ਭਰੇ ਸੱਥ ‘ਚ ਬੋਲ ਰਹੀ ਹਾਂ,
ਭੇਦ ਦਿਲਾਂ ਦੇ ਖੋਲ ਰਹੀ ਹਾਂ,
ਪੰਜਾਬ ਦੇ ਵਰਕੇ ਫਰੋਲ ਰਹੀ ਹਾਂ,
ਮੈਂ ਪੰਜਾਬੀ ਮਾਂ ਬੋਲੀ ਬੋਲ ਰਹੀ ਹਾਂ।
ਦੇਖਿਆ ਬੱਚਿਆਂ ਦਾ ਜਦ ਬਸਤਾ,
ਹਾਲਤ ਮੇਰੀ ਹੋ ਗਈ ਖਸਤਾ
ਘਰ ਤੋਂ ਆਪਣੇ ਡੋਲ ਰਹੀ ਹਾਂ,
ਮੈਂ ਪੰਜਾਬੀ ਮਾਂ ਬੋਲੀ ਬੋਲ ਰਹੀ ਹਾਂ।
ਖ਼ਤਮ ਹੋ ਗਏ ਹੁਣ ਟਾਟ ਵਿਛਾਏ,
ਕਿਉਂ ਪੋਚ ਦਿੱਤੀ ਗਈ ਫੱਟੀ,
ਇਹ ਸਾਰੇ ਜਵਾਬ ਢੰਢੋਲ ਰਹੀ ਹਾਂ,
ਮੈਂ ਪੰਜਾਬੀ ਮਾਂ ਬੋਲੀ ਬੋਲ ਰਹੀ ਹਾਂ।
ਨੇਮ ਪਲੇਟਾਂ ਅੰਗਰੇਜ਼ੀ ‘ਚ ਲਾ ਕੇ,
ਵੱਡਿਆਂ ਨਾਲ ਯਰਾਨੇ ਪਾ ਕੇ,
ਮਨ ਦੇ ਬੂਹੇ ਖੋਲ੍ਹ ਰਹੀ ਹਾਂ,
ਮੈਂ ਪੰਜਾਬੀ ਮਾਂ ਬੋਲੀ ਬੋਲ ਰਹੀ ਹਾਂ।
ਗੁਰੂਆਂ ਦੀ ਬਾਣੀ ਹੱਥ ਫੜਾ ਕੇ,
ਬੁੱਲ੍ਹੇ, ਵਾਰਿਸ ਦੀ ਕਾਵਿ ਕਿਆਰੀ ਲਾ ਕੇ,
”ਬਲਜਿੰਦਰ” ਤੋਂ ਲਿਖ਼ਤਾਂ ਲਿਖਵਾ ਕੇ,
ਸਭ ਖਰੀਆਂ ਗੱਲਾਂ ਟਟੋਲ ਰਹੀ ਹਾਂ,
ਮੈਂ ਪੰਜਾਬੀ ਮਾਂ ਬੋਲੀ ਬੋਲੀ ਰਹੀ ਹਾਂ।
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
Leave a Comment
Your email address will not be published. Required fields are marked with *