ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵਰਗ ਦਾ ਰੱਖਿਆ ਖਿਆਲ : ਨਾਰੰਗ
ਕੋਟਕਪੂਰਾ, 6 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਜਿਲਾ ਫਰੀਦਕੋਟ ਦੇ ਜ਼ਿਲਾ ਮਹਾਂਮੰਤਰੀ ਸ਼੍ਰੀ ਰਾਜਨ ਨਾਰੰਗ ਨੇ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਅਯੁੱਧਿਆ ਧਾਮ ਦੇ ਅਤਿ ਆਧੁਨਿਕ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਮਹਾਂਰਿਸ਼ੀ ਵਾਲਮੀਕ ਜੀ ਦੇ ਨਾਮ ’ਤੇ ਰੱਖਣ ਲਈ ਸਮੁੱਚੇ ਭਾਈਚਾਰੇ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਆਖਿਆ ਭਾਰਤ ਸਰਕਾਰ ਵਲੋਂ ਵਾਲਮੀਕ ਭਾਈਚਾਰੇ ਨੂੰ ਇਹ ਇਕ ਬਹੁਤ ਵੱਡਾ ਮਾਣ-ਸਨਮਾਨ ਦਿੱਤਾ ਗਿਆ ਹੈ, ਜੋ ਕਿ ਸਮੁੱਚੇ ਵਾਲਮੀਕ ਸਮਾਜ ਲਈ ਮਾਣ ਤੇ ਫਖ਼ਰ ਵਾਲਾ ਹੈ। ਉਹਨਾਂ ਕਿਹਾ ਕਿ ਸਾਰੀਆਂ ਜਾਤਾਂ ਅਤੇ ਧਰਮਾ ਦਾ ਸਤਿਕਾਰ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਗਵਾਨ ਸ਼੍ਰੀ ਰਾਮ ਮੰਦਰ ਦੇ ਪਰਿਸਰ ਵਿੱਚ ਭਗਵਾਨ ਸ਼੍ਰੀ ਵਾਲਮੀਕ ਜੀ ਦਾ ਮੰਦਰ ਬਣਾਉਣ ਦਾ ਬਹੁਤ ਵੱਡਾ ਇਤਿਹਾਸਿਕ ਫੈਸਲਾ ਲੈ ਕੇ ਉਹਨਾ ਪ੍ਰਤੀ ਜੋ ਆਪਣਾ ਸਤਿਕਾਰ ਅਤੇ ਸ਼ਰਧਾ ਪ੍ਰਗਟ ਕੀਤਾ ਹੈ, ਉਹਨਾਂ ਕੋਲ ਇਸ ਦਾ ਸ਼ੁਕਰੀਆ ਕਰਨ ਲਈ ਸ਼ਬਦ ਨਹੀਂ ਹਨ। ਰਾਜਨ ਨਾਰੰਗ ਨੇ ਨਵੇਂ ਸਾਲ ਮੌਕੇ 22 ਜਨਵਰੀ ਨੂੰ ਭਗਵਾਨ ਸ਼੍ਰੀ ਰਾਮ ਦੀ ਜਨਮਭੂਮੀ ਅਯੁੱਧਿਆ ਵਿੱਚ ਵਿਸ਼ਾਲ ਮੰਦਰ ਦੇ ਉਦਘਾਟਨ ਦਾ ਸੁਆਗਤ ਕਰਦਿਆਂ ਇਸ ਫੈਸਲੇ ਲਈ ਭਾਜਪਾ ਹਾਈਕਮਾਂਡ ਅਤੇ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਮਹਾਂਰਿਸ਼ੀ ਵਾਲਮੀਕ ਜੀ ਨੂੰ ਦਿੱਤਾ ਗਿਆ ਇਸ ਤਰਾਂ ਦਾ ਸਨਮਾਨ ਉਹਨਾਂ ਦੇ ਸੰਦੇਸ਼ ਨੂੰ ਦੇਸ਼ ਭਰ ਵਿੱਚ ਫੈਲਾਉਣ ’ਚ ਅਹਿਮ ਭੂਮਿਕਾ ਨਿਭਾਵੇਗਾ।