਹੋ ਚੁੱਕਾ ਹੈ, ਇਸ ਗੱਲ ਦਾ ਪ੍ਰਗਟਾਵਾ ਸ਼ਹਿਰ ਨਿਵਾਸੀ ਅਤੇ ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਨੇ ਕਰਦੇ ਹੋਏ ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਪਲੂਸ਼ਣ ਵੱਧ ਚੁੱਕਾ ਹੈ ਕਿ ਛੋਟੇ ਬੱਚਿਆਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ, ਇਸ ਲਈ ਦਿੱਲੀ ਦੀ ਤਰਜ ‘ਤੇ ਛੋਟੇ ਬੱਚਿਆਂ ਦੇ ਸਕੂਲਾਂ ਵਿੱਚ ਛੁਟਿਆਂ ਦਾ ਐਲਾਨ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਉਨ੍ਹਾਂ ਅੱਗੇ ਕਿਹਾ ਕਿ ਸ਼ੂਗਰ, ਹਾਰਟ, ਸਾਹ ਆਦਿ ਦੀਆਂ ਬਿਮਾਰੀਆਂ ਨਾਲ ਪੀੜਤ ਲੋਕਾਂ ਨੂੰ ਘਰੋਂ ਘੱਟ ਨਿਕਲਣਾ ਚਾਹੀਦਾ ਹੈ। ਇਸੇ ਤਰ੍ਹਾਂ ਸ਼ਹਿਰ ਨਿਵਾਸੀ ਚੇਤਨ ਸਹਿਗਲ ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਲੂਸ਼ਣ ਤੇ ਆਪਣਾ ਬਿਆਨ ਦਿੰਦੀਆਂ ਕਿਹਾ ਕਿ ਅੱਜ ਦੇ ਸਮੇਂ ਪਲੂਸ਼ਣ ਨੂੰ ਦੇਖਦੇ ਹੋਏ ਜਿਲ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਛੋਟੇ ਬੱਚਿਆਂ ਦੇ ਸਕੂਲਾਂ ਵਿੱਚ ਛੁੱਟੀ ਦੇ ਨਾਲ-ਨਾਲ ਸਮੂਹ ਜਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਪ੍ਰਦੂਸ਼ਣ ਨਾਲ ਸੰਬੰਧਤ ਬਿਮਾਰੀਆਂ ਦੀ ਰੋਕਥਾਮ ਲਈ ਪੂਰੇ ਇੰਤਜ਼ਾਮ ਹੋਣੇ ਚਾਹੀਦੇ ਹਨ। ਦੂਸਰੇ ਪਾਸੇ ਉਨ੍ਹਾਂ ਜਿਲ੍ਹਾ ਪ੍ਰਸ਼ਾਸਣ ਡਿਪਟੀ ਕਮੀਸ਼ਨਰ ਤੋਂ ਇਹ ਵੀ ਮੰਗ ਕੀਤੀ ਕਿ ਸਮੂਹ ਸੜਕਾਂ ਤੇ ਹਰ ਰੋਡ ਪਾਣੀ ਦਾ ਛਿੜਕਾ ਕਰਨਾ ਚਾਹੀਦਾ ਹੈ ਜਿਸ ਨਾਲ ਵੀ ਪ੍ਰਦੂਸ਼ਣ ਘਟੇਗਾ ਅਤੇ ਉਨ੍ਹਾ ਕਿਸਾਨ ਵੀਰਾਂ ਨੂੰ ਵੀ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ, ਜਿਸ ਨਾਲ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ ਪਰ ਕੁਝ ਵੀ ਹੋਵੇ ਪਿਛਲੇ 2 ਦਿਨਾਂ ਤੋਂ ਕੋਟਕਪੂਰਾ ਵਿੱਚ ਪਲੂਸ਼ਣ ਕਾਰਨ ਸ਼ੂਰਜ ਨਹੀਂ ਆਈਆ। ਪ੍ਰਦੂਸ਼ਣ ਕਾਰਨ ਲੋਕਾਂ ਦੀਆਂ ਅੱਖਾਂ ਮੱਚ ਰਹੀਆਂ ਹਨ ਤੇ ਅੱਖਾਂ ਵਿੱਚੋਂ ਹੰਜੂ ਨਿਕਲ ਰਹੇ ਹਨ ਤੇ ਸੜਕਾਂ ਤੇ ਧੂੜ ਹੀ ਧੂੜ ਨਜਰ ਆ ਰਹੀ ਹੈ