ਪੰਜਾਬੀ ਨਾਵਲ ਦਾ ਮੁੱਢ ਅਪਰੋਖ ਰੂਪ ਵਿੱਚ ਉਦੋੰ ਹੀ ਬੱਝਿਆੰ ਸੀ,ਜਦੋੰ ਪੰਜਾਬੀ ਵਿੱਚ ਜਨਮ ਸਾਖੀਆੰ ਲਿਖੀਆੰ ਜਾਣ ਲੱਗੀਆੰ।ਆਧੁਨਿਕ ਨਾਵਲ ਦਾ ਮੁੱਢ ਭਾਈ ਵੀਰ ਸਿੰਘ ਤੋੰ ਹੋਇਆ।
ਨਿਰਸੰਦੇਹ ਜੱਗੀ ਕੁੱਸਾ ਪੰਜਾਬੀ ਦਾ ਇੱਕ ਉੱਘਾ ਪੰਜਾਬੀ ਲੇਖਕ ਅਤੇ ਨਾਵਲਕਾਰ ਹੈ । ਉਸਨੇ ਨੇ ਪੰਜਾਬੀ ਵਿੱਚ 24 ਤੋਂ ਵੱਧ ਨਾਵਲ ਲਿਖੇ। ਉਨ੍ਹਾਂ ਦੇ ਨਾਵਲਾਂ ਨੂੰ ਸਭ ਨਾਲੋਂ ਵੱਧ ਪੜ੍ਹਿਆ ਵੀ ਗਿਆ।
ਜੱਗੀ ਕੁੱਸਾ ਦੇ ਨਾਵਲਾਂ ਵਿਚ ਪੰਜਾਬੀ ਭਾਸ਼ਾ ਦੀ ਸਕਤੀ ਤੇ ਸੁੰਦਰਤਾ ਆਪਣੀ ਉੱਤਮ ਸਿਖਰ ਉੱਪਰ ਹੈ। ਨਾ ਕਹਾਣੀ ਦੀ ਘਾਟ ਮਹਿਸੂਸ ਹੁੰਦੀ ਹੈ। ਪੰਜਾਬੀ ਬੋਲੀ ਦਾ ਸੂਰਜ ਪਾਠਕ ਉੱਪਰ ਆਪਣਾ ਜਾਦੂ ਬਿਖੇਰਦਾ ਹੈ। ਉਹ ਆਪਣੇ ਪਾਠਕ ਵਰਗ ਵਿਚ ਹਰਮਨ-ਪਿਆਰਾ ਨਾਵਲਕਾਰ ਹੈ।
ਮੋਹੱਬਤ ਕੁਦਰਤ ਦੇ ਰੰਗਾ ਵਾਂਗ ਕਦੇ ਇੱਕੋ ਰੰਗ ਚ ਨਹੀਂ ਰਹਿੰਦੀ।
ਜੱਗੀ ਕੁੱਸਾ ਦੇ ਲਿਖੇ ਨਾਵਲਾਂ ਵਿਚ ਆਰੰਭ ਤੋਂ ਲੈ ਕੇ ਅੰਤ ਤਕ ਕਹਾਣੀ ਵਿਚ ਵਹਾਓ, ਰਸਕਤਾ, ਇਕਾਗਰਤਾ ਅਤੇ ਲੀਨਤਾ ਬਰਕਰਾਰ ਰਹਿੰਦੀ ਹੈ।
ਉਹ ਆਧੁਨਿਕ ਪੰਜਾਬੀ ਸਾਹਿਤ ਵਿੱਚ ਇੱਕ ਪ੍ਰਮੁੱਖ ਹਸਤੀਆਂ ਵਜੋਂ ਜਾਣਿਆ ਜਾਂਦਾ ਹੈ। ਜੱਗੀ ਕੁੱਸਾ ਦੀਆਂ ਲਿਖਤਾਂ ਵਿੱਚ ਅਕਸਰ ਪੇਂਡੂ ਜੀਵਨ ਅਤੇ ਹਾਸ਼ੀਏ ‘ਤੇ ਪਏ ਸਮਾਜ ਦੇ ਸੰਘਰਸ਼ਾਂ ਨੂੰ ਦਰਸਾਇਆ ਜਾਂਦਾ ਹੈ। ਉਹਨਾਂ ਦੀਆਂ ਰਚਨਾਵਾਂ ਸਮਾਜਿਕ ਮੁੱਦਿਆਂ ਦੇ ਉਹਨਾਂ ਦੇ ਯਥਾਰਥਵਾਦੀ ਚਿਤਰਣ ਅਤੇ ਮਨੁੱਖੀ ਸਥਿਤੀ ਲਈ ਡੂੰਘੀ ਹਮਦਰਦੀ ਦੁਆਰਾ ਦਰਸਾਈਆਂ ਗਈਆਂ ਸਨ। ਉਸ ਦੀਆਂ ਕੁਝ ਮਹੱਤਵਪੂਰਨ ਰਚਨਾਵਾਂ ਵਿੱਚ
