728 x 90
Spread the love

ਪੰਜਾਬੀ ਦਾ ਚਰਚਿਤ ਆਧੁਨਿਕ ਕਹਾਣੀਕਾਰ – ਰਮੇਸ਼ ਗਰਗ

ਪੰਜਾਬੀ ਦਾ ਚਰਚਿਤ ਆਧੁਨਿਕ ਕਹਾਣੀਕਾਰ – ਰਮੇਸ਼ ਗਰਗ
Spread the love

ਮਨੁੱਖ ਦੇ ਜਨਮ ਦੇ ਨਾਲ ਹੀ ਕਹਾਣੀ ਦਾ ਵੀ ਜਨਮ ਹੋਇਆ ਅਤੇ ਕਹਾਣੀਆਂ ਸੁਣਨਾ ਅਤੇ ਸੁਣਨਾ ਮਨੁੱਖ ਦਾ ਮੁੱਢਲਾ ਸੁਭਾਅ ਬਣ ਗਿਆ। ਇਸੇ ਕਾਰਨ ਹਰ ਸੱਭਿਅਕ ਅਤੇ ਅਣਸੱਭਿਅਕ ਸਮਾਜ ਵਿੱਚ ਕਹਾਣੀਆਂ ਪਾਈਆਂ ਜਾਂਦੀਆਂ ਹਨ। ਸਾਡੇ ਦੇਸ਼ ਵਿੱਚ ਕਹਾਣੀਆਂ ਦੀ ਬਹੁਤ ਲੰਬੀ ਅਤੇ ਅਮੀਰ ਪਰੰਪਰਾ ਰਹੀ ਹੈ।
ਕਹਾਣੀ ਪੰਜਾਬੀ ਵਿੱਚ ਗੱਦ ਲਿਖਣ ਦੀ ਇੱਕ ਵਿਧਾ ਹੈ। ਉਨ੍ਹੀਵੀਂ ਸਦੀ ਵਿਚ ਵਾਰਤਕ ਵਿਚ ਇਕ ਨਵੀਂ ਵਿਧਾ ਵਿਕਸਿਤ ਹੋਈ ਜਿਸ ਨੂੰ ਕਹਾਣੀ ਕਿਹਾ ਜਾਂਦਾ ਸੀ।
ਰੌਚਕਤਾ, ਲੇਖਕ ਦੇ ਪ੍ਰਭਾਵ ਅਤੇ ਬੋਲਣ ਵਾਲੇ ਅਤੇ ਸੁਣਨ ਵਾਲੇ ਜਾਂ ਕਹਾਣੀਕਾਰ ਅਤੇ ਪਾਠਕ ਵਿਚਕਾਰ ਸਹੀ ਸਬੰਧ ਬਣਾਈ ਰੱਖਣ ਲਈ, ਹਰ ਕਿਸਮ ਦੀਆਂ ਕਹਾਣੀਆਂ ਵਿੱਚ ਹੇਠ ਲਿਖੇ ਤੱਤ ਮਹੱਤਵਪੂਰਨ ਮੰਨੇ ਜਾਂਦੇ ਹਨ: ਵਿਸ਼ਾ ਵਸਤੂ, ਪਾਤਰ ਜਾਂ ਪਾਤਰੀਕਰਨ, ਬਿਰਤਾਂਤ ਜਾਂ ਸੰਵਾਦ, ਸਮਾਂ ਮਿਆਦ ਜਾਂ ਵਾਤਾਵਰਣ, ਭਾਸ਼ਾ ਸ਼ੈਲੀ ਅਤੇ ਉਦੇਸ਼। ਕਹਾਣੀ ਦੀ ਬਣਤਰ ਨੂੰ ਪਲਾਟ ਜਾਂ ਥੀਮ ਕਿਹਾ ਜਾਂਦਾ ਹੈ। ਹਰ ਕਹਾਣੀ ਦਾ ਵਿਸ਼ਾ ਹੋਣਾ ਜ਼ਰੂਰੀ ਹੈ ਕਿਉਂਕਿ ਇਸ ਦੀ ਅਣਹੋਂਦ ਵਿੱਚ ਕਹਾਣੀ ਦੀ ਰਚਨਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕਥਾਨਕ ਦੇ ਚਾਰ ਭਾਗ ਹਨ- ਅਰੰਭ, ਕਲਾਈਮੈਕਸ, ਕਲਾਈਮੈਕਸ ਅਤੇ ਉਤਰ। ਕਹਾਣੀ ਇਸ ਦੇ ਪਾਤਰਾਂ ਦੁਆਰਾ ਚਲਾਈ ਜਾਂਦੀ ਹੈ ਅਤੇ ਪਾਤਰਾਂ ਦੀਆਂ ਖੂਬੀਆਂ ਅਤੇ ਕਮੀਆਂ ਨੂੰ ਉਹਨਾਂ ਦਾ ‘ਚਰਿੱਤਰੀਕਰਨ’ ਕਿਹਾ ਜਾਂਦਾ ਹੈ। ਚਰਿੱਤਰੀਕਰਨ ਰਾਹੀਂ ਵੱਖ-ਵੱਖ ਪਾਤਰਾਂ ਵਿੱਚ ਸੁਭਾਵਿਕਤਾ ਪੈਦਾ ਹੁੰਦੀ ਹੈ। ਸੰਵਾਦ ਕਹਾਣੀ ਦਾ ਮੁੱਖ ਹਿੱਸਾ ਹਨ। ਇਨ੍ਹਾਂ ਰਾਹੀਂ ਪਾਤਰਾਂ ਦੀਆਂ ਮਾਨਸਿਕ ਕਲੇਸ਼ਾਂ ਅਤੇ ਹੋਰ ਭਾਵਨਾਵਾਂ ਉਜਾਗਰ ਹੁੰਦੀਆਂ ਹਨ। ਕਹਾਣੀ ਨੂੰ ਹਕੀਕਤ ਦੀ ਛੋਹ ਦੇਣ ਲਈ ਸਮਾਂ ਜਾਂ ਵਾਤਾਵਰਨ ਦੀ ਵਰਤੋਂ ਕੀਤੀ ਜਾਂਦੀ ਹੈ। ਪੇਸ਼ਕਾਰੀ ਦੇ ਢੰਗ ਵਿਚ ਕਲਾਤਮਕਤਾ ਲਿਆਉਣ ਲਈ ਇਸ ਨੂੰ ਵੱਖ-ਵੱਖ ਭਾਸ਼ਾਵਾਂ ਅਤੇ ਸ਼ੈਲੀਆਂ ਨਾਲ ਸਜਾਇਆ ਗਿਆ ਹੈ। ਕਹਾਣੀ ਨਾ ਸਿਰਫ਼ ਮਨੋਰੰਜਨ ਪ੍ਰਦਾਨ ਕਰਦੀ ਹੈ, ਸਗੋਂ ਇਸਦਾ ਇੱਕ ਨਿਸ਼ਚਿਤ ਉਦੇਸ਼ ਵੀ ਹੁੰਦਾ ਹੈ।
ਪੰਜਾਬੀ ਤੇ ਹਿੰਦੀ ਭਾਸ਼ਾ ਦੇ ਉਘੇ ਸਾਹਿਤਕਾਰ ਜਸਪਾਲ ਜੱਸੀ ਨੇ ਇਕ ਦਿਨ ਰਮੇਸ਼ ਗਰਗ ਦੀ ਸ਼ਾਨ ਵਿਚ ਕੁਝ ਸ਼ਬਦ ਬੋਲੇ ਮੈਂ ਵੀ ਇਤਫ਼ਾਕਨ ਉਸ ਸਮੇਂ ਮੌਜੂਦ ਸੀ , “ਅਸੀਂ ਕਹਾਣੀ ਲਿਖਦੇ ਹਾਂ ਤੇ ਕਹਾਣੀ ਗਰਗ ਦੇ ਅੰਦਰ ਰਹਿੰਦੀ ਹੈ”, ਇਸ ਤੋਂ ਪਤਾ ਲੱਗਦਾ ਹੈ ਕਿ ਗਰਗ ਦੀਆਂ ਕਹਾਣੀਆਂ ਦੀ ਆਰੰਭ ਤੋਂ ਲੈ ਕੇ ਅੰਤ ਤਕ ਕਹਾਣੀ ਵਿਚ ਵਹਾਓ, ਰਸਕਤਾ, ਇਕਾਗਰਤਾ ਅਤੇ ਲੀਨਤਾ ਬਰਕਰਾਰ ਰਹਿੰਦੀ ਹੈ।
ਗਰਗ ਦੁਆਰਾ ਲਿਖੀ ਗਈ ਸਾਲ 1979 ਵਿਚ ਪਹਿਲੀ ਕਹਾਣੀ ‘ਪਿਆਰ’ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ।
ਉਸਨੇ ਲਿਖਣ ਲੱਗੇ ਕਦੇ ਵੀ ਕੋਈ ਕਾਹਲੀ ਨਹੀਂ ਕੀਤੀ। ਉਸ ਤੇ ਇਹ ਗੱਲ ਜਰੂਰ ਢੁਕਦੀ ਹੈ ‘ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ” ਉਸ ਦੀਆਂ ਕਹਾਣੀਆਂ ਭੁਲੇਖਾ, ਡਾਕਟਰ ਅਤੇ ਡਰਾਈਵਰ, ਆਖ਼ਿਰ ਹਮ ਆਪਕੇ ਹੈਂ ਕੌਣ..?, ਭੂਤਾਂ ਵਾਲੀ ਕੋਠੀ, ਅਧੂਰੀ ਕਹਾਣੀ, ਤਿਆਗ਼ ਦੀ ਦੇਵੀ, ਜੇਕਰ ਮੈਂ ਬੰਦਾ ਹੁੰਦਾ..? ਟੁੱਟਵੀਂ ਟਿੱਕਟ, ਜ਼ੁਬਾਨ, ਪਛਤਾਵਾ, ਪਲੰਬਰ, ਸ਼ਰੀਫ ਆਦਮੀ, ਟਹਿਲ ਸੇਵਾ, ਲੈਪਟੌਪ, ਜਨਮ ਦਿਨ ਦੀ ਪਾਰਟੀ, ਕਾਲੂ ਬਦਮਾਸ਼, ਇੱਕ ਡਰਾਉਂਣਾ ਸੱਚ, ਆਪਣਾ ਮਹਿਲਾ ਦਿਵਸ ਕਦੋਂ ਐਂ ਮਾਂ..? ਇਹਨੂੰ ਕਹਿੰਦੇ ਐ ਜ਼ਿੰਦਗੀ, ਹਰਮਨ ਪਿਆਰਾ ਨੇਤਾ, ਇੰਜ ਵੀ ਹੁੰਦੈ..? ਸਟਾਰਟਿੰਗ, ਟੁੱਟੀ ਬਾਂਹ, ਟੋਮਾਟੋ ਸੋਸ, ਇੰਜੀ. ਆਰ ਕੇ ਗਰਗ, ਗਾਜਰਪਾਕ, ਹਾਏ ਗਰਮੀ, ਅਣਪੁਛ ਸਾਹਾ’
ਪੰਜਾਬੀ ਕਹਾਣੀਕਾਰ ਰਮੇਸ਼ ਗਰਗ ਦੀਆਂ ਕਹਾਣੀਆਂ ਦੇ ਵਿਸ਼ੇ ਨਿਰੋਲ ਸਮਾਜਿਕ ਹਨ। ਉਸਨੇ ਸਮਾਜ਼ ਵਿਚ ਵਿਆਪਕ ਦੁੱਖ ਦਰਦਾਂ ਨੂੰ ਬੜੀ ਨੀਝ ਨਾਲ ਚਿਤਰਿਆ।
