ਫਰੀਦਕੋਟ 3 ਮਾਰਚ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਕਹਿੰਦੇ ਨੇ ਕਿ ਸਾਰੀ ਦੁਨੀਆਂ ਬੇਈਮਾਨ ਵੀ ਨਹੀ ਹੁੰਦੀ , ਲੋਕ ਇਮਾਨਦਾਰ ਵੀ ਬਹੁਤ ਹੁੰਦੇ ਨੇ । ਜੋ ਹੱਕ ਹਲਾਲ ਦੀ ਰੋਟੀ ਖਾਣ ਨੂੰ ਹੀ ਤਰਜੀਹ ਦਿੰਦੇ ਹਨ। ਅਜਿਹਾ ਹੀ ਸ਼ਖਸ਼ ਹੈ ਪੰਜਾਬ ਪੁਲਿਸ ਦਾ ਜਵਾਨ ਪ੍ਰਸਿੱਧ ਗੀਤਕਾਰ ਪਰਮਜੀਤ ਸਿੰਘ (ਪੱਪੀ ਕੰਮੇਆਣਾ) ਨੂੰ ਪਿਛਲੇ ਦਿਨੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਿਜ ਅਤੇ ਹਸਪਤਾਲ ਵਿੱਚ ਕੰਮ ਕਰਦੀ ਇੱਕ ਨਰਸ ਦਾ ਅਤਿ ਕੀਮਤੀ ਮੋਬਾਇਲ ਫੋਨ ਡਿੱਗ ਪਿਆ ਸੀ । ਜਿਸ ਵਿੱਚ ਉਸ ਨਰਸ ਦਾ ਬਹੁਤ ਕੀਮਤੀ ਅਤੇ ਪਰਸਨਲ ਡਾਟਾ ਸੀ ।ਸੋ, ਪੱਪੀ ਕੰਮੇਆਣਾ ਨੇ ਆਪਣਾ ਫਰਜ਼ ਸਮਝਦੇ ਹੋਏ ਇਹ ਮੋਬਾਈਲ ਫੋਨ ਦੇ ਅਸਲ ਮਾਲਕ ਤੱਕ ਪਹੁੰਚ ਕਰਕੇ ਉਸ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ। ਇਸ ਸਮੇਂ ਮੋਬਾਇਲ ਦੇ ਮਾਲਿਕ ਨਰਸ ਨੇ ਪੱਪੀ ਕੰਮੇਆਣਾ ਦਾ ਧੰਨਵਾਦ ਕਰਦਿਆ ਕਿਹਾ ਕਿ ਅੱਜ ਦੇ ਜਮਾਨੇ ਵਿੱਚ ਗਵਾਚੀ ਹੋਈ ਚੀਜ਼ ਦਾ ਮਿਲਣਾ ਬਹੁਤ ਮੁਸ਼ਕਲ ਹੁੰਦਾ ਹੈ । ਇਹਨਾਂ ਨੇ ਮੇਰਾ ਕੀਮਤੀ ਮੋਬਾਇਲ ਜਿਸ ਦੀ ਬਜਾਰੀ ਕੀਮਤ ਡੇਢ ਲੱਖ ਦੇ ਕਰੀਬ ਹੈ। ਵਾਪਸ ਕਰ ਇਮਾਨਦਾਰੀ ਦਾ ਸਬੂਤ ਦਿੱਤਾ ਹੈ। ਮੈ ਇਹਨਾਂ ਦੀ ਅਤਿ ਧੰਨਵਾਦੀ ਹਾਂ।
Leave a Comment
Your email address will not be published. Required fields are marked with *