ਪ੍ਰਾਇਮਰੀ ਸਿੱਖਿਆ ਵਿਭਾਗ ਦੀਆਂ ਖੇਡਾਂ 7 ਨਵੰਬਰ ਤੋਂ 9 ਤੱਕ ਕਰਵਾਈਆਂ ਜਾਣਗੀਆਂ:ਨੀਲਮ ਰਾਣੀ 

ਪ੍ਰਾਇਮਰੀ ਸਿੱਖਿਆ ਵਿਭਾਗ ਦੀਆਂ ਖੇਡਾਂ 7 ਨਵੰਬਰ ਤੋਂ 9 ਤੱਕ ਕਰਵਾਈਆਂ ਜਾਣਗੀਆਂ:ਨੀਲਮ ਰਾਣੀ 

ਫ਼ਰੀਦਕੋਟ, 6 ਨਵੰਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)

ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਨੀਲਮ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਪਵਨ ਕੁਮਾਰ ਦੀ ਯੋਗ ਅਗਵਾਈ ਹੇਠ ਪ੍ਰਾਇਮਰੀ ਸਿੱਖਿਆ ਵਿਭਾਗ ਦੀਆਂ ਜ਼ਿਲਾ ਪੱਧਰੀ ਖੇਡਾਂ 7 ਨਵੰਬਰ ਤੋਂ 9 ਨਵੰਬਰ ਤੱਕ ਫ਼ਰੀਦਕੋਟ ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇ ਦਫ਼ਤਰ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਖੇਡਾਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਬਲਾਕ ਫ਼ਰੀਦਕੋਟ-1 ਜਗਤਾਰ ਸਿੰਘ ਮਾਨ ਨੇ ਦੱਸਿਆ ਇਹ ਖੇਡਾਂ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਇਨ੍ਹਾਂ ਖੇਡਾਂ ਤਹਿਤ ਕਬੱਡੀ ਸਰਕਲ ਸਟਾਈਲ ਲੜਕੇ, ਖੋ-ਖੋ ਲੜਕੇ/ਲੜਕੀਆਂ, ਕਬੱਡੀ ਨੈਸ਼ਨਲ ਸਟਾਈਲ ਲੜਕੇ/ਲੜਕੀਆਂ,ਅਥਲੈਟਿਕਸ ਲੜਕੇ/ਲੜਕੀਆਂ,ਜਿਮਨਾਸਟਿਕ,ਰਿਧਮਿਕ,ਆਰਟਿਸਟਿਕ (ਫ਼ਲੌਰ ਐਕਸਰਸਾਈਜ਼) ਲੜਕੇ/ਲੜਕੀਆਂ, ਯੋਗ ਲੜਕੇ/ਲੜਕੀਆਂ,ਫ਼ੁੁੱਟਬਾਲ ਲੜਕੇ/ਲੜਕੀਆਂ, ਸਤਰੰਜ਼ ਲੜਕੇ/ਲੜਕੀਆਂ, ਰੱਸਾਕਸ਼ੀ ਲੜਕੇ, ਕੁਸ਼ਤੀਆਂ ਲੜਕੇ, ਬੈਡਮਿੰਟਨ, ਤੈਰਾਕੀ, ਮਿੰਨੀ ਹੈਂਡਬਾਲ, ਹਾਕੀ 6-ਏ ਸਾਈਡ, ਕਰਾਟੇ ਲੜਕੇ/ਲੜਕੀਆਂ  ਦੇ ਮੁਕਾਬਲੇ ਕਰਵਾਏ ਜਾਣਗੇ।  ਇਸ ਮੀਟਿੰਗ ’ਚ ਅਧਿਆਪਕ ਆਗੂ ਸੁਖਵਿੰਦਰ ਸਿੰਘ ਸੁੱਖੀ  ਮਾਨੀ ਸਿੰਘ ਵਾਲਾ, ਜਸਕੇਵਲ ਸਿੰਘ ਗੋਲੇਵਾਲੀਆ ਸੈਂਟਰ ਹੈਡ ਟੀਚਰ ਪਿਪਲੀ, ਬਖਸ਼ਿੰਦਰ ਸਿੰਘ ਚੇਤ ਸਿੰਘ ਵਾਲਾ, ਜਸਵਿੰਦਰ ਸਿੰਘ ਸੈਂਟਰ ਹੈਡ ਟੀਚਰ ਸਾਦਿਕ, ਤਰਸੇਮ ਸਿੰਘ ਹੈਡ ਟੀਚਰ ਮਚਾਕੀ ਖੁਰਦ, ਦੀਪਕ ਬਾਂਸਲ ਸੈਂਟਰ ਹੈਡ ਟੀਚਰ, ਕਾਬਲ ਸਿੰਘ ਹੈਡ ਟੀਚਰ ਹਰੀਏ ਵਾਲਾ, ਹਰਜੀਤ ਸਿੰਘ ਸੈਂਟਰ ਹੈਡ ਟੀਚਰ ਬਰਗਾੜੀ, ਹਰਵਿੰਦਰ ਸਿੰਘ ਬੇਦੀ ਹੈਡ ਟੀਚਰ ਦਾਨਾ ਰੋਮਾਣਾ, ਰਮਨਜੀਤ ਸਿੰਘ ਈ.ਟੀ.ਟੀ.ਟੀਚਰ ਡੋਹਕ ਸ਼ਾਮਲ ਹੋਏ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੀਲਮ ਰਾਣੀ ਨੇ ਦੱਸਿਆ ਕਿ ਇਸ ਤੋਂ ਪਹਿਲਾ ਫ਼ਰੀਦਕੋਟ ਦੇ ਪੰਜ ਬਲਾਕਾਂ ਦੀ ਖੇਡਾਂ ਬਹੁਤ ਹੀ ਸ਼ਾਨਦਾਰ ਢੰਗ ਨਾਲ ਮੁਕੰਮਲ ਹੋ ਚੁੱਕੀਆਂ ਹਨ। ਪੰਜ ਬਲਾਕ ਬਲਾਕਾਂ ਦੇ ਜੇਤੂ ਖਿਡਾਰੀ ਹੁਣ ਜ਼ਿਲੇ ਪੱਧਰ ਤੇ ਭਾਗ ਲੈਣਗੇ। ਜ਼ਿਲਾ ਪੱਧਰ ਤੇ ਜੇਤੂ ਖਿਡਾਰੀਆਂ ਨੂੰ ਸ਼ਾਨਦਾਰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲਾ ਪੱਧਰੀ  ਮੁਕਾਬਲੇ ਲਈ ਸਾਰੇ ਅਧਿਆਪਕਾਂ ਦੀ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਾ ਹੈ। 

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.