ਲੁਧਿਆਣਾ 19 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਯੁਗ ਕਵੀ ਪ੍ਰੋਃ ਮੋਹਨ ਸਿੰਘ ਜੀ ਦੀ ਬੇਟੀ ਪ੍ਰੋਃ ਜ਼ਿੰਦਾਂ ਪੁਰੀ ਦਾ ਦੇਹਾਂਤ ਹੋ ਗਿਆ ਹੈ। ਉਹ ਲਗਪਗ 80 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਲੁਧਿਆਣਾ ਵਿਖੇ ਭਾਈ ਰਣਧੀਰ ਸਿੰਘ ਨਗਰ (ਸੁਨੇਤ) ਸ਼ਮਸ਼ਾਨ ਘਾਟ ਵਿੱਚ ਸ਼ਾਮੀਂ 4 ਵਜੇ ਕੀਤਾ ਜਾਵੇਗਾ।
ਪ੍ਰੋਃ ਜ਼ਿੰਦਾਂ ਪੁਰੀ ਲੁਧਿਆਣਾ ਸਥਿਤ ਖਾਲਸਾ ਕਾਲਿਜ ਫਾਰ ਵਿਮੈੱਨ ਤੋਂ ਸੰਸਕ੍ਰਿਤ ਦੇ ਪ੍ਰੋਫੈਸਰ ਵਜੋਂ ਸੇਵਾ ਮੁਕਤ ਹੋਏ ਸਨ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ ਤੇ ਆਪਣੇ ਭਤੀਜੇ ਮਨੂ ਪੁਰੀ ਕੋਲ ਚੰਡੀਗੜ੍ਹ ਵਿੱਚ ਸਨ। ਉਥੇ ਹੀ ਉਨ੍ਹਾਂ ਆਖਰੀ ਸਵਾਸ ਲਏ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੱਜ ਦੁਪਹਿਰ ਲੁਧਿਆਣਾ ਲਿਆਂਦਾ ਜਾਵੇਗਾ।
ਇਹ ਜਾਣਕਾਰੀ ਪ੍ਰੋਃ ਜ਼ਿੰਦਾਂ ਪੁਰੀ ਜੀ ਦੀ ਸਹਿਕਰਮੀ ਰਹੀ ਡਾਃ ਪਰਮਜੀਤ ਪਾਸੀ ਨੇ ਦਿੱਤੀ ਹੈ।