ਪ੍ਰਸਿੱਧ ਸਾਹਿਤਕਾਰ ਨਵਰਾਹੀ ਘੁਗਿਆਣਵੀ ਅਤੇ ਪ੍ਰਸਿੱਧ ਕਵੀਸ਼ਰ ਦਰਸ਼ਨ ਸਿੰਘ ਭੰਮੇ ਨੂੰ ਕੀਤਾ ਸਨਮਾਨਿਤ
ਫਰੀਦਕੋਟ 27 ਦਸੰਬਰ( ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਲੇਖਕ ਮੰਚ ਫਰੀਦਕੋਟ ਵੱਲੋਂ ਆਪਣਾ ਸਾਹਿਤਕ ਸਮਾਗਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਕਰਵਾਇਆ ਗਿਆ। ਇਸ ਸਮੇਂ ਪ੍ਰਸਿੱਧ ਸਾਹਿਤਕਾਰ ,ਨਿਧੱੜਕ ਕਿਰਤੀ ਕਵੀ ਸੱਚ ਦੇ ਹਾਮੀਂ ਰੂਬਾਈ ਰਚੇਤਾ ਸਵ. ਬਿਸਮਿਲ ਫਰੀਦਕੋਟੀ ਐਵਾਰਡ 2023 ਪ੍ਰਸਿੱਧ ਸਾਹਿਤਕਾਰ ਬਿਸਮਿਲ ਦੀਆਂ ਰੁਬਾਈਆਂ ਨੂੰ ਜਿਉਂਦਾ ਰੱਖਣ ਵਾਲਾ ਕਵੀ ਨਵਰਾਹੀ ਘੁਗਿਆਣਵੀ ਨੂੰ ਦਿੱਤਾ ਗਿਆ। ਦੂਜਾ ਪ੍ਰਸਿੱਧ ਕਵੀਸ਼ਰ ਸਵ. ਅਮਰ ਸਿੰਘ ਰਾਜੇਆਣਾ ਐਵਾਰਡ 2023 ਪ੍ਰਸਿੱਧ ਕਵੀਸ਼ਰ ਪ੍ਰਸਿੱਧ ਕਵੀਸ਼ਰ ਦਰਸ਼ਨ ਸਿੰਘ ਭੰਮੇ ਨੂੰ ਦਿੱਤਾ ਗਿਆ। ਸਾਹਿਤਕਾਰ ਨਵਰਾਹੀ ਘੁਗਿਆਣਵੀ ਤੇ ਪਰਚਾ ਡਾਕਟਰ ਮੁਕੰਦ ਸਿੰਘ ਵੜਿੰਗ ਅਤੇ ਕਵੀਸ਼ਰ ਦਰਸ਼ਨ ਸਿੰਘ ਭੰਮੇ ਤੇ ਪਰਚਾ ਡਾ.ਲੱਕੀ ਕੰਮੇਆਣਾ ਨੇ ਪੜ੍ਹਿਆ। ਇਸ ਸਮੇਂ ਪ੍ਰਸਿੱਧ ਲੇਖਕ ਐਨ ਆਰ ਆਈ ਸੁਲੱਖਣ ਮੈਹਮੀ ਕਨੇਡਾ ਦਾ ਗ਼ਜ਼ਲ ਸੰਗ੍ਰਹਿ “ਅਤੀਤ ਦੇ ਪਰਛਾਵੇਂ ” ਲੋਕ ਅਰਪਣ ਕੀਤਾ ਗਿਆ ।
ਅੱਜ ਦੇ ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਪੰਜਾਬੀ ਲੋਕ ਕਲਾਂ ਮੰਚ ਪੰਜਾਬ ਦੇ ਪ੍ਰਧਾਨ ਸ੍ਰ ਸੁਰਿੰਦਰ ਸਿੰਘ ਸੁੰਨੜ ਨੇ ਕੀਤੀ । ਮੁੱਖ ਮਹਿਮਾਨ ਦੇ ਤੌਰ ਤੇ ਪ੍ਰਸਿੱਧ ਸਾਹਿਤਕਾਰ ਡਾਕਟਰ ਲਖਵਿੰਦਰ ਸਿੰਘ ਜੌਹਲ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ (ਪੰਜਾਬ) ਪੁਹੰਚੇ। ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਗੁਰਿੰਦਰ ਕੌਰ ਰੂਪਰਾ, ਹਰਚਰਨ ਸਿੰਘ ਸੰਧੂ
ਸਾਬਕਾ ਸਰਪੰਚ,ਸਰਬਜੀਤ ਸਿੰਘ ਰਿਟਾ ਬੀਡੀਓ,ਇੰਦਰਜੀਤ ਸਿੰਘ ਰਿਟਾ ਬੀ ਐਸ ਓ /ਐਮਈਐਸ,ਸਮਾਗਮ ਦੀ ਸ਼ੁਰੂਆਤ ਮੰਚ ਦੇ ਜਨਰਲ ਸਕੱਤਰ ਧਰਮ ਪ੍ਰਵਾਨਾਂ ਨੇ ਰਸਮੀ ਜੀ ਆਇਆ ਕਹਿੰਦਿਆਂ ਕੀਤੀ ਅਤੇ ਦੱਸਿਆ ਗਿਆ ਕਿ ਇਹ ਪੰਜਾਬੀ ਲੇਖਕ ਮੰਚ ਦਾ ਸਲਾਨਾਂ ਤੀਜਾ ਸਮਾਗਮ ਕਰਵਾਇਆ ਜਾ ਰਿਹਾ ਹੈ।ਮੰਚ ਦੇ ਪ੍ਰਧਾਨ ਮਨਜਿੰਦਰ ਗੋਲ੍ਹੀ ਨੇ ਪ੍ਰਧਾਨਗੀ ਭਾਸ਼ਣ ਵਿਚ ਸਭ ਸਾਹਿਤਕਾਰਾਂ,ਆਏ ਹੋਏ ਮਹਿਮਾਨਾਂ, ਵਿਸ਼ੇਸ਼ ਮਹਿਮਾਨ, ਮੁੱਖ ਮਹਿਮਾਨ ਜੀ ਨੂੰ ਜੀ ਆਇਆ ਕਹਿੰਦਿਆਂ ਕਿਹਾ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਸਾਡੇ ਮੰਚ ਦਾ ਸਲਾਨਾ ਸਮਾਗਮ ਪੰਜਾਬ ਦੇ ਹੋਰ ਪ੍ਰਸਿੱਧ ਸਮਾਗਮਾਂ ਵਿੱਚੋਂ ਇੱਕ ਹੋਵੇ ਅਤੇ ਬਿਸਮਿਲ ਫਰੀਦਕੋਟੀ ਦਾ ਨਾਮ ਵਿਸ਼ਵ ਵਿੱਚ ਗੂੰਜੇ। ਅੱਜ ਸਾਨੂੰ ਬੜੀ ਖੁਸੀ ਹੋ ਰਹੀ ਹੈ ਕਿ ਇਸ ਸਮਾਗਮ ਵਿੱਚ ਪੂਰੇ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਦੀ ਧਰਤੀ ਤੋਂ ਵੀ ਸਾਹਿਤਕਾਰ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ ਹੈ।
