ਪ੍ਰਗਤੀਸ਼ੀਲ ਲੇਖ ਸੰਘ ਪੰਜਾਬ ਪ੍ਰਸਿੱਧ ਪੰਜਾਬੀ ਕਹਾਣੀਕਾਰ ਸੁਖਜੀਤ ਦੀ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਾ ਹੈ। ਉਸਦੀ ਅਚਨਚੇਤ ਮੌਤ ਪੰਜਾਬੀ ਅਦਬ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪੰਜਾਬੀ ਕਹਾਣੀ ਦੇ ਖੇਤਰ ਵਿੱਚ ਉਸਨੇ ਜੋ ਪੈੜਾਂ ਪਾਈਆਂ ਹਨ, ਉਹ ਬਹੁਤ ਨਿਵੇਕਲੀਆਂ ਹਨ। ਉਸ ਕੋਲ ਸਿਰਜਨਾ ਦਾ ਇੱਕ ਵੱਖਰਾ ਧਰਾਤਲ ਸੀ ਅਤੇ ਆਪਣੇ ਗੱਲ ਕਹਿਣ ਲਈ ਨਿਵੇਕਲਾ ਬਿਰਤਾਂਤ ਸੀ। ਪਰੰਪਰਾ ਅਤੇ ਮਿਥ ਦੇ ਸੁਮੇਲ ਵਿੱਚੋਂ ਜਿਸ ਤਰ੍ਹਾਂ ਉਸਨੇ ਆਪਣੀ ਕਹਾਣੀ ਦੀ ਵਸਤੂ ਦੀ ਘਾੜਤ ਕੀਤੀ ਤੇ ਉਸ ਨੂੰ ਇਤਿਹਾਸਿਕ ਮਿਥਿਹਾਸਿਕ ਹਵਾਲਿਆਂ ਨਾਲ ਨਿਭਾਇਆ ਉਹ ਪੰਜਾਬੀ ਸਾਹਿਤ ਦੀ ਬਹੁਤ ਵੱਡੀ ਪ੍ਰਾਪਤੀ ਹੈ। ਅੰਤਰਾ, ਮੈਂ ਰੇਪ ਨੂੰ ਇੰਜੁਆਏ ਕਰਦੀ ਹਾਂ, ਮੈਂ ਅਯਨਘੋਸ਼ ਨਹੀਂ, ਵਰਗੀਆਂ ਕਹਾਣੀਆਂ ਨਾਲ ਪੰਜਾਬੀ ਕਹਾਣੀ ਵਿਸ਼ਵ ਪੱਧਰੀ ਹੋਈ ਹੈ।ਅਜੇ ਪੰਜਾਬੀ ਅਦਬੀ ਜਗਤ ਦੇਸਰਾਜ ਕਾਲੀ ਦੀ ਮੌਤ ਦੇ ਸਦਮੇ ਨੂੰ ਬਰਦਾਸ਼ਤ ਕਰਨ ਯੋਗ ਨਹੀਂ ਹੋਇਆ ਸੀ, ਸੁਖਜੀਤ ਦੀ ਮੌਤ ਨੇ ਉਦਾਸੀ ਦੇ ਇਸ ਬਿਰਤਾਂਤ ਨੂੰ ਹੋਰ ਉਦਾਸ ਕਰ ਦਿੱਤਾ ਹੈ।ਉਸ ਦੀ ਸਵੈ ਜੀਵਨੀ ‘ਮੈਂ ਜੈਸਾ ਹੂੰ ਮੈਂ ਵੈਸਾ ਕਿਉਂ ਹੂੰ ‘ ਪੰਜਾਬੀ ਸਾਹਿਤ ਦੀ ਅਜਿਹੀ ਕਿਰਤ ਹੈ ਜਿਸ ਨੂੰ ਪੜ੍ਹਦਿਆਂ ਉਸਦੀ ਅਦਬੀ ਪ੍ਰਤਿਭਾ ਅਤੇ ਸਮਰੱਥਾ ਤੇ ਮਾਣ ਕੀਤਾ ਜਾ ਸਕਦਾ ਹੈ। ਜਿਸ ਸ਼ਿੱਦਤ, ਇਮਾਨਦਾਰੀ ਅਤੇ ਡੂੰਘਾਈ ਨਾਲ ਉਸ ਨੇ ਆਪਣੀ ਸਵੈਜੀਵਨੀ ਦੇ ਬਹਾਨੇ ਪੰਜਾਬ ਦੀਆਂ ਸਮਾਜਿਕ-ਸੱਭਿਆਚਾਰਕ ਪਰਤਾਂ ਤੇ ਰੌਸ਼ਨੀ ਪਾਈ ਹੈ, ਅਜਿਹਾ ਪੰਜਾਬੀ ਅਦਬ ਦੇ ਵਿੱਚ ਬਹੁਤ ਘੱਟ ਹੋਇਆ ਹੈ।