ਰਮੇਸ਼ ਨੇ ਅਣਗਿਣਤ ਕਹਾਣੀਆਂ ਲਿਖੀਆਂ ਹਨ। ਸਮੁੱਚੇ ਰੂਪ ਵਿਚ ਇਹਨਾਂ ਕਹਾਣੀਆਂ ਵਿਚ ਸਾਡੇ ਕਹਾਣੀਕਾਰ ਨੇ ਪੰਜਾਬੀ ਸਮਾਜਕ, ਸਭਿਆਚਾਰਕ, ਆਰਥਿਕ, ਰਾਜਨੀਤਕ, ਪ੍ਰਸ਼ਾਸਨਿਕ, ਧਾਰਮਿਕ ਅਤੇ ਨੈਤਿਕ ਵਰਤਾਰੇ ਨੂੰ ਯਥਾਰਥਵਾਦੀ ਦਿ੍ਰਸ਼ਟੀ ਤੋਂ ਗ੍ਰਹਿਣ ਕਰਨ ਦਾ ਉਪਰਾਲਾ ਕੀਤਾ ਹੈ। ਉਹ ਅਜੋਕੇ ਮਨੁੱਖ ਦੀ ਹੋਣੀ, ਭਾਵੀ ਅਤੇ ਸੰਤਾਪ ਦੀ ਹੋਂਦ-ਸਥਿਤੀ ਨੂੰ ਤੀਖਣ ਅਨੁਭਵ ਨਾਲ ਆਪਣੇ ਅੰਦਰ ਸੰਚਿਤ ਕਰਕੇ, ਉਸ ਦਾ ਪੁਖੁਤਗੀ ਸਹਿਤ ਨਿਰੂਪਣ ਕਰਦਾ ਹੋਇਆ ਪ੍ਰਤੀਤ ਹੋਇਆ ਹੈ। ਉਸ ਦੀਆਂ ਕਹਾਣੀਆਂ ਦੇ ਪਾਤਰ ਵਧੇਰੇ ਕਰਕੇ ਮੱਧ-ਸ਼੍ਰੇਣੀ ਅਤੇ ਨਿਮਨ ਸ਼੍ਰੇਣੀ ਦੇ ਕਿਸਾਨ, ਕਿਰਤੀ, ਔਰਤਾਂ, ਬੱਚੇ ,ਆਪਸੀ ਰਿਸ਼ਤਿਆਂ ਦਾ ਪੇਚੀਦਾ ਤਾਣਾ ਬਾਣਾ, ਪੁਸ਼ਤ ਦਰ ਪੁਸ਼ਤ ਮਿੱਟੀ ਦਾ ਮੋਹ, ਪ੍ਰਸ਼ਾਸਨਿਕ ਲੁੱਟ-ਖ਼ਸੁੱਟ, ਸਮਾਜ ਵਿਚ ਪੱਸਰਿਆ ਭਿ੍ਰਸ਼ਟਾਚਾਰ ਅਤੇ ਪ੍ਰਦੂਸ਼ਣ ਆਦਿ ਅਜਿਹੇ ਮੁੱਖ ਵਿਸ਼ੇ ਹਨ, ਜੋ ਵਿਚਾਰਾਧਾਰਕ ਪੱਧਰ ਤੇ ਸਫ਼ਲਤਾ ਪੂਰਵਕ ਨਿਭਾਏ ਗਏ ਹਨ। ਇਸ ਕਹਾਣੀਕਾਰ ਦੀ ਸਿਰਜਨਾਤਮਕ ਖੂਬੀ ਇਹ ਹੈ ਕਿ ਉਸਨੇ ਕਿਤੇ ਵੀ ਭਾਂਜਵਾਦੀ ਰਸਤੇ ਨੂੰ ਨਹੀਂ ਅਪਨਾਇਆ, ਸਗੋਂ ਟਕਰਾਉ ਅਤੇ ਸੰਘਰਸ਼ ਦੇ ਜ਼ਰੀਏ ਜੀਵਨ ਪੰਧ ਤੇ ਚਲਣ ਦੀ ਉਸਾਰੂ ਨੀਤੀ ਨੂੰ ਧਾਰਨ ਕੀਤਾ ਹੈ।
ਉਹ ਸ਼ਬਦਾਂ ਦਾ ਜਾਦੂਗਰ ਹੈ। ਜਦੋਂ ਉਹ ਲਿਖਣ ਬੈਠਦਾ ਹੈ ਤਾਂ ਸ਼ਬਦ ਆਪ ਮੁਹਾਰੇ ਉਸਦੇ ਆਲੇ ਦੁਆਲੇ ਘੁੰਮਣਘੇਰੀ ਪਾ ਕੇ ਬੈਠ ਜਾਂਦੇ ਹਨ।
