ਪਾਇਲ/ਮਲੌਦ ,5 ਦਸੰਬਰ (ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਦਸੰਬਰ ਮਹੀਨੇ ਦੀ ਮਾਸਿਕ ਮੀਟਿੰਗ ਸਭਾ ਦੀ ਲਾਇਬ੍ਰੇਰੀ ਦੇ ਸੈਮੀਨਾਰ ਹਾਲ ਵਿੱਚ ਸਭਾ ਦੇ ਪ੍ਰਧਾਨ ਅਨਿਲ ਫ਼ਤਿਹਗੜ੍ਹ ਜੱਟਾਂ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਦੇ ਆਰੰਭ ਵਿਚ ਪ੍ਰਧਾਨ ਅਨਿਲ ਫ਼ਤਿਹਗੜ੍ਹ ਜੱਟਾਂ ਨੇ ਆਏ ਲੇਖਕਾਂ ਦਾ ਸਵਾਗਤ ਕੀਤਾ । ਇਸ ਤੋਂ ਬਾਅਦ ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਦਲਬੀਰ ਕਲੇਰ ਦੇ ਗੀਤ ‘ਨੌਂਹ ਮਾਸ ਦਾ ਰਿਸ਼ਤਾ ਜੱਟ ਤੇ ਸੀਰੀ ਦਾ’ ਤੋਂ ਹੋਈ । ਜ਼ੋਰਾਵਰ ਪੰਛੀ ਨੇ ਗ਼ਜ਼ਲ ‘ਕਾਲ਼ਾ ਸ਼ਾਹ ਹਨੇਰਾ ਮੁੱਢੋਂ ਮੁਕਾ ਦੇਵਾਗਾਂ’ ਕਹੀ। ਕਰਨੈਲ ਸਿਵੀਆ ਨੇ ਗੀਤ ‘ਅੱਛਾ ਬਈ ਦੋਸਤੋ ਹੁਣ ਸਮਾਂ ਆ ਗਿਆ ਜਾਣ ਦਾ’ । ਕਮਲਜੀਤ ਨੀਲੋਂ ਨੇ ਕਹਾਣੀ ‘ਚੂ ਚੂ’ ਤਰਨਵੀਰ ਤਰਨ ਨੇ ਗ਼ਜ਼ਲ ‘ਨਹੀਂ ਖ਼ਬਰਾਂ ਤੈਨੂੰ ਕਿੰਨਾ ਪਿਆਰ ਕਰਦਾ ਹਾਂ’ । ਸੁਰਿੰਦਰ ਰਾਮਪੁਰੀ ਨੇ ਸੁਰਜੀਤ ਰਾਮਪੁਰੀ ਦਾ ਸ਼ਬਦ ਚਿੱਤਰ ‘ਦਰਦ ਕਹਾਣੀ ਰਾਤਾਂ ਦੀ’ । ਜਗਦੇਵ ਜੱਗਾ ਨੇ ਕਵਿਤਾ ‘ਬਾਬਾ ਨਾਨਕ’। ਵਿਸਵਿੰਦਰ ਨੇ ਕਵਿਤਾ ‘ਖੇਡਾਂ’ । ਗੁਰਦਿਆਲ ਦਲਾਲ ਨੇ ਨਾਟਕ ‘ਪ੍ਰਤੀਬਿੰਬ ਦੇ ਰੂਬਰੂ’ । ਬਲਵੰਤ ਮਾਂਗਟ ਨੇ ਗੀਤ ‘ਮਨ ਦੇ ਕਿੰਨੇ ਰੰਗ ਵੇ ਸੱਜਣਾ’। ਅਨਿਲ ਫ਼ਤਹਿਗੜ੍ਹ ਜੱਟਾਂ ਨੇ ਗੀਤ ‘ਰਾਤ ਬੀਤ ਗਈ ਹੋਏ ਉਜਾਲੇ’ ਸੁਣਾਇਆ l ਇਨ੍ਹਾਂ ਰਚਨਾਵਾਂ ‘ਤੇ ਸਿਮਰਨਦੀਪ ਕੌਰ, ਜਸਵੀਰ ਝੱਜ, ਨੀਤੂ ਰਾਮਪੁਰ, ਦਰਸ਼ਨ ਸਿੰਘ, ਨਵਤੇਜ ਸਿੰਘ ਮਾਂਗਟ, ਬੁੱਧ ਸਿੰਘ ਨੀਲੋਂ, ਪ੍ਰਭਜੋਤ ਰਾਮਪੁਰ ਨੇ ਉਸਾਰੂ ਸੁਝਾਅ ਦਿੱਤੇ । ਸਭਾ ਦੀ ਸਮਾਪਤੀ ਵੇਲ਼ੇ ਹਰਬੰਸ ਪਾਇਲਵੀ ਦੇ ਸਦੀਵੀ ਵਿਛੋੜੇ ‘ਤੇ ਦੁੱਖ ਪ੍ਰਗਟ ਕੀਤਾ ਗਿਆ। ਅੰਤ ਵਿੱਚ ਪ੍ਰਧਾਨ ਅਨਿਲ ਫ਼ਤਿਹਗੜ੍ਹ ਜੱਟਾਂ ਨੇ ਮੀਟਿੰਗ ਵਿਚ ਸ਼ਾਮਿਲ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਸਭਾ ਦੀ ਕਾਰਵਾਈ ਬਲਵੰਤ ਮਾਂਗਟ ਦੁਆਰਾ ਨਿਭਾਈ ਗਈ। ਸਭਾ ਦੀ ਕਾਰਵਾਈ ਦੌਰਾਨ ਪ੍ਰਬੰਧਕੀ ਕੰਮਾਂ ਨੂੰ ਤਰਨਵੀਰ ਅਤੇ ਪ੍ਰਭਜੋਤ ਨੇ ਬਹੁਤ ਸੁਚੱਜੇ ਢੰਗ ਨਾਲ ਨਿਭਾਇਆ।