ਮਹਿਲ ਕਲਾਂ, 15 ਸਤੰਬਰ (ਜਗਮੋਹਣ ਸ਼ਾਹ/ਵਰਲਡ ਪੰਜਾਬੀ ਟਾਈਮਜ਼ )
ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ (ਬਰਨਾਲਾ) ਦੀ ਅਹਿਮ ਮੀਟਿੰਗ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਪ੍ਰੈੱਸ ਕਲੱਬ ਦੇ ਦਫ਼ਤਰ ਮਹਿਲ ਕਲਾਂ ਵਿਖੇ ਹੋਈ। ਇਸ ਮੌਕੇ ਕਲੱਬ ਦੀਆਂ ਸਰਗਰਮੀਆਂ ਨੂੰ ਹੋਰ ਤੇਜ ਕਰਨ ਅਤੇ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਗੰਭੀਰਤਾ ਨਾਲ ਵਿਚਾਰ ਚਰਚਾ ਹੋਈ। ਇਸ ਮੌਕੇ ਬੋਲਦਿਆਂ ਕਲੱਬ ਦੇ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਸਰਪ੍ਰਸਤ ਅਵਤਾਰ ਸਿੰਘ ਅਣਖੀ ਨੇ ਦੱਸਿਆ ਕਿ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੀ 19 ਵੀਂ ਵਰੇਗੰਢ ਨੂੰ ਸਮਰਪਿਤ ਵਿਸ਼ਾਲ ਸਮਾਗਮ 23 ਸਤੰਬਰ, ਸੋਮਵਾਰ ਨੂੰ ਸਵੇਰੇ 10 ਵਜੇ ਕਲੱਬ ਦੇ ਦਫ਼ਤਰ ਮਹਿਲ ਕਲਾਂ ਵਿਖੇ ਕਰਵਾਇਆ ਜਾਵੇਗਾ । ਇਸ ਮੌਕੇ ਸੁਖਮਨੀ ਸਾਹਿਬ ਪਾਠ ਦੇ ਭੋਗ ਉਪਰੰਤ ਵੱਖ -ਵੱਖ ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਫੀਲਡ ਵਿਚ ਕੰਮ ਕਰਦੇ ਸਮੂਹ ਪੱਤਰਕਾਰਾਂ ਦੀਆਂ ਭਖਦੀਆਂ ਜਾਇਜ ਮੰਗਾਂ ਨੂੰ ਲਾਗੂ ਕਰਵਾੳਣ, ਮੁਸ਼ਕਲਾਂ ਸਬੰਧੀ ਗੰਭੀਰਤਾ ਨਾਲ ਵਿਚਾਰ ਚਰਚਾ ਹੋਵੇਗੀ। ਇਸ ਮੌਕੇ ਉੱਦਮੀ ਨੌਜਵਾਨ ਆਗੂ ਜਗਮੋਹਣ ਸ਼ਾਹ ਰਾਏਸਰ ਨੂੰ ਕਲੱਬ ਵਿਚ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਵਿੱਤ ਸਕੱਤਰ ਬਲਵਿੰਦਰ ਸਿੰਘ ਵਜੀਦਕੇ, ਚੇਅਰਮੈਨ ਸੋਨੀ ਮਾਂਗੇਵਾਲ, ਮੇਘ ਰਾਜ ਜੋਸ਼ੀ, ਡਾ: ਜਗਰਾਜ ਸਿੰਘ ਮੂੰਮ, ਬਲਵੰਤ ਸਿੰਘ ਚੁਹਾਣਕੇ, ਰਮਨਦੀਪ ਸਿੰਘ ਠੁੱਲੀਵਾਲ, ਜਗਸੀਰ ਸਿੰਘ ਧਾਲੀਵਾਲ, ਸੁਖਵੀਰ ਜਗਦੇ, ਪ੍ਰਦੀਪ ਲੋਹਗਡ਼੍ਹ, ਗੁਰਪ੍ਰੀਤ ਅਣਖੀ, ਰਾਜਵਿੰਦਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਵੱਖ ਵੱਖ ਟੀਮਾਂ ਦੇ ਰੂਪ ਵਿੱਚ ਅੱਜ ਤੋਂ ਹੀ ਵਰੇਗੰਢ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ।