ਫ਼ਰੀਦਕੋਟ, 25 ਅਪ੍ਰੈਲ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਮਿਡਲ ਸਕੂਲ ਚਹਿਲ ਵਿਖੇ ਉੱਘੇ ਸਮਾਜ ਸੇਵੀ ਪੂਰਨ ਸਿੰਘ ਵਿਰਕ ਯੂ.ਕੇ.ਵਾਲਿਆਂ ਨੇ ਸਕੂਲ ਅਧਿਆਪਕਾਂ ਦੀ ਮੰਗ ਤੇ ਸਕੂਲ ਵਿੱਚ ਮੱਛੀ ਮੋਟਰ ਲਗਵਾ ਕੇ ਦਿੱਤੀ। ਇਸ ਕਾਰਜ ’ਚ ਸਮਾਜ ਸੇਵੀ ਜਸਵਿੰਦਰ ਸਿੰਘ ਵਿਰਕ ਨੇ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਪੂਰਨ ਸਿੰਘ ਵਿਰਕ ਅਤੇ ਜਸਵਿੰਦਰ ਸਿੰਘ ਵਿਰਕ ਨੇ ਸਕੂਲ ਦੇ ਹੋਣਹਾਰ ਬੱਚਿਆਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਸਕੂਲ ਮੁਖੀ ਲਵਲੀਨ ਕੌਰ ਅਤੇ ਸਮੂਹ ਸਟਾਫ ਮੈਂਬਰਾਂ ਵੱਲੋਂ ਦਾਨੀ ਸੱਜਣਾਂ ਦਾ ਸਨਮਾਨ ਵੀ ਕੀਤਾ ਗਿਆ। ਸਮੂਹ ਸਟਾਫ਼ ਨੇ ਇਸ ਨੇਕ ਕਾਰਜ ਲਈ ਵਿਰਕ ਪ੍ਰੀਵਾਰ ਦਾ ਧੰਨਵਾਦ ਵੀ ਕੀਤਾ ਗਿਆ। ਇਸ ਸਮੇਂ ਸਕੂਲ ਸਟਾਫ਼ ’ਚੋ ਮਨਦੀਪ ਕੌਰ, ਰਾਜਵਿੰਦਰ ਕੌਰ, ਸਰੋਜ ਰਾਣੀ, ਗੁਰਦਿੱਤ ਸਿੰਘ, ਬੀਬੀ ਸ਼ੀਲਾ ਦੇਵੀ, ਪਰਮਜੀਤ ਕੌਰ ਅਤੇ ਜੈ ਬਾਈ ਹਾਜ਼ਰ ਸਨ।
Leave a Comment
Your email address will not be published. Required fields are marked with *