ਜੱਟ ਵੱਢਿਆ ਬੋਹੜ ਦੀ ਛਾਂਵੇਂ” ਅਤੇ
“ਪੁਰਜਾ ਪੁਰਜਾ ਕਟਿ ਮਰੈ “
ਸ਼ਾਮਲ ਹਨ,
ਇਸ ਨਾਵਲਕਾਰ ਦੀ ਸਿਰਜਨਾਤਮਕ ਖੂਬੀ ਇਹ ਹੈ ਕਿ ਉਸਨੇ ਕਿਤੇ ਵੀ ਭਾਂਜਵਾਦੀ ਰਸਤੇ ਨੂੰ ਨਹੀਂ ਅਪਨਾਇਆ, ਸਗੋਂ ਟਕਰਾਉ ਅਤੇ ਸੰਘਰਸ਼ ਦੇ ਜ਼ਰੀਏ ਜੀਵਨ ਪੰਧ ਤੇ ਚਲਣ ਦੀ ਉਸਾਰੂ ਨੀਤੀ ਨੂੰ ਧਾਰਨ ਕੀਤਾ ਹੈ।
ਉਹ ਸ਼ਬਦਾਂ ਦਾ ਜਾਦੂਗਰ ਹੈ। ਜਦੋਂ ਉਹ ਲਿਖਣ ਬੈਠਦਾ ਹੈ ਤਾਂ ਸ਼ਬਦ ਆਪ ਮੁਹਾਰੇ ਉਸਦੇ ਆਲੇ ਦੁਆਲੇ ਘੁੰਮਣਘੇਰੀ ਪਾ ਕੇ ਬੈਠ ਜਾਂਦੇ ਹਨ।
ਉਸਨੇ ਆਪਣੇ ਨਾਵਲਾਂ ਵਿੱਚ ਕਹਾਣੀ-ਰਸ ਹੀ ਨਹੀਂ ਦਿੱਤਾ ਸਗੋਂ ਘਟਨਾਵਾਂ ਨੂੰ ਨਾਟਕੀ ਰੂਪ ਵੀ ਦਿੱਤਾ। ਉਸ ਨੇ ਪੰਜਾਬੀ ਨਾਵਲ ਵਿੱਚ ਇੱਕ ਨਵਾਂ ਇਤਿਹਾਸ ਕਾਇਮ ਕੀਤਾ। ਆਪ ਨੇ ਪੰਜਾਬੀ ਨਾਵਲ-ਰੂਪੀ ਬੂਟੇ ਨੂੰ ਨਾ ਕੇਵਲ ਲਾਇਆ ਤੇ ਪਾਲਿਆ ਸਗੋਂ ਵੱਡਾ ਵੀ ਕੀਤਾ।
ਸ਼ਿਵਚਰਨ ਜੱਗੀ ਕੁੱਸਾ ਦਾ ਜਨਮ 1 ਅਕਤੂਬਰ 1965 ਨੂੰ ਪੰਡਿਤ ਬ੍ਰਹਮਾ ਨੰਦ ਜੀ ਤੇ ਸ੍ਰੀਮਤੀ ਗੁਰਨਾਮ ਕੌਰ ਜੀ ਦੇ ਘਰ ਪਿੰਡ ਕੁੱਸਾ, ਜ਼ਿਲ੍ਹਾ ਮੋਗਾ ਪੰਜਾਬ ਵਿਖੇ ਹੋਇਆ। ਉਸਨੇ ਮੈਟ੍ਰਿਕ ਗੁਰੂ ਨਾਨਕ ਹਾਈ ਸਕੂਲ ਤਖਤੂਪੁਰਾ ਤੋਂ ਕੀਤੀ । ਕੁਝ ਸਮਾਂ ਡੀ ਐਮ ਕਾਲਜ ਮੋਗਾ ਪੜ੍ਹਾਈ ਕਰਨ ਤੋਂ ਬਾਅਦ ਵਿਦੇਸ਼ ਜਾ ਕੇ ਆਈ. ਐਫ. ਕੇ. ਯੂਨੀਵਰਸਿਟੀ ਆਸਟਰੀਆ (ਯੂਰਪ) ਤੋਂ ਪੜ੍ਹਾਈ ਕੀਤੀ । ਉਸਨੇ 26 ਸਾਲ ਆਸਟਰੀਆ ਗੁਜ਼ਾਰਨ ਤੋਂ ਬਾਅਦ ਹੁਣ 2006 ਤੋਂ ਇੰਗਲੈਂਡ ਦਾ ਪੱਕਾ ਵਸਨੀਕ ਹੈ। ਅੱਜਕਲ੍ਹ ਉਹ ਲੰਦਨ ਵਿੱਚ ਰਹਿੰਦਾ ਹੈ।
