
ਫਰੀਦਕੋਟ, 23 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਪ੍ਰੋ. (ਡਾ.) ਰਾਜੀਵ ਸੂਦ, ਵਾਇਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਂਲਥ ਸਾਇੰਸਿਜ ਫਰੀਦਕੋਟ ਨੂੰ 13ਵੀਂ ਵਰਲਡ ਐਜੂਕੇਸ਼ਨ ਕਾਂਗਰਸ ਅਤੇ ਗਲੋਬਲ ਅਵਾਰਡਾਸ ਵਿੱਚ ‘ਸਭ ਤੋਂ ਪ੍ਰਭਾਵਸ਼ਾਲੀ ਵਾਈਸ ਚਾਂਸਲਰ’ ਵਜੋਂ ਸਨਮਾਨਿਤ ਕੀਤਾ ਗਿਆ ਹੈ। ਇਸ ਸਾਲ ਦੀ ਵਰਲਡ ਐਜੂਕੇਸ਼ਨ ਕਾਂਗਰਸ ਦਾ ਥੀਮ ‘ਟਿਕਾਊ ਵਿਕਾਸ ਲਈ ਸਿੱਖਿਆ ’ਚ ਉੱਭਰਦੀਆਂ ਤਕਨਾਲੋਜੀਆਂ’ ਸੀ। ਐਵਾਰਡ ਇੱਕ ਸਮਰਪਿਤ ਖੋਜ ਸੈੱਲ ਵਲੋਂ ਸੰਚਾਲਿਤ ਇੱਕ ਤੀਬਰ ਖੋਜ ਪ੍ਰਕਿਰਿਆ ਦਾ ਨਤੀਜਾ ਹੈ, ਜਿਸ ’ਚ ਪ੍ਰਬੰਧਨ ਵਿੱਚ ਪੰਜ ਸਾਲਾਂ ਤੋਂ ਵੱਧ ਖੋਜ ਅਨੁਭਵ ਨਾਲ ਪੋਸਟ ਗ੍ਰੈਜੂਏਟ ਸ਼ਾਮਲ ਹਨ। ਇਹ ਟੀਮ ਉਨਾਂ ਵਿਅਕਤੀਆਂ ਦੀ ਪਛਾਣ ਕਰਦੀ ਹੈ, ਜਿਨਾਂ ਨੇ ਅਸਧਾਰਨ ਯੋਗਦਾਨ ਪਾਇਆ ਹੈ ਅਤੇ ਉਨਾਂ ਦੀਆਂ ਪ੍ਰਾਪਤੀਆਂ ਨੂੰ ਟਰੈਕ ਕੀਤਾ ਹੈ। ਸਾਰਟਲਿਸਟ ਨਾਮਾਂ ਦੀ, ਦੁਨੀਆ ਭਰ ਦੇ ਸੀਨੀਅਰ ਪੇਸ਼ੇਵਰਾਂ ਦੀ ਇੱਕ ਵਿਸ਼ੇਸ਼ ਜਿਊਰੀ ਦੁਆਰਾ ਸਮੀਖਿਆ ਕੀਤੀ ਜਾਂਦੀ ਹੈ। ਪ੍ਰੋ. (ਡਾ.) ਰਾਜੀਵ ਸੂਦ ਸਿੱਖਿਆ ਅਤੇ ਵਿਕਾਸ ਦੇ ਖੇਤਰ ਵਿੱਚ ਦੇ ਸਭ ਤੋਂ ਸਤਿਕਾਰਤ ਹਸਤੀਆਂ ’ਚੋਂ ਇੱਕ ਹਨ ਅਤੇ ਉਹਨਾਂ ਦੀ ਬਹੁਤ ਜਿਆਦਾ ਮੰਗ ਕੀਤੀ ਜਾਂਦੀ ਹੈ। ਸਿੱਖਿਆ, ਸਿਖਲਾਈ ਅਤੇ ਲਰਨਿੰਗ ਡਿਵੈਲਪਮੈਂਟ ਦੇ ਖੇਤਰਾਂ ’ਚ ਉਹਨਾਂ ਦਾ ਮਹੱਤਵਪੂਰਨ ਯੋਗਦਾਨ ਵਰਣਨਯੋਗ ਹੈ। ਉਹ ਹੁਨਰ ਨੂੰ ਉਤਸ਼ਾਹਿਤ ਕਰਨ ਵਾਲੇ ਬਹੁਤ ਸਾਰੇ ਨੌਜਵਾਨ ਪੇਸ਼ੇਵਰਾਂ ਨੂੰ ਉਨਾਂ ਦੇ ਕਰੀਅਰ ’ਚ ਅੱਗੇ ਵਧਣ ਲਈ ਸਿਖਲਾਈ ਦਿੰਦੇ ਹਨ। ਬਹੁਤ ਸਾਰੇ ਸੀਨੀਅਰ ਨੇਤਾਵਾਂ ਨੇ ਉਹਨਾਂ ਨਾਮ ਦੀ ਸਿਫਾਰਿਸ਼ ਕੀਤੀ ਹੈ, ਜੋ ਕਿ ਇਹ ਪੁਸਟੀ ਕਰਦਾ ਹੈ ਕਿ ਉਹਨਾਂ ਦਾ ਦਰਜਾ ਇਸ ਮਾਨਤਾ ਦਾ ਹੱਕਦਾਰ ਹੈ।