ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵਲੋਂ ਸਾਂਝੇ ਤੌਰ ਤੇ ਕਰਵਾਏ ਜਾਂਦੇ ਮਹੀਨਾਵਾਰ ਆਨਲਾਈਨ ਅੰਤਰਰਾਸ਼ਟਰੀ ਜ਼ੂਮ ਪ੍ਰੋਗਰਾਮ “ਸਿਰਜਣਾ ਦੇ ਆਰ ਪਾਰ “ ਵਿੱਚ ਡਾ . ਮੋਹਨ ਤਿਆਗੀ ਦਰਸ਼ਕਾਂ ਦੇ ਰੂਬਰੂ ਹੋਏ। ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ . ਸਰਬਜੀਤ ਕੌਰ ਸੋਹਲ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਦੀ ਅਗਵਾਈ ਵਿੱਚ ਕਰਵਾਏ ਜਾਣ ਵਾਲੇ ਇਸ ਪ੍ਰੋਗਰਾਮ ਵਿੱਚ ਪ੍ਰੋ. ਕੁਲਜੀਤ ਕੌਰ ਨੇ ਡਾ . ਮੋਹਨ ਤਿਆਗੀ ਜੀ ਦੇ ਜੀਵਨ ਸਫ਼ਰ ਬਾਰੇ ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪ੍ਰੋਗਰਾਮ ਦੇ ਆਰੰਭ ਵਿੱਚ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸਰਪ੍ਰਸਤ ਪ੍ਰਸਿੱਧ ਲੇਖਿਕਾ ਸੁਰਜੀਤ ਟਰਾਂਟੋ ਜੀ ਨੇ ਮੋਹਨ ਤਿਆਗੀ ਜੀ ਦਾ ਸਵਾਗਤ ਕਰਦਿਆਂ ਉਹਨਾਂ ਦੇ ਜੀਵਨ ਤੇ ਝਾਤ ਪਾਉਂਦਿਆਂ ਉਹਨਾਂ ਦੀਆਂ ਪ੍ਰਾਪਤੀਆਂ ਤੋਂ ਜਾਣੂੰ ਕਰਵਾਇਆ। ਰਮਿੰਦਰ ਰੰਮੀ ਜੀ ਨੇ ਡਾ. ਮੋਹਨ ਤਿਆਗੀ ਜੀ ਦਾ ਸ਼ਬਦ ਚਿਤਰ ਬਹੁਤ ਖੂਬਸੂਰਤ ਢੰਗ ਨਾਲ ਪ੍ਰਗਟ ਕੀਤਾ।ਜੋ ਸਭ ਦਾ ਉਤਸ਼ਾਹ ਵਧਾਉਂਦੇ ਹਨ।ਉਪਰੰਤ ਡਾ .ਮੋਹਨ ਤਿਆਗੀ ਜੀ ਨੇ ਆਪਣੇ ਬਚਪਨ ਵਿਚ ਤੰਗ ਆਰਥਿਕ ਪ੍ਰਸਥਿਤੀਆਂ ਦੇ ਦੌਰਾਨ ਜੀਵਨ ਸੰਘਰਸ਼ ਵਿੱਚ ਅੱਗੇ ਵੱਧਣ ਦੀਆਂ ਚੁਨੌਤੀਆਂ ਬਾਰੇ ਖੁੱਲ੍ਹ ਕੇ ਪ੍ਰਗਟਾਅ ਕੀਤਾ। ਮਾਂ ਦੀ ਮੌਤ ਉਪਰੰਤ ਉਸ ਦੇ ਜੀਵਨ ਵਿੱਚ ਸਮਾਜਿਕ ਤੌਰ ਤੇ ਵੀ ਊਣਤਾਈ ਆ ਗਈ , ਚਾਚੇ ਦੇ ਸਹਿਯੋਗ ਨਾਲ ਸਕੂਲੀ ਸਿੱਖਿਆ ਜਾਰੀ ਰੱਖੀ ਤੇ ਫਿਰ ਮਿਹਰ ਬਾਨ ਮਿੱਤਰਾਂ ਦੁਆਰਾ ਤਿਆਗੀ ਨਾਮ ਰੱਖਣਾ ਉਸਦੀ ਉਮਰ ਭਰ ਦੀ ਪਛਾਣ ਬਣ ਗਿਆ। ਚਾਰ ਕਾਵਿ ਸੰਗ੍ਰਹਿ , ਬਾਰਾਂ ਆਲੋਚਨਾ ਦੀਆਂ ਪੁਸਤਕਾਂ, ਤਿੰਨ ਲੋਕ ਧਾਰਾ ਦੀਆਂ ਪੁਸਤਕਾਂ, ਸੰਤ ਰਾਮ ਉਦਾਸੀ ਪੁਰਸਕਾਰ, ਲਾਲ ਸਿੰਘ ਦਿਲ ਪੁਰਸਕਾਰ, ਮਹਾਂਰਿਸ਼ੀ ਬਾਲਮੀਕ ਪੁਰਸਕਾਰ, ਪ੍ਰੀਤਮ ਸਿੰਘ ਯਾਦਗਾਰੀ ਪੁਰਸਕਾਰ ਉਸ ਦੀਆਂ ਵਿਸ਼ੇਸ਼ ਪ੍ਰਾਪਤੀਆਂ ਹਨ। ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਅਮਰੀਕਾ , ਕੈਨੇਡਾ ਅਤੇ ਰਾਸ਼ਟਰੀ ਕਾਨਫਰੰਸਾਂ ਵਿੱਚ ਭਾਰਤ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਵਿੱਚ ਜਾਣ ਦਾ ਵੀ ਉਸ ਨੂੰ ਮੌਕਾ ਮਿਲਿਆ। ਡਾ . ਮੋਹਨ ਤਿਆਗੀ ਨੇ ਅੰਗਰੇਜ਼ੀ ਅਧਿਆਪਨ ਤੋਂ ਪੰਜਾਬੀ ਅਧਿਆਪਨ ਵੱਲ ਜਾਣ ਦੇ ਆਪਣੇ ਸਫ਼ਰ ਬਾਰੇ ਦੱਸਿਆ। ਬਚਪਨ ਵਿਚ ਕਬੀਲੇ ਦੇ ਜੀਵਨ ਵਿਚਲੇ ਪ੍ਰਭਾਵ ਤੇ ਫਿਰ ਉਚ ਸਿੱਖਿਆ ਨਾਲ ਆਪਣਾ ਵਿਸ਼ੇਸ਼ ਮੁਕਾਮ ਹਾਸਲ ਕਰਨ ਦੀ ਭਾਵਪੂਰਤ ਜਾਣਕਾਰੀ ਨੇ ਸਭ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ।
ਉਹਨਾਂ ਆਪਣੀ ਹਮਸਫਰ ਡਾ . ਪਰਮਜੀਤ ਦੇ ਸਾਥ ਅਤੇ ਸਹਿਯੋਗ ਦਾ ਆਪਣੇ ਜੀਵਨ ਉਪਰ ਪ੍ਰਭਾਵ ਬਾਰੇ ਬਹੁਤ ਸਾਕਾਰਾਤਮਕ ਭੂਮਿਕਾ ਦੱਸੀ। ਭਵਿੱਖ ਦੀਆਂ ਯੋਜਨਾਵਾਂ ਵਿੱਚ ਹੋਰ ਖੋਜ ਅਤੇ ਅਧਿਐਨ ਦੇ ਕਾਰਜ ਕਰਨ ਬਾਰੇ ਦੱਸਦਿਆਂ ਉਹਨਾਂ ਆਪਣੀ ਜ਼ਿੰਦਗੀ ਨੂੰ ਸਰਲ ਸਾਦਾ ਸੁਭਾਵਿਕ ਢੰਗ ਨਾਲ ਬਿਤਾਉਣ ਵਿੱਚ ਸੰਤੁਸ਼ਟੀ ਜ਼ਾਹਿਰ ਕੀਤੀ। ਪ੍ਰੋ . ਕੁਲਜੀਤ ਨੇ ਡਾ . ਮੋਹਨ ਤਿਆਗੀ ਦੇ ਜੀਵਨ ਸਬੰਧੀ ਦਰਸ਼ਕ ਵਿਦਵਾਨਾਂ ਵੱਲੋਂ ਭੇਜੀਆਂ ਗਈਆਂ ਟਿੱਪਣੀਆਂ ਪੜ ਕੇ ਸਭ ਦਰਸ਼ਕਾਂ ਦੀ ਹਾਜ਼ਰੀ ਲਵਾਈ। ਜਿਨ੍ਹਾਂ ਵਿੱਚ ਪ੍ਰੋ. ਗੁਰਜੰਟ ਸਿੰਘ, ਤ੍ਰੈਲੋਚਨ ਲੋਚੀ ਜੀ, ਪੋਲੀ ਬਰਾੜ, ਗੁਰਚਰਨ ਸਿੰਘ ਜੋਗੀ , ਅਜੈਬ ਸਿੰਘ ਚੱਠਾ, ਮਲੂਕ ਸਿੰਘ ਕਾਹਲੋਂ, ਡਾ . ਅਮਰ ਜੋਤੀ ਮਾਂਗਟ, ਮਨਪ੍ਰੀਤ ਮੱਟੂ, ਡਾ . ਪੁਸ਼ਵਿੰਦਰ ਕੌਰ ਖੋਖਰ , ਅਮਰਜੀਤ ਜੀਤ ਆਦਿ ਸ਼ਾਮਿਲ ਹਨ। ਪ੍ਰੋ .ਗੁਰਜੰਟ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੇ ਕੀਤੇ ਜਾਂਦੇ ਸਾਹਿਤ ਬਾਰੇ ਆਪਣੇ ਵਿਚਾਰ ਦੱਸਣ ਦੇ ਨਾਲ ਨਾਲ ਡਾ .ਮੋਹਨ ਤਿਆਗੀ ਤੋਂ ਵੀ ਇਸ ਬਾਰੇ ਉਹਨਾਂ ਦੇ ਵਿਚਾਰ ਜਾਣੇ। ਡਾ .ਅਮਰ ਜੋਤੀ ਮਾਂਗਟ ਅਤੇ ਡਾ .