ਮੰਚ ਸੰਚਾਲਨ ਪ੍ਰਸਿੱਧ ਮੰਚ ਸੰਚਾਲਕ ਪਵਨ ਸ਼ਰਮਾ ਸੁੱਖਣਵਾਲਾ ਨੇ ਬਹੁਤ ਵਧੀਆ ਸਾਇਰੋ ਸ਼ਾਇਰੀ ਨਾਲ ਕਰਦਿਆ ਦੂਜੇ ਦੌਰ ਵਿਚ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੌਰਾਨ ਪ੍ਰਸਿੱਧ ਸਾਹਿਤਕਾਰ ਜ਼ੋਰਾਂ ਸਿੰਘ ਮੰਡੇਰ, ਰਣਜੀਤ ਸਿੰਘ ਸਰਾਂ ਵਾਲੀ, ਬਲਜਿੰਦਰ ਭਾਰਤੀ, ਪ੍ਰੀਤ ਜੱਗੀ,ਜਗੀਰ ਸੱਧਰ, ਜੀਤ ਕੰਮੇਆਣਾ,, ਇਕਬਾਲ ਸਿੰਘ ਘਾਰੂ, ਗੁਰਵਿੰਦਰ ਦਬੜੀਖਾਨਾ, ਗੁਰਾਦਿੱਤਾ ਸਿੰਘ ਸੰਧੂ ਸੁੱਖਣਵਾਲਾ, ਇਕਬਾਲ ਸਿੰਘ ਧਾਲੀਵਾਲ ਬ੍ਰਦਰਜ਼, ਸੁਖਚੈਨ ਸਿੰਘ ਬਿੱਟਾ, ਪ੍ਰਸਿੱਧ ਲੋਕ ਗਾਇਕ ਬਲਧੀਰ ਮਾਹਲਾ, ਸੁਲੱਖਣ ਮੈਹਮੀ, ਕੁਲਵਿੰਦਰ ਵਿਰਕ,ਪ੍ਰੀਤ ਭਗਵਾਨ, ਸੁਰਜਨ ਸਿੰਘ ਫੂਲੇਵਾਲਾ,ਪਾਲ ਸਿੰਘ ਪਾਲ,ਲਾਲ ਸਿੰਘ ਕਲਸੀ,ਗੁਰਤੇਜ ਪੱਖੀ, ਜਤਿੰਦਰ ਪਾਲ ਸਿੰਘ ਟੈਕਨੋ,ਸ਼ਿਵਨਾਥ ਦਰਦੀ,ਰਾਜ ਗਿੱਲ ਭਾਣਾ,ਹਰਸੰਗੀਤ ਗਿੱਲ, ਪਰਮਜੀਤ ਸਿੰਘ ਪੰਮਾਂ,ਅਸੋਕ ਕੁਮਾਰ ,ਵੇਦ ਪ੍ਰਕਾਸ ਸ਼ਰਮਾ ਬਰਗਾੜੀ,ਅਮਰਜੀਤ ਸਿੰਘ,ਸ੍ਰੀਮਤੀ ਅਮਨਪ੍ਰੀਤ ਕੌਰ,ਇੰਦਰਜੀਤ ਕੌਰ,ਸੱਤਪਾਲ ਕੌਰ, ਰਜੇਸ਼ ਚੰਨਣ, ਅਮਨਦੀਪ ਸਿੰਘ, ਵਰਿੰਦਰ ਕੁਮਾਰ, ਕੁਲਵਿੰਦਰ ਕੌਰ,ਕੋਮਲ ਆਦਿ ਹਾਜ਼ਰ ਸਨ।ਵਿੱਤ ਸਕੱਤਰ ਜੀਤ ਕੰਮੇਆਣਾ ਨੇ ਦੇਸਾਂ ਵਿਦੇਸ਼ਾਂ ਦੀ ਧਰਤੀ ਤੋਂ ਆਏ ਹੋਏ ਸਾਹਿਤਕਾਰ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਮੰਚ ਦੇ ਸਮੂਹ ਸਾਥੀਆਂ ਦਾ ਵੀ ਧੰਨਵਾਦ ਕੀਤਾ ਜਿੰਨਾ ਪੂਰੀ ਤਨ ਮਨ ਧੰਨ ਨਾਲ ਸਹਿਯੋਗ ਦਿੱਤਾ। ਅੱਜ ਇਹ ਸਮਾਗਮ ਯਾਦਗਾਰੀ ਸਮਾਗਮ ਹੋ ਨਿਬੜਿਆ।