ਉਸਦਾ 19 ਸਾਲ ਦੀ ਉਮਰ ਪਹਿਲਾ ਨਾਵਲ ‘ਜੱਟ ਵੱਢਿਆ ਬੋਹੜ ਦੀ ਛਾਂਵੇਂ’ ਜਿਸਨੂੰ ਪ੍ਰਸਿੱਧ ਲੇਖਕ ਇਕਬਾਲ ਚਾਨਾਂ ਹੁਰਾਂ ਨੇ (ਜੰਤਾ ਬੁੱਕ ਪਾਕੇਟ) ਛਾਪਿਆ ਸੀ।
ਅਪਣੇ ਨਾਵਲਾਂ ਵਿਚ ਇਨ੍ਹਾਂ ਨੇ ਸਮਾਜਕ ਬੁਰਾਈਆਂ, ਆਰਥਕ ਅਸਮਾਨਤਾ, ਸਮਾਜ ਵਿਚਲੇ ਭ੍ਰਿਸ਼ਟਾਚਾਰ, ਪਾਖੰਡ, ਬਦਚਲਣੀ, ਵੱਢੀਖੋਰੀ ਅਤੇ ਫ਼ਿਰਕੂ-ਜਨੂੰਨ ਆਦਿ ਨੂੰ ਨੰਗਾ ਕੀਤਾ ਹੈ। ਅਪਣੀਆਂ ਕਹਾਣੀਆਂ ਉਨ੍ਹਾਂ ਸਮਾਜਕ ਜੀਵਨ ਵਿਚੋਂ ਲਈਆਂ। ਉਨ੍ਹਾਂ ਦੀ ਕਹਾਣੀ ਅਪਣੀ ਰੋਚਕਤਾ, ਰਸ ਅਤੇ ਉਤਸੁਕਤਾ ਕਾਰਨ ਨਦੀ ਦੀ ਤੇਜ਼ੀ ਵਾਂਗ ਰੁੜ੍ਹੀ ਜਾਂਦੀ ਹੈ।
ਪ੍ਰਸਿੱਧੀ ਖੱਟਣ ਵਾਲ਼ਾ ਨਾਵਲ ”ਪੁਰਜਾ ਪੁਰਜਾ ਕਟਿ ਮਰੈ” ਨੇ ਜੱਗੀ ਕੁੱਸਾ ਦੇ ਨਾਂਮ ਨੂੰ ਦੁਨੀਆਂ ਦੇ ਕੋਨੇ ਕੋਨੇ ਵਿਚ ਜਿਥੇ ਪੰਜਾਬੀ ਵਸਦੇ ਹਨ ਉਥੋਂ ਦੇ ਅਣਗਿਣਤ ਅਖ਼ਬਾਰਾ ਵਿਚ ਲੜੀਵਾਰ ਦੇ ਰੂਪ ਵਿਚ ਛੱਪਿਆ ਤੇ ਲੋਕਾਂ ਨੇ ਰੱਜ ਕੇ ਪੜਿਆ ਇਸੇ ਨਾਵਲ ਕਰਕੇ ਜੱਗੀ ਕੁੱਸਾ ਨੂੰ ਨਾਵਲ ਜਗਤ ਵਿਚ ਇਕ ਦਿੱਗਜ ਨਾਵਲਕਾਰ ਵਜੋਂ ਪਛਾਣ ਮਿਲੀ।
ਜੱਗੀ ਕੁੱਸਾ ਨੇ ਇਕ ਨਾਵਲਕਾਰ ਵਜੋਂ ਆਪਣਾ ਤੇ ਪਿੰਡ ਕੁੱਸੇ ਦਾ ਨਾਂ ਬਾਹਰਲੇ ਦੇਸ਼ਾਂ ਤੱਕ ਮਸ਼ਹੂਰ ਕਰ ਦਿੱਤਾ ਹੈ।
