ਅਹਿਮਦਗੜ੍ਹ 2 ਮਾਰਚ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਦੇ ਸਮੂਹ ਸਟਾਫ ਵੱਲੋਂ ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਰਾਣੀ ਦੇ ਸੇਵਾ ਮੁਕਤ ਹੋਣ ਤੇ ਇੱਕ ਰਸਮੀ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਵਿਦਾਇਗੀ ਪਾਰਟੀ ਸਮਾਰੋਹ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਉਪਰਾਂਤ ਲੈਕਚਰਰ ਜਗਜੀਤ ਸਿੰਘ ਨੇ ਸ੍ਰੀਮਤੀ ਅਨੀਤਾ ਰਾਣੀ ਜੀ ਦੇ ਜੀਵਨ ਬਾਰੇ ਸੰਖੇਪ ਵਿੱਚ ਦੱਸਿਆ। ਇਸ ਉਪਰਾਂਤ ਵੱਖ ਵੱਖ ਬੁਲਾਰਿਆਂ ਲੈਕਚਰਾਰ ਸ੍ਰੀ ਲਲਿਤ ਗੁਪਤਾ ਸ਼੍ਰੀ ਗੁਰਜੈਪਾਲ ਸਿੰਘ ਸ਼੍ਰੀਮਤੀ ਗਗਨਦੀਪ ਕੌਰ ਸ੍ਰੀਮਤੀ ਸੁਧਾ ਪਾਲ ਸ਼੍ਰੀ ਮਤੀ ਨਰਿੰਦਰ ਕੌਰ ਸਰਦਾਰ ਜਗਦੇਵ ਸਿੰਘ ਗਹੋਰ ਆਦਿ ਨੇ ਸ਼੍ਰੀਮਤੀ ਅਨੀਤਾ ਰਾਣੀ ਜੀ ਦੇ ਸਕੂਲ ਪ੍ਰਤੀ ਕੀਤੇ ਕੰਮਾਂ ਤੇ ਚਾਨਣਾ ਪਾਇਆ ਤੇ ਉਹਨਾਂ ਅਧੀਨ ਕਿਤੇ ਆਪਣੇ ਕੰਮ ਦੇ ਤਜਰਬੇ ਸਾਂਝੇ ਕੀਤੇ। ਇਥੇ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹੈ ਕਿ ਪ੍ਰਿੰਸੀਪਲ ਸ਼੍ਰੀਮਤੀ ਅਨੀਤ ਰਾਣੀ ਸਿੱਖਿਆ ਵਿਭਾਗ ਵਿੱਚ ਇੱਕ ਲੰਬਾ ਸਮਾਂ 36 ਸਾਲ ਬੇਦਾਗ ਸਰਵਿਸ ਕਰਕੇ ਸੇਵਾ ਮੁਕਤ ਹੋਏ ਹਨ। ਇਸ ਮੋਹ ਭਿੱਜੀ ਵਿਦਾਇਗੀ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਦੇ ਸਮੂਹ ਸਟਾਫ ਵੱਲੋਂ ਰਸਮੀ ਤੌਰ ਤੇ ਯਾਦਗਾਰੀ ਚਿੰਨ ਦੇ ਕੇ ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਰਾਣੀ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕੀਤਾ। ਸਟਾਫ ਮੈਂਬਰਾਂ ਵੱਲੋਂ ਕਵਿਤਾਵਾਂ ਅਤੇ ਗੀਤ ਗਾ ਕੇ ਉੱਥੇ ਮੌਜੂਦ ਸਾਰੇ ਹੀ ਲੋਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਸ੍ਰੀ ਮਤੀ ਅਨੀਤਾ ਰਾਣੀ ਨਾਲ਼ ਪਰਿਵਾਰਿਕ ਮੈਂਬਰ ਸ਼੍ਰੀ ਬੀ ਕੇ ਚੱਢਾ, ਬੇਟੀ ਸ਼ਰੂਤੀ, ਬੇਟਾ ਨਿਸ਼ਾਂਤ ਕੁਮਾਰ ਸਾਹਿਲ ਕੁਮਾਰ ਮੰਜੂ ਰਾਣੀ ਭਰਤ ਭੂਸ਼ਣ ਲੈਕਚਰਾਰ ਜਗਜੀਤ ਸਿੰਘ ਲੈਕਚਰਾਰ ਲਲਿਤ ਗੁਪਤਾ( ਭੌਤਿਕ ਵਿਗਿਆਨ) ਲੈਕਚਰਾਰ ਗਗਨਦੀਪ ਕੌਰ ਨਰਿੰਦਰ ਬਾਲਾ ਗੁਰਜੈਪਾਲ ਸਿੰਘ (ਲੈਕਚਰਾਰ ਅਰਥਸ਼ਾਸਤਰ) ਲਖਬੀਰ ਸਿੰਘ ਪਰਮਿੰਦਰ ਪਾਲ ਸਿੰਘ ਅਮਨਦੀਪ ਕੌਰ ਲੈਕਚਰਾਰ ਰਮਨ ਰਾਣੀ ਮਾਸਟਰ ਗੁਰਪ੍ਰੀਤ ਸਿੰਘ ਸ਼ਿਵਾਨੀ ਗੁਪਤਾ ਗੀਤਾ ਰਾਣੀ ਜੂਨੀਅਰ ਸਹਾਇਕ ਰਵਿੰਦਰ ਸਿੰਘ ਇੰਦਰਜੀਤ ਸਿੰਘ ਸੁਰਿੰਦਰ ਪਾਲ ਕੌਰ ਮਨਦੀਪ ਕੌਰ ਗੁਰਪ੍ਰੀਤ ਕੌਰ ਮੇਘਾ ਅਰੋੜਾ ਸ਼ਸ਼ੀ ਬਾਲਾ ਰਮਨਦੀਪ ਕੌਰ ਗੁਰਪ੍ਰੀਤ ਕੌਰ ਕੁਲਵਿੰਦਰ ਕੌਰ ਗੁਰਸੇਵਕ ਸਿੰਘ ਕਮਲਦੀਪ ਕੌਰ ਸ਼ਿੰਗਾਰਾ ਸਿੰਘ ਅਤੇ ਸਮੂਹ ਸਟਾਫ਼ ਮੈਬਰ ਹਾਜ਼ਰ ਸਨ। ਮੰਚ ਸੰਚਾਲਕ ਦੀ ਭੂਮਿਕਾ ਲੈਕਚਰਾਰ ਗਗਨਦੀਪ ਕੌਰ ਨੇ ਬਾਖੂਬੀ ਨਿਭਾਈ।
ਫ਼ੋਟੋ ਅਤੇ ਵੇਰਵਾ _ ਪ੍ਰਿੰਸੀਪਲ ਸ੍ਰੀਮਤੀ ਅਨੀਤਾ ਰਾਣੀ ਨੂੰ ਸੇਵਾ ਮੁਕਤੀ ਸਮੇਂ ਸਨਮਾਨਤ ਕਰਦੇ ਹੋਏ ਸੀਨੀਅਰ ਲੈਕਚਰਾਰ ਜਗਜੀਤ ਸਿੰਘ, ਲੈਕਚਰਾਰ ਗੁਰਜੈਪਾਲ ਸਿੰਘ, ਲੈਕਚਰਾਰ ਲਲਿਤ ਗੁਪਤਾ ਅਤੇ ਸਟਾਫ਼ ਮੈਬਰ।
Leave a Comment
Your email address will not be published. Required fields are marked with *