ਬਲਜੀਤ ਕੌਰ ਰਿਆੜ ਨੇ ਇਸ ਪ੍ਰੋਗਰਾਮ ਵਿੱਚ ਡਾ .ਮੋਹਨ ਤਿਆਗੀ ਜੀ ਦੀ ਸ਼ਖ਼ਸੀਅਤ ਦੇ ਵਿਲੱਖਣ ਪਹਿਲੂਆਂ ਬਾਰੇ ਜਾਣਕਾਰੀ ਨੂੰ ਸਭ ਲਈ ਪ੍ਰੇਰਨਾਦਾਇਕ ਦੱਸਿਆ।ਪ੍ਰੋਗਰਾਮ ਦੇ ਅੰਤ ਵਿੱਚ ਸ੍ਰ .ਪਿਆਰਾ ਸਿੰਘ ਕੁੱਦੋਵਾਲ ਚੀਫ਼ ਐਡਵਾਈਜ਼ਰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੇ ਸਭ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਇਸ ਪ੍ਰੋਗਰਾਮ ਨੂੰ ਆਕਦਮਿਕ ਅਤੇ ਸਮਾਜਿਕ ਤੌਰ ਤੇ ਸਭ ਲਈ ਪ੍ਰਭਾਵੀ ਦੱਸਿਆ। ਉਹਨਾਂ ਨੇ ਡਾ . ਮੋਹਨ ਤਿਆਗੀ ਜੀ ਨੂੰ ਇਕ ਵਧੀਆ ਲੇਖਕ , ਵਿਦਿਆਰਥੀਆਂ ਨੂੰ ਪੰਜਾਬੀ ਖੋਜ ਤੇ ਅਧਿਐਨ ਲਈ ਸਹੀ ਮਾਰਗ ਦਰਸ਼ਕ ਮੰਨਿਆ। ਇਸ ਪ੍ਰੋਗਰਾਮ ਵਿੱਚ ਅਹੁਦੇਦਾਰ ਰਿੰਟੂ ਭਾਟੀਆ , ਡਾ ਨਵਰੂਪ, ਵਿਜੈਤਾ ਭਾਰਦਵਾਜ , ਸ . ਹਰਦਿਆਲ ਸਿੰਘ ਝੀਤਾ , ਅੰਜਨਾ ਮੈਨਨ , ਸੁਰਜੀਤ ਸਿੰਘ ਧੀਰ , ਹਰਮੀਤ ਵਿਦਿਆਰਥੀ , ਸੁਨੀਲ ਚੰਦਿਆਣਵੀ , ਅੰਮ੍ਰਿਤਾ ਦਰਸ਼ਨ ਯੂ ਕੇ , ਤਰਿੰਦਰ ਕੌਰ , ਹਰਨਿਥਾਵਾਂ ਸਿੰਘ ਤੇ ਹੋਰ ਬਹੁਤ ਸਾਰੀਆਂ ਅਦਬੀ ਸ਼ਖ਼ਸੀਅਤਾਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ । ਧੰਨਵਾਦ ਸਹਿਤ । ਇਹ ਰਿਪੋਰਟ ਪ੍ਰੋ. ਕੁਲਜੀਤ ਕੌਰ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ ।
ਪ੍ਰੋ. ਕੁਲਜੀਤ ਕੌਰ ਜੀ ਸਿਰਜਨਾ ਦੇ ਆਰ ਪਾਰ ਵਿੱਚ ਬਹੁਤ ਹੀ ਵਿਲੱਖਣ ਅੰਦਾਜ਼ ਵਿੱਚ ਤੇ ਸਹਿਜਤਾ ਵਿੱਚ ਪ੍ਰੋਗਰਾਮ ਕਰਦੇ ਹਨ , ਉਹਨਾਂ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਵੀ ਸਿਰਜਨਾ ਦੇ ਆਰ ਪਾਰ ਪ੍ਰੋਗਰਾਮ ਦਾ ਇੰਤਜ਼ਾਰ ਰਹਿੰਦਾ ਹੈ ਤੇ ਪ੍ਰੋਗਰਾਮ ਨੂੰ ਸਾਰੇ ਬਹੁਤ ਪਸੰਦ ਕਰਦੇ ਹਨ ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।
Leave a Comment
Your email address will not be published. Required fields are marked with *