ਸੱਜਣਾਂ ਵੈ ਤੇਰੇ ਰਾਹਾਂ ਚੋਂ ਅੱਖੀਆਂ ਨੇ ਹੰਝੂ ਚੋਏ
ਫਰੀਦਕੋਟ 11 ਮਾਰਚ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਲੇਖਕ ਮੰਚ ਫ਼ਰੀਦਕੋਟ ਦੀ ਮਾਸਿਕ ਇਕੱਤਰਤਾ ਪ੍ਰਸਿੱਧ ਸ਼ਾਇਰ ਜਗੀਰ ਸਿੰਘ ਸੱਧਰ ਦੇ ਗ੍ਰਹਿ ਵਿਖੇ ਪ੍ਰਸਿੱਧ ਗ਼ਜ਼ਲਗੋ ਮਾਸਟਰ ਬਲਬੀਰ ਸਿੰਘ ਧੀਰ ਦੀ ਪ੍ਰਧਾਨਗੀ ਹੇਠ ਬਾਬਾ ਜੀਵਨ ਸਿੰਘ ਨਗਰ ਫਰੀਦਕੋਟ ਵਿਖੇ ਹੋਈ। ਜਿਸ ਵਿੱਚ ਤਕਰੀਬਨ ਇੱਕ ਦਰਜ਼ਨ ਤੋਂ ਵੱਧ ਲੇਖਕਾਂ ਨੇ ਭਾਗ ਲਿਆ।ਪਿਛਲੇ ਦਿਨੀ ਪ੍ਰਸਿੱਧ ਗ਼ਜ਼ਲ ਗਾਇਕ ਪੰਕਜ਼ ਉਧਾਸ ਅਤੇ ਪ੍ਰਸਿੱਧ ਸਾਹਿਤਕਾਰ ਸੋਨੀਆ ਭਾਰਤੀ, ਪੰਜਾਬੀ ਲੇਖਕ ਸੁਖਜੀਤ ਦੰਗਲ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਪ੍ਰਸਿੱਧ ਸ਼ਾਇਰ ਜਗੀਰ ਸੱਧਰ ਨੂੰ ਸ਼ਬਦ ਸਾਂਝ ਕੋਟਕਪੂਰਾ ਅਤੇ ਪ੍ਰਸਿੱਧ ਲੋਕ ਗਾਇਕ ਪਾਲ ਸਿੰਘ ਰਸੀਲਾ ਨੂੰ ਪੰਜਾਬੀ ਲੋਕ ਰੰਗ ਮੰਚ ਮੇਲਾ ਕਮੇਟੀ ਸਾਦਿਕ ਵੱਲੋਂ ਸਨਮਾਨਿਤ ਕਰਨ ਤੇ ਵਧਾਈ ਦਿੱਤੀ।
ਇਸ ਸਮੇਂ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਵੀ ਕਰਵਾਇਆ ਗਿਆ।ਜਿਸ ਦੌਰਾਨ ਮਨਜਿੰਦਰ ਸਿੰਘ ਗੋਲ੍ਹੀ ਨੇ ਗ਼ਜ਼ਲ ਪ੍ਰਸਿੱਧ ਪੰਜਾਬੀ ਲੋਕ ਗਾਇਕ ਪਾਲ ਰਸੀਲਾ ਫਰੀਦਕੋਟੀਆ ਨੇ ਗੀਤ ਸੱਜਣਾਂ ਵੈ ਤੇਰੇ ਰਾਹਾਂ ਚੋਂ ਅੱਖੀਆਂ ਨੇ ਹੰਝੂ ਚੋਏ ਗਾ ਵਾਹ ਵਾਹ ਖੱਟੀ ,ਵਤਨਵੀਰ ਜ਼ਖ਼ਮੀ ਨੇ ਗ਼ਜ਼ਲ, ਪਰਮਜੀਤ ਸਿੰਘ ਪੰਮਾਂ ਨੇ ਨਜ਼ਮ,ਜਗੀਰ ਸੱਧਰ ਨੇ ਕਵਿਤਾ, ਧਰਮ ਪ੍ਰਵਾਨਾਂ ਨੇ ਮਿੰਨੀ ਕਹਾਣੀ ਚੰਗਿਆੜੀ ,ਜੀਤ ਕੰਮੇਆਣਾ ਨੇ ਗ਼ਜ਼ਲ, ਅਮਰਜੀਤ ਸਿੰਘ ਨੇ ਗੀਤ, ਬਲਬੀਰ ਸਿੰਘ ਧੀਰ ਨੇ ਨਸ਼ਿਆਂ ਪ੍ਰਥਾਏ ਕਵਿਤਾ,ਬਲਵੰਤ ਗੱਖੜ ਨੇ ਗੀਤ ,ਡਾ ਮੁਕੰਦ ਸਿੰਘ ਵੜਿੰਗ ਨੇ ਗੀਤ,ਲੱਕੀ ਕੰਮੇਆਣਾ , ਲਖਵਿੰਦਰ ਕੋਟਸੁਖੀਆ, ਹਰਸੰਗੀਤ ਗਿੱਲ,ਅਮਰੀਕ ਕੰਮੇਆਣਾ ਨੇ ਆਪੋ ਆਪਣੀਆਂ ਰਚਨਾਵਾਂ ਸੁਣਾ ਕੇ ਵਾਹ ਵਾਹ ਖੱਟੀ। ਉਪਰੋਕਤ ਸੁਣਾਈਆਂ ਗਈਆਂ ਰਚਨਾਵਾਂ ਤੇ ਉਸਾਰੂ ਬਹਿਸ ਹੋਈ। ਇਸ ਸਮੇਂ ਅੱਜ ਦੀ ਪ੍ਰਧਾਨਗੀ ਕਰ ਰਹੇ ਮਾਸਟਰ ਬਲਬੀਰ ਸਿੰਘ ਧੀਰ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਸਾਹਿਤਕਾਰ ਸਮਾਜ ਦਾ ਸ਼ੀਸਾ ਹੁੰਦਾ ਹੈ। ਉਹ ਉਸਾਰੂ ਰਚਨਾਵਾਂ ਲਿਖ ਸਮਾਜ ਨੂੰ ਸਹੀ ਸੇਧ ਦੇ ਸਕਦੇ ਹਨ।