ਸੰਗਰੂਰ 5 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਪ੍ਰੋਫੈਸਰ ਹਰਦੀਪ ਸਿੰਘ ਸੰਗਰੂਰ ਦੀ ਖੇਡਾਂ ਦੇ ਵਿਸ਼ੇ ਤੇ ਲਿਖੀ ਪੁਸਤਕ ਖੇਡ ਪੁਲਾਂਘਾਂ ਲੋਕ ਅਰਪਣ ਕੀਤੀ ਗਈ | ਇਸ ਪੁਸਤਕ ਨੂੰ ਡਾ. ਨਰਵਿੰਦਰ ਕੌਸ਼ਲ ਸਾਬਕਾ ਡੀਨ ਕੁਰਕਸ਼ੇਤਰ ਯੂਨੀਵਰਸਿਟੀ , ਕਾਲਜ ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਅਤੇ ਪ੍ਰੋ ਚਰਨਜੀਤ ਸਿੰਘ ਉਡਾਰੀ ਨੇ ਸਾਂਝੇ ਰੂਪ ਵਿਚ ਰਿਲੀਜ਼ ਕੀਤਾ | ਇਸ ਸਮਾਗਮ ਵਿਚ ਪੁਸਤਕ ਉਪਰ ਚਰਚਾ ਕਰਦਿਆਂ ਜਿਲ੍ਹਾ ਭਾਸ਼ਾ ਅਫ਼ਸਰ ਡਾ. ਭਗਵੰਤ ਸਿੰਘ ਅਤੇ ਉੱਘੇ ਸਾਹਿਤਕਾਰ ਪ੍ਰਿੰਸੀਪਲ ਡਾ. ਇਕਬਾਲ ਸਿੰਘ ਨੇ ਕਿਹਾ ਕਿ ਇਹ ਪੁਸਤਕ ਜਿਥੇ ਖੇਡ ਸਾਹਿਤ ਵਿਚ ਸਾਰਥਿਕ ਵਾਧਾ ਹੈ ਉਥੇ ਇਹ ਖਿਡਾਰੀਆਂ ਨੂੰ ਨਵੀਂ ਸੇਧ ਦੇਣ ਅਤੇ ਖੇਡਾਂ ਖੇਡਣ ਵੱਲ ਪ੍ਰੇੇਰਿਤ ਕਰਨ ਦਾ ਉਪਰਾਲਾ ਕਰੇਗੀ | ਜਿਸ ਨਾਲ ਸਾਡੀ ਜਵਾਨੀ ਮਾੜੀਆਂ ਅਲਾਮਤਾਂ ਅਤੇ ਨਸ਼ਿਆਂ ਤੋਂ ਬਚੇੇਗੀ | ਇਸ ਸਮਾਗਮ ਵਿਚ ਸੁਰਿੰਦਰਪਾਲ ਸਿੰਘ ਸਿਦਕੀ , ਮਾਸਟਰ ਦਲਵਾਰ ਸਿੰਘ ਚੱਠੇ ,ਪ੍ਰੋ ਨਰਿੰਦਰ ਸਿੰਘ , ਪ੍ਰੋ ਸੁਖਵਿੰਦਰ ਸਿੰਘ , ਪ੍ਰੋ ਰਾਜਵਿੰਦਰ ਕੌਰ , ਪ੍ਰੋ ਰਵਿੰਦਰਪਾਲ ਸਿੰਘ , ਪ੍ਰੋ ਇਕਬਾਲ ਸਿੰਘ ,ਪ੍ਰੋ ਜਗਤਾਰ ਸਿੰਘ , ਡਾ. ਕੰਵਲਜੀਤ ਕੌਰ ,ਸ੍ਰੀਮਤੀ ਅਮਨਦੀਪ ਕੌਰ , ਸ੍ਰੀਮਤੀ ਹਰਿੰਦਰ ਕੌਰ, ਸ੍ਰ ਜੋਗਿੰਦਰ ਸਿੰਘ ਰਾਹੀ ਅਤੇ ਸ੍ਰ ਨਿਹਾਲ ਸਿੰਘ ਨੇ ਸ਼ਿਰਕਤ ਕੀਤੀ |*