ਬਠਿੰਡਾ,21 ਮਾਰਚ ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੱਤਰਕਾਰਾਂ ਦੇ ਹੱਕਾਂ ਅਤੇ ਹਿੱਤਾਂ ਲਈ ਕੰਮ ਕਰ ਰਹੇ ਪ੍ਰੈਸ ਕਲੱਬ ਆਫ ਬਠਿੰਡਾ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਮਨਜੀਤ ਇੰਦਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਪੱਤਰਕਾਰਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਅਤੇ ਉਹਨਾਂ ਦੇ ਹੱਲ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ s। ਜ਼ਿਕਰਯੋਗ ਹੈ ਕਿ ਇਸ ਮੀਟਿੰਗ ਦਾ ਸਮਾਂ ਦੁਪਹਿਰ 3 ਵਜੇ ਰੱਖਿਆ ਗਿਆ ਸੀ ਅਤੇ ਕਲੱਬ ਦੇ ਸਮੂਹ ਮੈਂਬਰ ਸਾਹਿਬਾਨਾਂ ਨੇ ਸਮੇਂ ਦੀ ਕਦਰ ਕਰਦੇ ਹੋਏ ਠੀਕ ਤਿੰਨ ਵਜੇ ਪਹੁੰਚ ਕੇ ਇਸ ਮੀਟਿੰਗ ਵਿੱਚ ਆਪਣੀ ਹਾਜਰੀ ਲਵਾਈ। ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਜੇਕਰ ਕਿਸੇ ਪੱਤਰਕਾਰ ਤੇ ਕੋਈ ਭੀੜ ਪੈਂਦੀ ਹੈ ਤਾਂ ਸਾਰਾ ਭਾਈਚਾਰਾ ਇੱਕ ਹੋਵੇਗਾ।ਇਸ ਮੀਟਿੰਗ ਵਿੱਚ ਸ਼੍ਰੀ ਮੋਦਨ ਦਿਉਲ, ਗੁਰਪ੍ਰੀਤ ਚਹਿਲ,ਬਲਦੇਵ ਮਾਨ, ਸੁਖਵਿੰਦਰ ਸਰਾਂ, ਰਾਜ ਕੁਮਾਰ,ਪ੍ਰੇਮ ਪਰਾਸ਼ਰ ਸਾਹਿਬ, ਅਸ਼ੋਕ ਬਾਸਲ, ਮਨੋਜ ਚਰਖੀਵਾਲ, ਡਾਕਟਰ ਵਿਜੇ ਨਾਗਪਾਲ, ਕਰਨ ਨਾਗਪਾਲ ਆਦਿ ਹਾਜ਼ਰ ਹੋਏ l ਪੱਤਰਕਾਰ ਅਸ਼ੋਕ ਬਾਂਸਲ ਦੀ ਵਿਆਹ ਦੀ ਵਰ੍ਹੇਗੰਢ ਮੌਕੇ ਉਹਨਾਂ ਵੱਲੋ ਸਮੂਹ ਕਲੱਬ ਮੈਂਬਰਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਕਲੱਬ ਮੈਂਬਰਾਂ ਵੱਲੋਂ ਸਾਥੀ ਅਸ਼ੋਕ ਬਾਂਸਲ ਨੂੰ ਵਧਾਈ ਦਿੰਦਿਆਂ ਉਹਨਾਂ ਦੀ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕੀਤੀ ਗਈ।