ਕੁੱਸਾ ਨੂੰ ਇੰਗਲੈਂਡ ਦੀ ਨਾਮਵਾਰ ਸੰਸਥਾ ‘ਪੰਜਾਬੀਜ਼ ਇਨ ਬ੍ਰਿਟੇਨ- ਆਲ ਪਾਰਟੀ ਪਾਰਲੀਮੈਂਟਰੀ ਗਰੁੱਪ’ ਵੱਲੋਂ 2010 ਦੇ ਪੰਜਾਬੀ ਸੱਭਿਆਚਾਰਕ ਐਵਾਰਡ ਨਾਲ ਨਿਵਾਜੀਆ ਗਿਆ।
ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਬਹੁਤ ਹੀ ਹੋਣਹਾਰ ਵੱਡੀ ਬੇਟੀ (ਹਰਪ੍ਰੀਤ ਕੁੱਸਾ) ਲਾਲੀ ਉਨ੍ਹਾਂ ਨੂੰ ਹਮੇਸ਼ਾ ਲਈ ਸਦੀਵੀ ਵਿਛੋੜਾ ਦੇ ਗਈ। ਉਹ
ਭਾਰਤ ਵਿਚ ਆਪਣਾ ਕੋਈ ਅਪਰੇਸ਼ਨ ਕਰਵਾਉਣ ਦਿੱਲੀ ਆਈ ਸੀ ਤੇ ਮੈਡੀਕਲ ਅਤਵਾਦ ਦੀ ਭੇਟ ਚੜ੍ਹ ਗਈ ।
ਉਨ੍ਹਾਂ ਦੁਆਰਾ ਲਿਖੇ ਅੰਗਰੇਜ਼ੀ ਦੇ 4 ਨਾਵਲਾਂ ਤੋਂ ਇਲਾਵਾ, ਪੰਜਾਬੀ ਦੇ 24 ਨਾਵਲਾਂ ਸਮੇਤ 38 ਕਿਤਾਬਾਂ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ।
ਉਸ ਦੇ ਹੁਣ ਤੱਕ ਆ ਚੁੱਕੇ ਨਾਵਲਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
‘ਪੁਰਜਾ ਪੁਰਜਾ ਕਟਿ ਮਰੈ’ , ‘ਤਵੀ ਤੋਂ ਤਲਵਾਰ ਤੱਕ’, ‘ਬਾਰ੍ਹੀਂ ਕੋਹੀ ਬਲਦਾ ਦੀਵਾ’ , ‘ਤਰਕਸ਼ ਟੰਗਿਆ ਜੰਡ’, ‘ਗੋਰਖ ਦਾ ਟਿੱਲਾ’, ‘ਜੱਟ ਵੱਢਿਆ ਬੋਹੜ ਦੀ ਛਾਂਵੇਂ’, ‘ਉੱਜੜ ਗਰਾਂ’, ‘ਬਾਝ ਭਰਾਵੋਂ ਮਾਰਿਆ’ ,’ਹਾਜੀ ਲੋਕ ਮੱਕੇ ਵੱਲ ਜਾਂਦੇ’, ‘ਏਤੀ ਮਾਰ ਪਈ ਕਰਲਾਣੇ’, ‘ਸੱਜਰੀ ਪੈੜ ਦਾ ਰੇਤਾ’, ‘ਰੂਹ ਲੈ ਗਿਆ ਦਿਲਾਂ ਦਾ ਜਾਨੀ’, ‘ਡਾਚੀ ਵਾਲਿਆ ਮੋੜ ਮੁਹਾਰ ਵੇ’, ‘ਜੋਗੀ ਉੱਤਰ ਪਹਾੜੋਂ ਆਏ’, ‘ਚਾਰੇ ਕੂਟਾਂ ਸੁੰਨੀਆਂ’, ‘ਲੱਗੀ ਵਾਲੇ ਕਦੇ ਨਹੀਂ ਸੌਂਦੇ’, ‘ਬੌਦੀ ਵਾਲਾ ਤਾਰਾ ਚੜ੍ਹਿਆ’, ‘ਦਿਲਾਂ ਦੀ ਜੂਹ’, ‘ਟੋਭੇ ਫ਼ੂਕ, ਕੁੱਲੀ ਯਾਰ ਦੀ ਸੁਰਗ ਦਾ ਝੂਟਾ’, ‘ਦਰਦ ਕਹਿਣ ਦਰਵੇਸ਼’, ‘ਕੋਸੀ ਕੋਸੀ ਧੁੱਪ ਦਾ ਨਿੱਘ’, ‘ਇਕ ਮੇਰੀ ਅੱਖ ਕਾਸ਼ਨੀ’,
ਵਿਅੰਗ ਸੰਗ੍ਰਹਿ
‘ਕੁੱਲੀ ਨੀ ਫ਼ਕੀਰ ਦੀ ਵਿਚੋਂ’,
‘ਬੋਦੇ ਵਾਲਾ ਭਲਵਾਨ’
ਲੇਖ ਸੰਗ੍ਰਹਿ
‘ਸੱਚ ਆਖਾਂ ਤਾਂ ਭਾਂਬੜ ਮੱਚਦਾ’
ਅੰਗਰੇਜ਼ੀ ਨਾਵਲ
The struggle for honour
Outside someone a lamp Burns,
The lost footprints
Into The moonless night
ਕਹਾਣੀ ਸੰਗ੍ਰਹਿ
ਊਠਾਂ ਵਾਲੇ ਬਲੋਚ
ਤੂੰ ਸੁੱਤਾ ਰੱਬ ਜਾਗਦਾ
ਬੁੱਢੇ ਦਰਿਆ ਦੀ ਜੂਹ
ਰਾਜੇ ਸ਼ੀਂਹ ਮੁਕੱਦਮ ਕੁੱਤੇ
ਤੇ ਧਰਤੀ ਰੋ ਪਈ
ਜੱਗੀ ਕੁੱਸਾ ਦਾ ਜਲਦੀ ਆ ਰਿਹਾ ਨਾਵਲ
‘ਕੱਲਾ ਨਾਂ ਹੋਵੇ ਪੁੱਤ ਜੱਟ ਦਾ’
ਉਸਨੇ ਪੰਜਾਬੀ ਫੀਚਰ ਫ਼ਿਲਮ ‘ਸਾਡਾ ਹੱਕ ‘ ਦੇ ਡਾਇਲਾਗ ਤੇ ਦੂਜੀ ਫ਼ਿਲਮ ਤੂਫ਼ਾਨ ਸਿੰਘ ਵਿਚ ਵੀ ਸਹਿਯੋਗ ਦਿੱਤਾ ਹੈ।
ਜੱਗੀ ਕੁੱਸਾ ਦੁਆਰਾ ਲਿਖੀ ਇਕ ਪੰਜਾਬੀ ਵੈਬਸੀਰੀਜ਼ ‘ਐਨ ਆਰ ਆਈ ‘ ਦੇ ਦੋ ਐਪੀਸੋਡ ਤਿਆਰ ਹੋ ਚੁੱਕੇ ਹਨ ਇਸ ਵਿਚ ਜੱਗੀ ਕੁੱਸਾ ਨੇ ਜੇਲ੍ਹ ਸੁਪਰਡੈਂਟ ਦੀ ਲਾਜਵਾਬ ਭੂਮਿਕਾ ਨਿਭਾਈ ਹੈ।
ਮੰਗਤ ਗਰਗ
ਫ਼ਿਲਮ ਪੱਤਰਕਾਰ
ਮੋਬਾਈਲ ਨੰਬਰ -98223-98202
Leave a Comment
Your email address will not be published. Required fields are marked with *