ਕੋਟਕਪੂਰਾ, 20 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਲੋਂ ਵਿਦਿਆਰਥੀ ਵਰਗ ਦੇ ਸਰਵਪੱਖੀ ਵਿਕਾਸ ਲਈ ਸਮੇਂ-ਸਮੇਂ ’ਤੇ ਯਤਨ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ ਪ੍ਰਾਇਮਰੀ ਵਿਭਾਗ ਦੇ ਵਿਦਿਆਰਥੀਆਂ ਲਈ ਇੱਕ ਰੋਜ਼ਾ ਮਨੋਰੰਜਕ ਟੂਰ ਪੈਲੀਕਨ ਪਲਾਜ਼ਾ ਵਿਖੇ ਲਿਜਾਇਆ ਗਿਆ। ਇਸ ਟੂਰ ਵਿੱਚ ਬੱਚਿਆਂ ਦੀਆਂ ਮਾਤਾਵਾਂ, ਮਹਿਮਾਨ ਬੱਚਿਆਂ ਅਤੇ ਉਹਨਾਂ ਦੀਆਂ ਮਾਤਾਵਾਂ ਨੇ ਜ਼ੋਸ਼ੋ-ਖਰੋਸ਼ ਨਾਲ ਇਸ ਟੂਰ ਵਿੱਚ ਭਾਗ ਲਿਆ ਅਤੇ ਖੂਬ ਆਨੰਦ ਮਾਣਿਆ। ਇਸ ਮੌਕੇ ਡਾ. ਰਾਜੀਵ ਗੋਇਲ ਅਤੇ ਡਾ. ਮਧੂ ਗੋਇਲ ਉਚੇਚੇ ਤੌਰ ’ਤੇ ਪਹੁੰਚੇ ਅਤੇ ਸੰਸਥਾ ਵੱਲੋਂ ਵਿਦਿਆਰਥੀਆਂ ਲਈ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ। ਸੰਸਥਾ ਮੁਖੀ ਡਾ. ਐੱਸ.ਐੱਸ. ਬਰਾੜ ਅਤੇ ਉਪ ਮੁਖੀ ਤੇਜਿੰਦਰ ਕੌਰ ਬਰਾੜ ਨੇ ਕੋਆਰਡੀਨੇਟਰ ਕੁਮੁਦ ਗਰਗ, ਸਮੂਹ ਪ੍ਰਾਇਮਰੀ ਸਟਾਫ, ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਇਸ ਮਨੋਰੰਜਕ ਟੂਰ ਦੀ ਸਫਲਤਾ ਪੂਰਵਕ ਸੰਪੰਨਤਾ ਤੇ ਹਾਰਦਿਕ ਮੁਬਾਰਕਬਾਦ ਦਿੱਤੀ। ਡਾ. ਬਰਾੜ ਨੇ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਦੁਨੀਆਂ ਰੂਪੀ ਖੁਲ੍ਹੀ ਕਿਤਾਬ ਨੂੰ ਵਾਚਣ ਨਾਲ ਵਿਦਿਆਰਥੀਆਂ ਦੀ ਸ਼ਖਸੀਅਤ ਵਿੱਚ ਵਧੇਰੇ ਨਿਖਾਰ ਆਉਂਦਾ ਹੈ।