ਨਨਕਾਣਾ ਸਾਹਿਬਃ 9 ਮਾਰਚ (ਵਰਲਡ ਪੰਜਾਬੀ ਟਾਈਮਜ਼)
ਵਰਲਡ ਪੰਜਾਬੀ ਕਾਂਗਰਸ ਵੱਲੋਂ ਸਹਿਜਪ੍ਰੀਤ ਸਿੰਘ ਮਾਂਗਟ ਦੀ ਅਗਵਾਈ ਹੇਠ ਲਾਹੌਰ (ਪਾਕਿਸਤਾਨ) ਗਏ ਪੰਜਾਬੀ ਲੇਖਕਾਂ ਦੇ ਵਿਸ਼ਾਲ ਵਫ਼ਦ ਵੱਲੋਂ ਅੱਜ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸ਼ਹੀਦੀ ਜੰਡ ਹੇਠ ਇਸਤਰੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕੀਤਾ ਗਿਆ।
ਜ਼ਿਲ੍ਹਾ ਨਨਕਾਣਾ ਸਾਹਿਬ ਪ੍ਰਸ਼ਾਸਨ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਦਰਵਾਜ਼ੇ ਤੇ ਕੀਤੇ ਸੁਆਗਤ ਉਪਰੰਤ ਸਭ ਨੇ ਮੱਥਾ ਟੇਕਿਆ, ਸਰੋਵਰ ਵਿੱਚ ਇਸ਼ਨਾਨ ਕੀਤਾ। ਨਨਕਾਣਾ ਸਾਹਿਬ ਦੇ ਹੈੱਡ ਗਰੰਥੀ ਭਾਈ ਦਯਾ ਸਿੰਘ ਜੀ ਨੇ ਵਫ਼ਦ ਵੱਲੋਂ ਸਰਬੱਤ ਦੇ ਭਲੇ ਲਈ ਕਰਵਾਈ ਅਰਦਾਸ ਕੀਤੀ।
ਇਸ ਮੌਕੇ ਸੰਗਤਾ ਨੂੰ ਸੰਬੋਧਨ ਕਰਦਿਆਂ ਵਰਲਡ ਪੰਜਾਬੀ ਕਾਂਗਰਸ ਦੇ ਮੀਤ ਪ੍ਰਧਾਨ(ਭਾਰਤੀ ਇਕਾਈ) ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਨਕਾਣਾ ਸਾਹਿਬ ਵਿੱਚ ਪੈਦਾ ਹੋਏ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਇਹੀ ਹੈ ਕਿ ਸਰਬੱਤ ਦਾ ਭਲਾ ਮੰਗਿਆ ਜਾਵੇ। ਇਸ ਵਿੱਚ ਸਿਰਫ਼ ਮਨੁੱਖ ਮਾਤਰ ਹੀ ਨਹੀਂ ਸਗੋਂ ਜਲਚਰ, ਨਭਚਰ ਤੇ ਵਣ ਤ੍ਰਿਣ ਵੀ ਸ਼ਾਮਿਲ ਹੈ। ਕੁੱਲ ਪ੍ਰਕਿਰਤੀ ਦੀ ਸਲਾਮਤੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਹੈ। ਇਸ ਮੌਕੇ ਸ਼ਹੀਦੀ ਜੰਡ ਨੂੰ ਵੀ ਪ੍ਰੋਃ ਗਿੱਲ ਨੇ ਚੇਤੇ ਕਰਦਿਆ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਤੇ ਭਾਈ ਦਲੀਪ ਸਿੰਘ ਸਾਹੋਵਾਲਾ ਚੀਮਾ(ਸਿਆਲਕੋਟ)ਤੇ ਸਾਥੀਆਂ ਦੀ ਸ਼ਹਾਦਤ ਨੂੰ ਚਿਤਵਦਿਆ ਸਿਰ ਝੁਕਾਇਆ।
ਵਫਦ ਦੇ ਸਮੂਹ ਮੈਂਬਰ ਸਾਹਿਬਾਨ ਨੇ ਸ਼ਹੀਦੀ ਜੰਡ ਹੇਠ ਬੈਠ ਕੇ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ “ਸੋ ਕਿਉਂ ਮੰਦਾ ਆਖੀਏ, ਜਿਤ ਜੰਮਹਿ ਰਾਜਾਨ”ਨੂੰ ਸਮਰਪਿਤ ਕਵੀ ਦਰਬਾਰ ਕੀਤਾ ਗਿਆ ਜਿਸ ਦਾ ਆਰੰਭ ਪ੍ਰਸਿੱਧ ਲੋਕ ਗਾਇਕ ਰਵਿੰਦਰ ਗਰੇਵਾਲ ਨੇ ਕੀਤਾ। ਗੁਰਭਜਨ ਗਿੱਲ, ਜੰਗ ਬਹਾਦਰ ਗੋਇਲ,ਸਹਿਜਪ੍ਰੀਤ ਸਿੰਘ ਮਾਂਗਟ, ਹਰਵਿੰਦਰ ਚੰਡੀਗੜ੍ਹ, ਡਾ. ਸੁਗਰਾ ਸੱਦਫ,ਡਾ. ਗੁਰਚਰਨ ਕੌਰ ਕੋਚਰ, ਡਾ, ਨਵਰੂਪ ਕੌਰ, ਕਮਲ ਦੋਸਾਂਝ ਸੁਸ਼ੀਲ ਦੋਸਾਂਝ ਤੇ ਹੋਰਨਾਂ ਨੇ ਆਪੋ ਆਪਣੇ ਬੋਲਾਂ ਨਾਲ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਉਪਰੰਤ ਦਯਾਲ ਸਿੰਘ ਆਰਟ ਐਡ ਕਲਚਰ ਸੰਸਥਾ ਦੇ ਡਾਇਰੈਕਟਰ ਡਾ. ਰਜ਼ਾਕ ਸ਼ਾਹਿਦ, ਸੁਗਰਾ ਸੱਦਫ ਤੇ ਸਹਿਜਪ੍ਰੀਤ ਸਿੰਘ ਮਾਂਗਟ ਨੇ ਸੰਬੋਧਨ ਕੀਤਾ। ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਵਾਲਿਆਂ ਵਿੱਚ ਉੱਘੇ ਲੇਖਕ ਤੇ ਸਾਬਕਾ ਆਈ ਏ ਐੱਸ ਅਧਿਕਾਰੀ ਜੰਗ ਬਹਾਦਰ ਗੋਇਲ,ਡਾ਼ ਗੁਰਇਕਬਾਲ ਸਿੰਘ ਜਨਰਲ ਸਕੱਤਰ, ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ, ਫਿਲਮ ਅਦਾਕਾਰਾ ਡਾ. ਸੁਨੀਤਾ ਧੀਰ, ਅਨੀਤਾ ਸ਼ਬਦੀਸ਼, ਮਾਧਵੀ ਕਟਾਰੀਆ ਰੀਟਾਇਰਡ ਆਈ ਏ ਐੱਸ,ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਗੁਰਤੇਜ ਕੋਹਾਰਵਾਲਾ ,ਸਵੈਰਾਜ ਸਿੰਘ ਸੰਧੂ , ਪ੍ਰੋਫੈਸਰ ਨਵਰੂਪ ਕੌਰ, ਸ਼ਬਦੀਸ਼,ਤਰਸਪਾਲ ਕੌਰ, ਬੀ ਬੀ ਸੀ ਦੇ ਪੇਸ਼ਕਾਰ ਸੁਨੀਲ ਕਟਾਰੀਆ, ਪੱਤਰਕਾਰ ਸ਼ਿਵ ਇੰਦਰ ਸਿੰਘ , ਡਾ, ਸਵੈਰਾਜ ਸੰਧੂ , ਗੁਰਤੇਜ ਕੋਹਾਰਵਾਲਾ , ਦਲਜੀਤ ਸਿੰਘ ਸ਼ਾਹੀ, ਖਾਲਿਦ ਐਜਾਜ ਮੁਫਤੀ, ਮਨਜੀਤ ਕੌਰ ਪੱਡਾ, ਅਜ਼ੀਮ ਸ਼ੇਖਰ,ਬਲਕਾਰ ਸਿੰਘ ਸਿੱਧੂ, ਡਾ. ਰਤਨ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਮਾਨ, ਸੁਖਦੇਵ ਸਿੰਘ ਗਰੇਵਾਲ ਯੂ ਐੱਸ ਏ, ਸ਼ੇਖ ਅੱਯਾਜ਼,ਸਰਬਜੀਤ ਕੌਰ, ਗੁਰਚਰਨ ਕੌਰ ਕੋਛੜ, ਡਾ, ਭਾਰਤਬੀਰ ਕੌਰ ਸੰਧੂ,ਸਿਮਰਨ ਅਕਸ, ਬਲਵਿੰਦਰ ਸਿੰਘ ਸੰਧੂ,ਦਰਸ਼ਨ ਬੁੱਟਰ, ਭੁਪਿੰਦਰ ਕੌਰ ਪ੍ਰੀਤ, ਰਵਿੰਦਰ ਰਵੀ, ਜਸਦੇਵ ਸਿੰਘ ਸੇਖੋਂ, ਡਾ. ਮੁਹੰਮਦ ਖਾਲਿਦ, ਡਾ. ਗੁਰਦੀਪ ਕੌਰ ਦਿੱਲੀ, ਸੁਖਵਿੰਦਰ ਅੰਮ੍ਰਿਤ, ਸਰਬਜੀਤ ਕੌਰ ਜੱਸ,ਡਾ. ਨੀਲਮ ਗੋਇਲ, ਜਗਦੀਪ ਸਿੱਧੂ, ਜੈਨਿੰਦਰ ਚੌਹਾਨ, ਰਾਜਵੰਤ ਕੌਰ ਬਾਜਵਾ,ਡਾ, ਜਸਵਿੰਦਰ ਕੌਰ ਮਾਂਗਟ, ਜਸਵਿੰਦਰ ਕੌਰ ਗਿੱਲ, ਆਦਿ ਸ਼ਾਮਿਲ ਸਨ ।ਇਹ ਵਫ਼ਦ ਕੱਲ੍ਹ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਵੀ ਦਰਸ਼ਨਾਂ ਲਈ ਜਾਵੇਗਾ।
Leave a Comment
Your email address will not be published. Required fields are marked with *