ਰਮੇਸ਼ ਦੀ ਨਵੀਂ ਪੰਜਾਬੀ ਕਹਾਣੀ “ਟੁੱਟਵੀਂ ਟਿੱਕਟ” ਦੇ ਜਿਹੜੇ ਨਵੇਂ ਉੱਭਰੇ ਲੱਛਣਾਂ ਨੇ ਮੈਨੂੰ ਵਧੇਰੇ ਪ੍ਰਭਾਵਿਤ ਕੀਤਾ ਹੈ ਉਨ੍ਹਾਂ ਵਿਚੋਂ ਪਹਿਲਾ ਪੰਜਾਬੀ ਸੋਚ ਦੇ ਲੁੰਪਨੀਕਰਨ ਨੂੰ ਚਿਤਰਣ ਨਾਲ ਸਬੰਧਤ ਹੈ ਅਤੇ ਦੂਜਾ ਨਵੀਂ ਪੀੜ੍ਹੀ ਦੇ ਨਜ਼ਰੀਏ ਨੂੰ ਬਣਦੀ-ਸਰਦੀ ਮਾਨਤਾ ਦੇਣ ਨਾਲ ਹੈ। ਕਹਾਣੀ ਕੋਈ ਮਹਿਜ਼ ਸੂਚਨਾ ਦਾ ਸੰਚਾਰ ਕਰਨ ਵਾਲੀ ਜੁਗਤ ਨਹੀਂ ਬਲਕਿ ਗਲਪ-ਬਿੰਬ ਰਾਹੀਂ ਜੀਵਣ ਦਾ ਸਜੀਵ ਅਹਿਸਾਸ ਕਰਾਉਣ ਵਾਲੀ ਵਿਧਾ ਹੈ। ਗਰਗ ਦੀਆਂ ਕਹਾਣੀਆਂ ਦੀ ਭਾਸ਼ਾ ਜਾਂ ਸ਼ਬਦਾਵਲੀ ਦੀ ਮੁੱਖ ਸੁਰ ਮਲਵਈ ਬੋਲੀ ਰਹੀ ਹੈ, ਪਰੰਤੂ ਵਧੇਰੇ ਵਾਕਾਂ ਦੇ ਅੰਤ ਤੇ ਠੇਠ ਪੇਂਡੂ ਸ਼ਬਦਾਵਲੀ ਭਾਰੂ ਪ੍ਰਤੀਤ ਹੋਈ ਹੈ। ਫਿਰ ਵੀ ਭਾਸ਼ਾ ਦੀ ਸਰਲਤਾ ਇਹਨਾਂ ਕਹਾਣੀਆਂ ਦੀ ਪ੍ਰਾਪਤੀ ਦਾ ਮੁੱਖ ਗੁਣ-ਲੱਛਣ ਹੈ। ਹਲਕੀ-ਫੁਲਕੀ ਗੱਲ ਬਾਤ ਵਿਚ ਵਿਅੰਗ ਸਿਰਜ ਜਾਣਾ ਵੀ ਰਮੇਸ਼ ਦੀ ਕਹਾਣੀ ਦੀ ਪ੍ਰਾਪਤੀ ਹੈ। ਉਸਦਾ ਪੰਜਾਬੀ ਕਹਾਣੀ ਦਾ ਅਜੋਕਾ ਮੁਹਾਂਦਰਾ ਸਥਾਪਿਤ ਕਰਨ ਵਿਚ ਸਫ਼ਲ ਯਤਨ ਹੈ। ਉਮੀਦ ਹੈ ਕਿ ਸਾਡਾ ਇਹ ਕਹਾਣੀਕਾਰ ਹੁਣ ਨਿਰੰਤਰ ਇਸ ਵਿਧਾ ਨਾਲ ਜੁੜਿਆ ਰਹੇਗਾ।

ਮੰਗਤ ਗਰਗ
ਫ਼ਿਲਮ ਪੱਤਰਕਾਰ। ਮੋਬਾਈਲ ਨੰਬਰ -98223-98202

worldpunjabitimes
ADMINISTRATOR
PROFILE

Posts Carousel

Leave a Comment

Your email address will not be published. Required fields are marked with *

Latest Posts