ਪੰਜਾਬੀ ਤੇ ਹਿੰਦੀ ਸਿਨੇਮੇ ਦੇ ਪ੍ਰਸਿੱਧ ਡਾਇਰੈਕਟਰ ਸੁਖਮਿੰਦਰ ਧੰਜਲ ਦੇ ਮਾਤਾ ਮਨਜੀਤ ਕੌਰ ਧੰਜਲ ਜੀ ਐਤਵਾਰ ਨੂੰ ਸ਼ਾਮੀ ਅਕਾਲ ਚਲਾਣਾ ਕਰ ਗਏ ਹਨ ਜਿਨ੍ਹਾਂ ਦੀ ਉਮਰ ਲੱਗਭੱਗ 85 ਸਾਲ ਸੀ ਇਸ ਦੁੱਖ ਦੀ ਘੜੀ ਵਿੱਚ ਧੰਜਲ ਪਰਿਵਾਰ ਨਾਲ਼ ਬਹੁਤ ਸਾਰੀਆਂ ਫ਼ਿਲਮ ਹਸਤੀਆਂ ਤੇ ਉੱਘੇ ਲੇਖਕਾਂ ਨੇ ਦੁੱਖ ਸਾਂਝਾ ਕੀਤਾ ਇਸ ਮੌਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੰਦਿਆਂ ਫ਼ਿਲਮ ਕਲਾਕਾਰ ਮੋਹਨ ਬੱਗੜ, ਅਦਾਕਾਰ ਸੋਨੂੰ ਬੱਗੜ, ਅਦਾਕਾਰ ਹਰਜੀਤ ਵਾਲੀਆਂ, ਪੰਜਾਬੀ ਸਕਰੀਨ ਮੈਗਜ਼ੀਨ ਦੇ ਸੰਪਾਦਕ ਦਲਜੀਤ ਸਿੰਘ ਅਰੋੜਾ, ਮਨਜੋਤ ਅਰੋੜਾ,ਗਾਇਕ ਤਰਲੋਚਨ ਤੋਚੀ, ਕਲਾਕਾਰ ਗੋਪੀ ਭੱਲਾ, ਪਿੰਕੀ ਸੱਗੂ , ਸੁਸ਼ਮਾ ਪ੍ਰਸ਼ਾਂਤ,ਰਤਨ ਔਲਖ, ਯੁਵਰਾਜ ਔਲਖ,ਬਿੰਦੂ ਦਾਰਾ ਸਿੰਘ, ਲੇਖਕ ਤੇ ਨਿਰਦੇਸ਼ਕ ਇਕ਼ਬਾਲ ਚਾਨਾ, ਵਿਜੇ ਟੰਡਨ, ਪ੍ਰੋਡਿਊਸਰ ਕੁਲਜੀਤ ਮਲਹੋਤਰਾ, ਅਦਾਕਾਰ ਅਜੇ ਜੇਠੀ, ਲੇਖਕ ਭੀਮ ਗਰਗ,ਸੰਗੀਤਕਾਰ ਗੁਰਮੀਤ ਸਿੰਘ ਗਾਇਕਾਂ ਸਿਮਰਨ ਭਾਰਦਵਾਜ, ਡਾਇਰੈਕਟਰ ਸ਼ਕਤੀ ਰਾਜਪੂਤ, ਪ੍ਰੋਡਿਊਸਰ ਮਨਦੀਪ ਸਿੰਘ ਟੁਰਨਾ, ਵੀਲੀਅਮ ਰਾਜਪੂਤ, ਲਖਵਿੰਦਰ ਲੱਖਾ,ਜਗਤਾਰ ਬੈਨੀਪਾਲ,ਸੰਨੀ ਢਿੱਲੋਂ,ਗੁਰੂ ਰੰਧਾਵਾ, ਰਮੇਸ਼ ਗਰਗ, ਤੇ ਪੰਜਾਬੀ ਸਕਰੀਨ ਮੈਗਜ਼ੀਨ ਦੀ ਸਮੁੱਚੀ ਟੀਮ ਨੇਂ ਇਸ ਦੁੱਖ ਦੀ ਘੜੀ ਵਿੱਚ ਧੰਜਲ ਪਰਿਵਾਰ ਨਾਲ ਪ੍ਰਗਟ ਕਰਦਿਆਂ ਇਸ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਪਰਿਵਾਰਿਕ ਮੈਂਬਰਾਂ ਅਨੁਸਾਰ ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 18 ਦਸੰਬਰ ਦਿਨ ਸੋਮਵਾਰ ਨੂੰ ਦਾਣਾ ਮੰਡੀ ਪਿੱਛੇ ਅਰੋੜਾ ਪੈਲੇਸ ਧੂਰੀ ਰੇਲਵੇ ਲਾਈਨ ਦੇ ਕੋਲ ਰਾਮ ਬਾਗ ਲੁਧਿਆਣਾ ਵਿਖੇ ਬਾਅਦ ਦੁਪਹਿਰ 1 ਵਜੇ ਕੀਤਾ ਜਾਵੇਗਾ
ਮੰਗਤ ਗਰਗ ਬਠਿੰਡਾ
Leave a Comment
Your email address will not be published. Required fields are marked with *