ਸਰੀ, 16 ਅਕਤੂਬਰ (ਹਰਦਮ ਮਾਨ)-ਪ੍ਰਸਿੱਧ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ ਨਵ-ਪ੍ਰਕਾਸ਼ਿਤ ਨਾਵਲ ‘ਨਾਬਰ’ ਬੀਤੇ ਦਿਨੀਂ ਸਰੀ ਵਿਖੇ ਗੁਲਾਟੀ ਪਬਲਿਸ਼ਰਜ਼ ਸਟੋਰ ਉੱਪਰ ਪੁੱਜਿਆ ਤਾਂ ਜਰਨੈਲ ਸਿੰਘ ਸੇਖਾ ਸਮੇਤ ਸਰੀ ਦੇ ਕਈ ਲੇਖਕਾਂ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ। ਇਹ ਨਾਵਲ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਜਰਨੈਲ ਸਿੰਘ ਸੇਖਾ ਦਾ ਇਹ ਪੰਜਵਾਂ ਨਾਵਲ ਹੈ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਦੇ ਚਾਰ ਨਾਵਲ ‘ਦੁਨੀਆਂ ਕੈਸੀ ਹੋਈ’, ‘ਭਗੌੜਾ’, ‘ਵਿਗੋਚਾ’ ਅਤੇ ‘ਬੇਗਾਨੇ’ ਪ੍ਰਕਾਸ਼ਿਤ ਹੋ ਚੁੱਕੇ ਹਨ। ਉਨ੍ਹਾਂ ਦੇ ਨਾਵਲ ਕੈਨੇਡਾ ਵਿਚ ਵਸਦੇ ਪੰਜਾਬੀਆਂ ਦੀ ਸਮੁੱਚੀ ਜ਼ਿੰਦਗੀ ਦੀ ਬਾਖੂਬੀ ਤਸਵੀਰਕਸ਼ੀ ਕਰਦੇ ਹਨ।
ਵੈਨਕੂਵਰ ਵਿਚਾਰ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਅਤੇ ਜਨਰਲ ਸਕੱਤਰ ਮੋਹਨ ਗਿੱਲ ਨੇ ਦੱਸਿਆ ਕਿ ਮੰਚ ਵੱਲੋਂ ਇਸ ਨਾਵਲ ਦਾ ਰਿਲੀਜ਼ ਸਮਾਗਮ ਆਉਂਦੇ ਦਿਨਾਂ ਵਿਚ ਕੀਤਾ ਜਾਵੇਗਾ। ਜਰਨੈਲ ਸਿੰਘ ਸੇਖਾ ਨੂੰ ਨਵੇਂ ਨਾਵਲ ਦੀ ਵਧਾਈ ਦੇਣ ਵਾਲਿਆਂ ਵਿਚ ਅੰਗਰੇਜ਼ ਬਰਾੜ, ਗੁਰਮੀਤ ਸਿੰਘ ਸਿੱਧੂ ਅਤੇ ਸਤੀਸ਼ ਗੁਲਾਟੀ ਵੀ ਸ਼ਾਮਲ ਸਨ।
Leave a Comment
Your email address will not be published. Required fields are marked with *