728 x 90
Spread the love

ਪ੍ਰਿੰਸੀਪਲ ਤ੍ਰਿਲੋਚਨ ਸਿੰਘ ਚੀਮਾ ਦੇ 100ਵੇਂ ਜਨਮ ਦਿਵਸ ਤੇ ਸਾਹਿਤ ਸਭਾ ਵੱਲੋਂ ਸਨਮਾਨ

ਪ੍ਰਿੰਸੀਪਲ ਤ੍ਰਿਲੋਚਨ ਸਿੰਘ ਚੀਮਾ ਦੇ 100ਵੇਂ ਜਨਮ ਦਿਵਸ ਤੇ ਸਾਹਿਤ ਸਭਾ ਵੱਲੋਂ ਸਨਮਾਨ
Spread the love

ਸੰਗਰੂਰ 7 ਨਵੰਬਰ :(ਡਾ. ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼)

ਸਫਲ ਅਕਾਦਮੀਸ਼ੀਅਨ ਅਤੇ ਸਮਾਜ ਸੇਵਾ ਨੂੰ ਸਮਰਪਿਤ ਪ੍ਰਿੰਸੀਪਲ ਤ੍ਰਿਲੋਚਨ ਸਿੰਘ ਚੀਮਾ ਦਾ 100ਵੇਂ ਜਨਮ ਦਿਵਸ ਦੇ ਅਵਸਰ ਤੇ ਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ.) ਅਤੇ ਮਾਲਵਾ ਰਿਸਰਚ ਸੈਂਟਰ ਪਟਿਆਲਾ ਵੱਲੋਂ ਪਿੰਗਲਵਾੜਾ ਸੰਗਰੂਰ ਵਿਖੇ ਸਨਮਾਨ ਕੀਤਾ ਗਿਆ। ਡਾ. ਭਗਵੰਤ ਸਿੰਘ, ਜਗਦੀਪ ਸਿੰਘ ਗੰਧਾਰਾ ਐਡਵੋਕੇਟ, ਕੁਲਵੰਤ ਸਿੰਘ ਕਸਕ, ਸੁਰਿੰਦਰਪਾਲ ਸਿੰਘ ਸਿਦਕੀ, ਜੰਗ ਸਿੰਘ ਫੱੱਟੜ, ਗੁਰਨਾਮ ਸਿੰਘ ਨੇ ਉਚੇਚੇ ਤੌਰ ਤੇ ਗੁਰੂ ਜੀ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਦੀ ਤੰਦਰੁਸਤ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ। ਇਸ ਸਮੇਂ ਇਹ ਪ੍ਰਗਟ ਕੀਤਾ ਗਿਆ ਕਿ ਚੀਮਾ ਸਾਹਿਬ ਦੀ ਸਮਾਜ ਸੇਵਾ ਵਧੀਆ ਜੀਵਨ ਸ਼ੈਲੀ, ਸਾਕਾਰਾਤਮਕ ਸੋਚ ਲੋਕ ਭਲਾਈ ਦੇ ਕਾਰਜ, ਸਰਬੱਤ ਦਾ ਭਲਾ ਅਤੇ ਅਧਿਆਪਤਮਕਤਾ ਉਨ੍ਹਾਂ ਦੀ ਲੰਮੀ ਉਮਰ ਦਾ ਰਾਜ਼ ਹੈ। ਚੀਮਾਂ ਸਾਹਿਬ ਦੇ ਪੜਾਏ ਹੋਏ ਵਿਦਿਆਰਥੀ ਉਚ ਪਦਵੀਆਂ ਤੇ ਸੁਭਾਇਮਾਨ ਰਹੇ ਹਨ। ਉਹ ਸਮਾਜ ਦੇ ਰੋਲ ਮਾਡਲ ਹਨ। ਸਭਾ ਦੇ ਪ੍ਰਬੰਧਕਾਂ ਨੇ ਇਹ ਅਭਿਵਿਅਕਤ ਕੀਤਾ ਕਿ ਪ੍ਰਿੰਸੀਪਲ ਚੀਮਾ ਸਾਡੇ ਪ੍ਰੇਰਨਾ ਸਰੋਤ ਹਨ। ਇਸ ਲਈ ਇੰਨਾਂ ਦਾ ਸਨਮਾਨ ਕਰਕੇ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰਦੇ ਹੋਏ ਨਵੀਂ ਲੋਅ ਪ੍ਰਾਪਤ ਕਰ ਰਹੇ ਹਾਂ।

worldpunjabitimes
ADMINISTRATOR
PROFILE

Posts Carousel

Leave a Comment

Your email address will not be published. Required fields are marked with *

Latest Posts