ਫਰੀਦਕੋਟ 13 ਦਸੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਪਿਛਲੇ ਕੁਝ ਸਮੇਂ ਤੋਂ ਪੰਜਾਬੀ ਗਾਇਕ ਰਾਣਾ ਰਣਜੀਤ ਦਾ ਤਾਜ਼ਾ ਗੀਤ, ਛਵੀਆਂ ਦੇ ਫੱਟ, ਮਾਰਕੀਟ ਵਿੱਚ ਚਰਚਾ ਵਿੱਚ ਹੈ। ਪੇਂਡੂ ਮਹੌਲ ਵਿੱਚ ਫ਼ਿਲਮਾਏ ਗੀਤ ਨੂੰ ਪੇਂਡੂ ਸਰੋਤਿਆਂ ਵੱਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ । ਦਿਨੋ ਦਿਨ ਗੀਤ ਚੰਗੇ ਵਿਊ ਬਟੋਰ ਰਿਹਾ ਏ । ਇਸ ਗੀਤ ਦੇ ਲੇਖਕ ਕੰਮੇਆਣਾ ਪਿੰਡ ਦੇ ਹੀ ਪ੍ਰਸਿੱਧ ਲੇਖਕ ਬਿੱਕਰ ਐਸੀ ਯੂ ਐਸ ਏ ਹਨ, ਜਿੰਨਾ ਦੇ ਗੀਤ ਨਾਮਵਰ ਗਾਇਕਾਂ ਨੇ ਪਹਿਲਾਂ ਵੀ ਕਾਫੀ ਗਾਏ ਹਨ। ਇਸ ਗੀਤ ਦਾ ਸੰਗੀਤ ਮਾਸਟਰ ਰਵਿੰਦਰ ਟੀਨਾ ਜੀ ਨੇ ਰੂਹ ਨਾਲ ਦਿੱਤਾ ਹੈ, ਅਤੇ ਸੰਗੀਤ ਮਿਕਸਿੰਗ ਕੰਡਿਆਰਾ ਜੀ ਨੇ ਕੀਤਾ ਹੈ, ਪ੍ਰੋਡਿਊਸਰ ਦੀਆਂ ਸੇਵਾਵਾਂ ਬਲਵਿੰਦਰ ਸਿੰਘ ਉੱਪਲ ਜੀ ਨੇ ਨਿਭਾਈਆਂ ਹਨ। ਕੁੱਲ ਮਿਲਾਕੇ ਗੀਤ ਹਰ ਪੱਖੋਂ ਸਰੋਤੇ ਦੀ ਰੀਝ ਪੂਰੀ ਕਰਦਾ ਹੈ ।ਸਾਰੀ ਟੀਮ ਵਧਾਈ ਦੀ ਹੱਕਦਾਰ ਹੈ। ਅਜਿਹੇ ਮਾਣਮੱਤੇ ਗਾਇਕ ਰਾਣਾ ਗੁਣਜੀਤ ਤੋਂ ਭਵਿੱਖ ਵਿੱਚ ਹੋਰ ਚੰਗੇ ਗੀਤਾਂ ਦੀ ਆਸ ਕਰਦੇ ਹਾਂ।