ਉੱਘੀਆਂ ਸਾਹਿਤਕ ਸਖਸ਼ੀਅਤਾਂ, ਕਲਾਕਾਰਾਂ ਤੇ ਲੇਖਕਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ
ਕੋਟਕਪੂਰਾ, 5 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬਾਬਾ ਲੰਗਰ ਸਿੰਘ ਜੀ ਸਪੋਰਟਸ ਕਲੱਬ ਹਰੀਕੇ ਕਲਾਂ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਪੰਜਾਬੀ ਸਾਹਿਤ ਦੇ ਮਿਆਰ ਨੂੰ ਪ੍ਰਫੁੱਲਿਤ ਕਰਨ ਅਤੇ ਸਮਾਜਿਕ ਜਾਗਿ੍ਰਤੀ ਦੇ ਉਪਰਾਲੇ ਹਿੱਤ 9ਵਾਂ ਸਾਹਿਤਕ ਮੇਲਾ 10 ਫਰਵਰੀ ਦਿਨ ਸ਼ਨੀਵਾਰ ਨੂੰ ਸਵੇਰੇ 10:00 ਵਜੇ ਦਾਣਾ ਮੰਡੀ ਹਰੀਕੇ ਕਲਾਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਉਕਤ 9ਵੇਂ ਸਾਹਿਤਕ ਮੇਲੇ ਦਾ ਪੋਸਟਰ ਜਾਰੀ ਕਰਦਿਆਂ ਕਲੱਬ ਦੇ ਆਗੂਆਂ ਦਿਲਬਾਗ ਸਿੰਘ, ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਜਗਸੀਰ ਸਿੰਘ ਨੇ ਦੱਸਿਆ ਕਿ ਪੋ੍ਰਗਰਾਮ ਦੀ ਸ਼ੁਰੂਆਤ ਐੱਸ.ਡੀ.ਐੱਮ. ਮੁਕਤਸਰ ਸਾਹਿਬ ਵਲੋਂ ਸ਼ਮਾ ਰੋਸ਼ਨ ਕਰਨ ਨਾਲ ਹੋਵੇਗੀ। ਉਹਨਾਂ ਦੱਸਿਆ ਕਿ ਕਲੱਬ ਦੇ ਪ੍ਰਧਾਨ ਜਸਪਾਲ ਸਿੰਘ ਸਮੇਤ ਜਸਵਿੰਦਰ ਸਿੰਘ, ਮਾ. ਜਗਤਾਰ ਸਿੰਘ ਅਤੇ ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਜਾਣ ਵਾਲੇ ਉਕਤ ਪੋ੍ਰਗਰਾਮ ਵਿੱਚ ਪੋ੍ਰ. ਪ੍ਰੀਤਮ ਸਿੰਘ (ਆਕਸਫੋਰਡ ਯੂਨੀਵਰਸਿਟੀ ਯੂ.ਕੇ.) ਵਿਸ਼ਾ ਪੰਜਾਬ ਦਾ ਭਵਿੱਖ, ਡਾ. ਕੁਲਦੀਪ ਸਿੰਘ ਮਰਖਾਈ ਖੇਤੀਬਾੜੀ ਮਾਹਰ ਵਿਸ਼ਾ ਨੌਜਵਾਨ ਕਿਸਾਨਾ ਦਾ ਮਾਰਗ ਦਰਸ਼ਨ, ਪੋ੍ਰ ਜਸਬੀਰ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ ਵਿਸ਼ਾ ਪੰਜਾਬ ਦਾ ਇਤਿਹਾਸ ਤੇ ਨਾਬਰੀ, ਮਨਜੀਤ ਸਿੰਘ ਧਨੇਰ ਕਿਸਾਨ ਆਗੂ ਵਿਸ਼ਾ ਲੋਕ ਘੋਲਾਂ ਦੀ ਜਿੱਤ, ਪੋ੍ਰ. ਸੁਖਦੇਵ ਸਿੰਘ ਸਿਰਸਾ ਪੰਜਾਬ ਯੂਨੀਵਰਸਿਟੀ ਚੰਡੀਗੜ ਵਿਸ਼ਾ ਸਮਕਾਲੀ ਸਥਿੱਤੀਆਂ ’ਚ ਲੇਖਕ ਦੀ ਭੂਮਿਕਾ ਸਮੇਤ ਜਗਸੀਰ ਜੀਦਾ, ਬਲਬੀਰ ਚੋਟੀਆਂ, ਜਸਵਿੰਦਰ ਚਾਹਲ, ਅਨਹਦ ਸਿੰਘ ਅਤੇ ਰੰਗਲੇ ਸਰਦਾਰ ਸੱਭਿਆਚਾਰਕ ਗਾਇਕੀ ਦੀ ਮਹਿਕ ਨਾਲ ਹਾਜਰੀ ਲਵਾਉਣਗੇ। ਕਲੱਬ ਦੇ ਆਗੂਆਂ ਗੁਰਲਾਲ ਸਿੰਘ, ਕਰਨ ਬਰਾੜ ਆਸਟ੍ਰੇਲੀਆ ਅਤੇ ਅੰਗਰੇਜ ਸਿੰਘ ਨੇ ਦੱਸਿਆ ਕਿ ਪੋ੍ਰਗਰਾਮ ਦੌਰਾਨ ਲੋਕ ਕਲਾ ਮੰਚ ਮਾਨਸਾ ਵਲੋਂ ‘ਉਮੀਦਾਂ ਦੀ ਅਰਥੀ’ ਨਾਟਕ ਪੇਸ਼ ਕੀਤਾ ਜਾਵੇਗਾ, ਮੰਚ ਸੰਚਾਲਨ ਇਸ ਵਾਰ ਵੀ ਪ੍ਰੋ. ਨਰਿੰਦਰਜੀਤ ਸਿੰਘ ਬਰਾੜ ਬਰਜਿੰਦਰਾ ਕਾਲਜ ਫਰੀਦਕੋਟ ਕਰਨਗੇ। ਇਸ ਮੌਕੇ ਪੰਜਾਬੀ ਸਾਹਿਤ ਵਿੱਚ ਨਾਮਣਾ ਖੱਟਣ ਵਾਲੇ ਲੇਖਕਾਂ, ਪੱਤਰਕਾਰਾਂ ਅਤੇ ਨਾਮਵਰ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਵਿਦਿਆ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਡਾ. ਆਨੰਦ ਸਿੰਘ ਸੰਘਾ ਵਲੋਂ ਸਕਾਲਰਸ਼ਿਪ ਸਨਮਾਨ ਹੋਵੇਗਾ। ਉਹਨਾਂ ਦੱਸਿਆ ਕਿ ਇਸ ਮੌਕੇ ਵੱਖ ਵੱਖ ਪ੍ਰਕਾਸ਼ਕਾਂ ਤੇ ਸੰਸਥਾਵਾਂ ਵਲੋਂ ਪੁਸਤਕ ਪ੍ਰਦਰਸ਼ਨੀਆਂ ਲੱਗਣਗੀਆਂ ਅਤੇ ਜਿਮੀਦਾਰਾਂ ਆਰਗੈਨਿਕ ਗੁੜ (ਪਿੰਡ ਬੀ) ਦੀ ਸਟਾਲ ਵੀ ਲੱਗੇਗੀ।
Leave a Comment
Your email address will not be published. Required fields are marked with *