ਸ੍ਰੀ ਮੁਕਤਸਰ ਸਾਹਿਬ ਜੀ , ਚਾਲੀ ਮੁਕਤਿਆਂ ਦੀ ਧਰਤੀ । ਜਿਸਨੇ ਦੁਨੀਆ ਦੇ ਨਕਸ਼ੇ ਤੇ ਆਪਣਾ ਰੰਗ ਬਿਖੇਰਿਆ ਹੋਇਆ ਹੈ । ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਧਰਤੀ ਤੇ ਜਿਥੇ ਸਾਫ ਸੁਥਰੇ ਸੁਭਾਅ ਦੇ ਮਾਲਕ ਲੋਕ ਵਸਦੇ ਨੇ। ਜਿੰਨਾ ਨੇ ਆਪਣੀ ਕਲਾ ਦੇ ਜੌਹਰ ਦਿਖਾ ਪੂਰੀ ਦੁਨੀਆ ਵਿਚ ਨਾਮਣਾ ਖੱਟਿਆ। ਇਸ ਧਰਤੀ ਨੂੰ ਦੁਨੀਆ ਦੇ ਨਕਸ਼ੇ ਤੇ ਉਜਾਗਰ ਕੀਤਾ ।
ਜੀ ਹਾਂ ਮੈ ਗੱਲ ਕਰਨ ਜਾ ਰਿਹਾ । ਓਸ ਪਿਆਰੀ ਅਦਬੀ , ਮਾਣਮੱਤੀ ਸਖਸ਼ੀਅਤ ਦੀ , ਜਿੰਨਾ ਨੂੰ ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਰਤਨ ਕਹਿਣ ‘ਚ ਕੋਈ ਅਤਿਕਥਨੀ ਨਹੀ , ਏਨਾ ਪੰਜਾਬ ਨਹੀ , ਦੇਸਾਂ ਵਿਦੇਸ਼ਾ ਵਿਚ ਅਪਣੀ ਕਲਾ ਦਾ ਲੋਹਾ ਮਨਵਾਇਆ। ਹਰ ਓਹ ਸਤਿਕਾਰਤ ਸਖਸ਼ੀਅਤ ਜਿੰਨੇ ਭਾਵੇ ਕਿਸੇ ਵੀ ਖੇਤਰ ‘ਚ ਪ੍ਰਸਿੱਧੀ ਹਾਸਲ ਕੀਤੀ ਹੋਵੇ ਓਹ ਭਾਵੇ ਪ੍ਰਸਿੱਧ ਅਦਾਕਾਰ,ਕਲਾਕਾਰ, ਸਮਾਜਸੇਵੀ , ਗੀਤਕਾਰ, ਸਾਹਿਤਕਾਰ ਜਾਂ ਕੋਈ ਰਾਜਨੀਤਕ ਸਖਸ਼ੀਅਤ ਕਿਉ ਨਾ ਹੋਵੇ। ਓਹ ਪ੍ਰਸਿੱਧ ਪੱਤਰਕਾਰ, ਗੀਤਕਾਰ ਤੇ ਸਮਾਜਸੇਵੀ ਡਾਂ.ਨਿੰਦਰ ਕੋਟਲੀ ਜੀ ਨੂੰ , ਓਨਾ ਦਾ ਮਾਣ ਸਨਮਾਨ ਦੇਣਾ ਨਹੀ ਭੁੱਲਦੀ। ਸਾਇਦ ਹੀ ਕੋਈ ਸਾਹਿਤਕ , ਰਾਜਨੀਤਕ ਜਾਂ ਧਾਰਮਿਕ ਸਮਾਗਮ ਹੋਵੇ, ਜਿਥੇ ਡਾਕਟਰ ਨਿੰਦਰ ਕੋਟਲੀ ਜੀ ਦੀ ਹਾਜ਼ਰੀ ਨਾ ਹੋਵੇ ।
ਜੇਕਰ ਗੀਤਕਾਰੀ ਦੇ ਖੇਤਰ ਵੱਲ ਨਿਗਾਹ ਮਾਰੀਏ ਤਾਂ ਬਹੁਤ ਸਾਰੇ ਪ੍ਰਸਿੱਧ ਸੁਰੀਲੇ ਗਾਇਕਾਂ ਨੇ ਕੋਟਲੀ ਜੀ ਦੇ ਗੀਤ ਗਾ ਅਪਣੀ ਵਿਲੱਖਣ ਪਛਾਣ ਬਣਾਈ। ਏਨਾ ਦੀ ਗੀਤਾਂ ਨੇ ਕਈ ਬਿਰਹਾ ਦੇ ਮਾਰੇ ਦਿਲ ਦੇ ਮਰੀਜਾਂ ਤੇ ਮਰਹਮ ਦਾ ਕੰਮ ਕੀਤਾ। ਸੰਗੀਤ ਜਗਤ ਵਿਚ ਕੋਟਲੀ ਸਾਹਿਬ ਦਾ ਨਾਂਅ ਬੜੇ ਅਦਬ ਸਤਿਕਾਰ ਨਾਲ ਲਿਆ ਜਾਦਾਂ ਹੈ ।
