ਸ਼ਬਦ ਹਨੇਰੇ ਦਿਲਾਂ ਵਿੱਚ ਰੌਸ਼ਨੀ ਕਰਦਾ: ਗੁਰਭਜਨ ਗਿੱਲ
ਪਾਇਲ/ਮਲੌਦ,18 ਦਸੰਬਰ(ਹਰਪ੍ਰੀਤ ਸਿੰਘ ਸਿਹੌੜਾ /ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਲਿਖਾਰੀ ਸਭਾ ਮਕਸੂਦੜਾ ਵੱਲੋਂ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਮਕਸੂਦੜਾ ਦੇ ਸੰਸਥਾਪਕ ਕੁਲਦੀਪ ਸਿੰਘ ਗਿੱਲ ਦੇ ਪਿਤਾ ਜੀ ਸਰਦਾਰ ਕੁਲਵੰਤ ਸਿੰਘ ਗਿੱਲ ਦੀ ਯਾਦ ਵਿੱਚ ਇੱਕ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਇੱਕ ਸੌ ਚਾਲੀ ਦੇ ਕਰੀਬ ਲੇਖਕ ਅਤੇ ਸਾਹਿਤ ਪ੍ਰੇਮੀ ਹਾਜ਼ਰ ਹੋਏ। ਉੱਘੇ ਗ਼ਜ਼ਲਗੋ ਸਰਦਾਰ ਪੰਛੀ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਸਾਹਿਤਕਾਰ ਗੁਰਭਜਨ ਗਿੱਲ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ। ਸਭਾ ਦੇ ਪ੍ਰਧਾਨ ਗੁਰਮੀਤ ਗਿੱਲ ਅਤੇ ਕੁਲਦੀਪ ਗਿੱਲ ਨੇ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਦੱਸਿਆ ਕਿ ਪ੍ਰਧਾਨਗੀ ਮੰਡਲ ਵਿੱਚ ਸਰਦਾਰ ਪੰਛੀ ਅਤੇ ਗੁਰਭਜਨ ਗਿੱਲ ਤੋਂ ਇਲਾਵਾ ਸੁਰਿੰਦਰ ਰਾਮਪੁਰੀ, ਰਵਿੰਦਰ ਭੱਠਲ ਅਤੇ ਮੇਘ ਰਾਜ ਮਿੱਤਰ ਸੁਸ਼ੋਭਿਤ ਸਨ। ਅਪਣੇ ਭਾਸ਼ਨ ਵਿੱਚ ਬੋਲਦਿਆਂ ਗੁਰਭਜਨ ਗਿੱਲ ਨੇ ਕਿਹਾ ਕਿ ਸ਼ਬਦ ਹਨੇਰੇ ਦਿਲਾਂ ਨੂੰ ਰੌਸ਼ਨ ਕਰ ਦਿੰਦਾ ਹੈ ਅਤੇ ਸ਼ਬਦ ਨਾਲ ਜੁੜਿਆ ਇਨਸਾਨ ਡੋਲਦਾ ਨਹੀਂ । ਸਾਬਕਾ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਤੂਰ ਨੇ “ਸਾਹਿਤ ਸਮਾਗਮਾਂ ਦਾ ਸਮਾਜਿਕ ਕੁਰੀਤੀਆਂ ਰੋਕਣ ਵਿੱਚ ਯੋਗਦਾਨ” ਵਿਸੇ ਤੇ ਭਾਸ਼ਣ ਦਿੱਤਾ।ਕਵੀ ਦਰਬਾਰ ਦੀ ਸ਼ੁਰੂਆਤ ਪ੍ਰਸਿੱਧ ਸਭਿਆਚਾਰ ਢਾਡੀ ਨਵਜੋਤ ਸਿੰਘ ਜਰਗ ਦੇ ਸਾਥੀਆਂ ਨੇ ਹੀਰ ਦੀ ਕਲੀ ਸੁਣਾਕੇ ਕੀਤੀ। ਫਿਰ ਹਰਬੰਸ ਸ਼ਾਨ ਬਗਲੀ, ਸਵਰਨ ਪੱਲ੍ਹਾ, ਬਲਿਹਾਰ ਗੋਬਿੰਦਗੜ੍ਹੀਆ, ਕਮਲਜੀਤ ਨੀਲੋਂ, ਪ੍ਰਭਜੋਤ ਰਾਮਪੁਰੀ, ਮਨਜੀਤ ਘਣਗਸ, ਬੁੱਧ ਸਿੰਘ ਨੀਲੋਂ, ਜਸਵੀਰ ਝੱਜ, ਜਗਦੇਵ ਮਕਸੂਦੜਾ, ਪਰਮਿੰਦਰ ਅਲਬੇਲਾ, ਮਹੇਸ਼ ਪਾਂਡੇ ਰੋਹਲਵੀ, ਰਾਮ ਸਿੰਘ ਭੀਖੀ,ਜੋਰਾਵਰ ਸਿੰਘ ਪੰਛੀ, ਦੀਪ ਦਿਲਬਰ, ਅਮਰਿੰਦਰ ਸੋਹਲ, ਤਰਲੋਚਨ ਲੋਚੀ, ਰਾਮ ਸਰੂਪ ਸ਼ਰਮਾ, ਸੁਰਜੀਤ ਲਾਂਬੜਾ, ਗੁਰਇਕਬਾਲ, ਹਰਜੀਤ ਵੈਦ, ਕੁਲਵੰਤ ਚੀਮਾ, ਬਲਵੀਰ ਬੱਬੀ ਤੱਖਰਾਂ,ਸੰਤ ਸਿੰਘ ਸੋਹਲ, ਗੁਰਪ੍ਰੀਤ ਬਿੱਲਾ, ਚਮਕੌਰ ਸੱਲ੍ਹਣ, ਬੰਤ ਘੁਡਾਣੀ, ਜਤਿੰਦਰ ਕੌਰ ਸੰਧੂ, ਹਰਪ੍ਰੀਤ ਸਿਹੌੜਾ,ਪਾਲਾ ਰਾਜੇਵਾਲੀਆ ਅਤੇ ਪੱਪੂ ਬਲਵੀਰ ਨੇ ਹਾਜ਼ਰੀ ਲਗਵਾਈ।
ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪ੍ਰਬੰਧਕਾਂ ਅਤੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਦੀ ਇਮਾਰਤ ਨੂੰ ਨਵਿਆਉਣ ਦਾ ਐਲਾਨ ਕੀਤਾ।ਇਸ ਸਮਾਗਮ ਵਿੱਚ ਸਟੇਜ ਦਾ ਸੰਚਾਲਨ ਕਵੀਸ਼ਰ ਪ੍ਰੀਤ ਸਿੰਘ ਸੰਦਲ ਨੇ ਬਾਖੂਬੀ ਨਿਭਾਇਆ। ਅਖੀਰ ਵਿੱਚ ਜਸਵੀਰ ਝੱਜ ਨੇ ਹਾਜਰੀਨ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
Leave a Comment
Your email address will not be published. Required fields are marked with *