ਸਰਬ ਭਾਰਤੀ ਪ੍ਰਗਤੀਸ਼ੀ ਲੇਖ ਸੰਘ ਦੇ ਕੌਮੀ ਜਨ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ, ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਉੱਘੇ ਪੰਜਾਬੀ ਚਿੰਤਕ ਡਾ. ਸਰਬਜੀਤ ਸਿੰਘ, ਡਾ. ਪਾਲ ਕੌਰ, ਡਾ. ਗੁਲਜਾਰ ਪੰਧੇਰ, ਜਸਪਾਲ ਮਾਨਖੇੜਾ ਤੇ ਡਾਕਟਰ ਅਨੂਪ ਸਿੰਘ ਨੇ ਉਸਦੀ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ ਅਤੇ ਭਰੇ ਮਨ ਨਾਲ ਆਖਿਆ ਹੈ ਕਿ ਸੁਖਜੀਤ ਨੇ ਜੋ ਪੈੜਾਂ ਪਾਈਆਂ ਹਨ, ਪੰਜਾਬੀ ਜਗਤ ਨੂੰ ਉਸ ਪੱਧਰ ਦਾ ਸਿਰਜਕ ਪੈਦਾ ਕਰਨ ਲਈ ਪਤਾ ਨਹੀਂ ਕਿੰਨਾ ਸਮਾਂ ਉਡੀਕਣਾ ਪਏਗਾ। ਇਸ ਸੋਗਮਈ ਮੌਕੇ ਪੰਜਾਬੀ ਲੇਖਕਾਂ ਬਲਦੇਵ ਸਿੰਘ ਮੋਗਾ, ਕਿਰਪਾਲ ਕਜ਼ਾਕ, ਕੇਵਲ ਧਾਲੀਵਾਲ, ਡਾ. ਸੁਰਜੀਤ ਭੱਟੀ, ਡਾ. ਸਿਆਮ ਸੁੰਦਰ ਦੀਪਤੀ, ਹਰਭਜਨ ਸਿੰਘ ਬਾਜਵਾ, ਅਤਰਜੀਤ, ਡਾ. ਸਰਬਜੀਤ ਸਿੰਘ, ਪ੍ਰੋ. ਅਜਾਇਬ ਸਿੰਘ ਟਿਵਾਣਾ, ਸੁਰਿੰਦਰ ਗਿੱਲ, ਜੋਗਿੰਦਰ ਸਿੰਘ ਨਿਰਾਲਾ, ਸਿਰੀ ਰਾਮ ਅਰਸ਼, ਸੰਜੀਵਨ ਸਿੰਘ, ਜਸਪਾਲ ਮਾਨਖੇੜਾ, ਸਤਨਾਮ ਚਾਨਾ, ਡਾ. ਅਨੂਪ ਸਿੰਘ ਬਟਾਲਾ, ਸੁਰਿੰਦਰ ਕੈਲੇ, ਗੁਰਨਾਮ ਕੰਵਰ, ਬਲਕਾਰ ਸਿੱਧੂ, ਡਾ. ਗੁਲਜ਼ਾਰ ਪੰਧੇਰ, ਡਾ. ਪਾਲ ਕੌਰ, ਰਮੇਸ਼ ਯਾਦਵ, ਡਾ. ਗੁਰਮੀਤ ਕੱਲਰਮਾਜਰੀ, ਮਦਨ ਵੀਰਾ, ਗੁਰਮੀਤ ਕੜਿਆਲਵੀ, ਹਰਮੀਤ ਵਿਦਿਆਰਥੀ, ਦਰਸ਼ਨ ਜੋਗਾ, ਸ਼ਬਦੀਸ਼, ਹਰਵਿੰਦਰ ਭੰਡਾਲ, ਮੱਖਣ ਮਾਨ, ਭਗਵੰਤ ਰਸੂਲਪੁਰੀ, ਤਰਸੇਮ ਬਰਨਾਲਾ, ਭੋਲਾ ਸਿੰਘ ਸੰਘੇੜਾ, ਡਾ. ਹਰਭਗਵਾਨ, ਸੁਖਵਿੰਦਰ ਪੱਪੀ, ਪ੍ਰੋ. ਬਲਦੇਵ ਬੱਲੀ, ਹਰਜਿੰਦਰ ਸਿੰਘ ਸੂਰੇਵਾਲੀਆ, ਅਰਵਿੰਦਰ ਕੌਰ ਕਾਕੜਾ, ਕਮਲ ਗਿੱਲ, ਡਾ. ਸਰਬਜੀਤ ਕੌਰ ਸੋਹਲ, ਡਾ. ਤਰਸਪਾਲ ਕੌਰ, ਮਨਦੀਪ ਕੌਰ ਭੰਵਰਾ, ਜਸਵੀਰ ਝੱਜ, ਡਾ. ਗੁਰਮੇਲ ਸਿੰਘ, ਭਜਨਵੀਰ, ਜੈਪਾਲ, ਨਵਤੇਜ ਗੜ੍ਹਦੀਵਾਲਾ, ਕੇ. ਐੱਲ ਗਰਗ, ਕੁਲਵੰਤ ਔਜਲਾ, ਸਰਦੂਲ ਸਿੰਘ ਔਜਲਾ, ਓਮ ਪ੍ਰਕਾਸ਼ ਗਾਸੋ, ਸੁਰਿੰਦਰ ਰਾਮਪੁਰੀ, ਪ੍ਰੋ. ਕੁਲਦੀਪ ਚੌਹਾਨ, ਡਾ. ਗੁਰਪ੍ਰੀਤ ਸਿੰਘ, ਬੀਰਿੰਦਰ ਬਨਭੌਰੀ, ਅਸ਼ੋਕ ਚੁਟਾਨੀ, ਚਰਨਜੀਤ ਸਮਾਲਸਰ ਸੱਤਪਾਲ ਭੀਖੀ, ਮਨਜੀਤ ਕੌਰ ਔਲਖ, ਡਾ. ਸੰਤੋਖ ਸੁੱਖੀ, ਬਲਵਿੰਦਰ ਭੱਟੀ, ਹਰਬੰਸ ਹੀਉਂ, ਗੁਰਨੈਬ ਸਿੰਘ, ਡਾ. ਗੁਰਪ੍ਰੀਤ ਸਿੰਘ ਮੁਕਤਸਰ, ਦੀਪਕ ਧਲੇਵਾਂ, ਤਰਲੋਚਨ ਝਾਂਡੇ, ਦਲਵਾਰ ਸਿੰਘ ਚੱਠੇ ਸੇਖਵਾਂ, ਗੁਰਪ੍ਰੀਤ ਮਾਨਸਾ, ਭੁਪਿੰਦਰ ਸੰਧੂ, ਧਰਮਿੰਦਰ ਔਲਖ, ਗੁਰਬਾਜ ਸਿੰਘ, ਰਣਵੀਰ ਰਾਣਾ, ਪ੍ਰੋ. ਗੁਰਦੀਪ ਢਿੱਲੋਂ, ਸਤਿੰਦਰ ਸਿੰਘ ਰੈਬੀ, ਭੁਪਿੰਦਰ ਗਿੱਲ ਨੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।
Leave a Comment
Your email address will not be published. Required fields are marked with *