ਪ੍ਰਸਿੱਧ ਲੋਕ ਗਾਇਕ ਤੇ ਅਦਾਕਾਰ ‘ਕੁਲਵਿੰਦਰ ਬਿੱਲਾ ਜੀ’ ਦਾ ਇੱਕ ਗੀਤ ਹੈ , ਜਿਸ ਦੇ ਬੋਲ ਹਨ “ਉਹ ਸਾਡਾ ਹੋ ਜਾਦਾਂ ਜਿਨੂੰ ਮਿਲ ਲੈਦੇ ਹਾਂ” ਬਸ ਏਸੇ ਤਰਾਂ ਦੀ ਫਿਤਰਤ ਕੋਟਲੀ ਸਾਹਿਬ ਦੀ ਹੈ । ਓਨਾ ਦਾ ਮਿੱਠ ਬੋਲੜਾ ਨਿੱਘਾ ਸੁਭਾਅ, ਹਰ ਦਿਲ ਵਿੱਚ ਅਪਣੀ ਜਗਾਹ ਬਣਾ ਲੈਦਾ ਹੈ। ਏਨਾ ਦੀ ਨਿਰਪੱਖ ਸਾਫ ਸੁਥਰੀ ਪੱਤਰਕਾਰੀ ਤੇ ਗੀਤਕਾਰੀ ਨੇ , ਦੁਨੀਆ ਵਿਚ ਅਲਹਦਾ ਮੁਕਾਮ ਹਾਸਲ ਕੀਤਾ। ਏਨਾਂ ਦੇ ਸ਼ਬਦਾਂ ਦੀ ਜਾਦੂਗਰੀ , ਹਰ ਇੱਕ ਨੂੰ ਕੀਲਦੀ ਹੈ। ਸ੍ਰੀ ਮੁਕਤਸਰ ਸਾਹਿਬ ਹੀ ਨਹੀ, ਪੰਜਾਬ ਦੀਆ ਕਈ ਸੰਸਥਾਵਾਂ ਕੋਟਲੀ ਸਾਹਿਬ ਜੀ ਨੂੰ ਮਾਣ ਸਨਮਾਨ, ਪੁਰਸਕਾਰ ਦੇ ਚੁੱਕੀ ਹੈ।
ਪੰਜਾਬੀ ਸੰਗੀਤ ਜਗਤ ਤੇ ਸਹਿਤ ਜਗਤ ਵਿਚ,ਉਦੋ ਖੁਸੀ ਦੀ ਲਹਿਰ ਦੌੜ ਗਈ, ਜਦੋ “ਰਿਦਮ ਇੰਸਟੀਚਿਊਟ ਆਫ ਪਰਫਾਰਮੈਂਸ ਆਰਟਸ” ਸ੍ਰੀ ਮੁਕਤਸਰ ਸਾਹਿਬ ਵੱਲੋ 17ਵੇ ਰਾਜ ਪੱਧਰੀ ਸਮਾਗਮ ਵਿੱਚ ਪ੍ਰਸਿੱਧ ਪੱਤਰਕਾਰ ਤੇ ਗੀਤਕਾਰ ਡਾਂ.ਨਿੰਦਰ ਕੋਟਲੀ ਜੀ ਨੂੰ “ਰੀਪਾ ਰਾਜ ਪੱਧਰੀ ਪੁਰਸਕਾਰ” ਲਈ ਪ੍ਰੋਫੈਸਰ ਪ੍ਰਸਿੱਧ ਲੋਕ ਗਾਇਕ ਭੋਲਾ ਯਮਲਾ ਜੀ ਤੇ ਓਨਾਂ ਦੀ ਟੀਮ ਨੇ ਚੁਣਿਆ ਗਿਆ। ਫਿਰ ਕੋਟਲੀ ਸਾਹਿਬ ਜੀ ਨੂੰ ਦੁਨੀਆ ਭਰ ਚੋ ਸੁੱਭਕਾਮਨਾਵਾਂ ਦੇ ਸੰਦੇਸ਼ ਆਉਣੇ ਸੁਰੂ ਹੋ ਗਏ। ਮੈ ਡਾਂ.ਨਿੰਦਰ ਕੋਟਲੀ ਸਾਹਿਬ ਜੀ ਨੂੰ , ਇਸ ਪੁਰਸਕਾਰ ਲਈ ਮੁਬਾਰਕਬਾਦ ਦਿੰਦਾ ਹਾਂ ਅਤੇ ਏਨਾ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਾ ਹਾਂ । ਵਾਹਿਗੁਰੂ ਕੋਟਲੀ ਸਾਹਿਬ ਜੀ ਨੂੰ ਚੜਦੀ ਕਲਾ ਵਿਚ ਰੱਖੇ । ਪ੍ਰਮਾਤਮਾ ਏਨਾ ਦੀ ਕਲਮ ਨੂੰ ਤਾਕਤ ਬਖਸੇ , ਇਹ ਨਿਰੰਤਰ ਸੇਵਾ ਕਰਦੇ ਰਹਿਣ ਦੁਆਵਾਂ। ਆਮੀਨ
ਸ਼ਿਵਨਾਥ ਦਰਦੀ ਫ਼ਰੀਦਕੋਟ
ਸੰਪਰਕ:- 9855155392