ਇਸ ਸਮੇਂ ਪ੍ਰਸਿੱਧ ਗੀਤਕਾਰ ਗੁਰਾਦਿੱਤਾ ਸਿੰਘ ਸੰਧੂ ਨੂੰ ਕੀਤਾ ਸਨਮਾਨਿਤ
ਫਰੀਦਕੋਟ 19 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ) ਪੰਜਾਬੀ ਲੇਖਕ ਮੰਚ ਫਰੀਦਕੋਟ ਵੱਲੋਂ ਇੱਕ ਵਿਸ਼ਾਲ ਸਾਹਿਤਕ ਸਮਾਗਮ ਬਲਬੀਰ ਪ੍ਰਾਇਮਰੀ ਸਕੂਲ ਵਿੱਚ ਕਰਵਾਇਆ ਗਿਆ। ਜਿਸ ਦੌਰਾਨ ਪ੍ਰਸਿੱਧ ਗੀਤਕਾਰ ਗੁਰਾਦਿੱਤਾ ਸਿੰਘ ਸੰਧੂ ਸੁੱਖਣਵਾਲਾ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਪੁਸਤਕ ਲੋਕ ਅਰਪਣ ਤੋਂ ਇਲਾਵਾ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ।
ਏਸ ਸਮਾਗਮ ਦੀ ਪ੍ਰਧਾਨਗੀ ਸ ਜਗਤਾਰ ਸਿੰਘ ਮਾਨ ਬੀ ਪੀ ਈ ਓ1 ਨੇ ਕੀਤੀ ਜਦ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਸ ਜਸਕਰਨ ਸਿੰਘ ਰੋਮਾਣਾ ਬੀ ਪੀ ਈ ਓ 2 ਸਨ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਜਸਵੰਤ ਸਿੰਘ ਕੁੱਲ,ਹਰਚਰਨ ਸਿੰਘ ਅਰਾਈਆਂਵਾਲਾ ਸਾਬਕਾ ਸਰਪੰਚ,ਅਤੇ ਹਰਮੰਦਰ ਸਿੰਘ ਕੋਹਾਰਵਾਲਾ ਪਹੁੰਚੇ ਸਨ। ਮੰਚ ਸੰਚਾਲਨ ਦੀ ਭੂਮਿਕਾ ਧਰਮ ਪ੍ਰਵਾਨਾਂ ਨੇ ਬਾਖੂਬੀ ਨਿਭਾਈ ਗਈ ।
ਪ੍ਰੋਗਰਾਮ ਦੀ ਸ਼ੁਰੂਆਤ ਵਿਸ਼ਾਲ ਕਵੀ ਦਰਬਾਰ ਰਾਹੀਂ ਹੋਈ ਜਿਸ ਵਿੱਚ ਫਰੀਦਕੋਟ ਤੋਂ ਇਲਾਵਾਂ ਸਾਦਿਕ,ਕੋਟਕਪੂਰਾ,ਬਠਿੰਡਾ,ਮੁਕਤਸਰ,ਬਰਗਾੜੀ,ਜੈਤੋ
ਬਰੀਵਾਲਾ ਆਦਿ ਸਾਹਿਤ ਸਭਾਵਾਂ ਦੇ ਕਵੀ ਸੱਜਣਾਂ ਨੇ ਹਾਜਰੀ ਲਗਵਾਈ। ਜਿਨ੍ਹਾਂ ਚੋ ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ, ਡਾਕਟਰ ਮੁਕੰਦ ਸਿੰਘ,ਮਾਸਟਰ ਬਿਕਰ ਵਿਯੋਗੀ,ਹਰਦੇਵ ਹਮਦਰਦ,ਸਰਦੂਲ ਸਿੰਘ ਬਰਾੜ,ਗੁਰਦੇਵ ਘਾਰੂ, ਲਖਵਿੰਦਰ ਸਿੰਘ ਕੋਟ ਸੁਖੀਆ,ਕਰਨਜੀਤ ਦਰਦ, ਸੁਖਜਿੰਦਰ ਭੰਗਚੜੀ,ਫਿਲਮੀ ਐਕਟਰ ਦੇਵ ਪੰਜਾਬੀ,ਲੋਕ ਗਾਇਕ ਬਲਧੀਰ ਮਾਹਲਾ,ਪਾਲ ਰਸੀਲਾ,ਰਾਜ ਗਿੱਲ ਭਾਣਾ, ਸ਼ਿਵਨਾਥ ਦਰਦੀ,ਵਤਨਵੀਰ ਜਖਮੀ, ਕਸ਼ਮੀਰ ਸਿੰਘ ਲੱਕੀ, ਜਤਿੰਦਰ ਪਾਲ ਸਿੰਘ ਟੈਕਨੋ, ਬਲਬੀਰ ਸਿੰਘ ਧੀਰ, ਪ੍ਰਿੰਸੀਪਲ ਗੁਰਮੇਲ ਕੌਰ ਵਾਂਦਰ ਡੋਡ,ਤੇਜਿੰਦਰ ਕੌਰ ਮਾਨ, ਕਰਮਜੀਤ ਕੌਰ, ਭੁਪਿੰਦਰ ਪਰਵਾਜ਼,ਬਾਬੂ ਸਿੰਘ ਬਰਾੜ,ਪਰਮਜੀਤ ਸਿੰਘ ਪੱਪੂ, ਬਲਦੇਵ ਇੱਕਵੰਨ,ਪ੍ਰੀਤ ਭਗਵਾਨ, ਬਲਜਿੰਦਰ ਭਾਰਤੀ,ਅਦਿ ਕਵੀਆਂ ਨੇ ਆਪੋ ਆਪਣੀਆ ਰਚਨਾਵਾਂ ਪੜ ਕੇ ਸੁਣਾਈਆ।
ਦੂਜੇ ਦੌਰ ਵਿੱਚ ਸਾਂਝਾ ਕਾਵਿ ਸੰਗ੍ਰਹਿ ਹਰਫ਼ਾਂ ਦੇ ਰੰਗ ਵੀ ਪੰਜਾਬੀ ਲੇਖਕ ਮੰਚ ਵੱਲੋ ਪ੍ਰਧਾਨਗੀ ਮੰਡਲ ਤੋਂ ਇਲਾਵਾ ਪ੍ਰਧਾਨ ਮਨਜਿੰਦਰ ਗੋਲ੍ਹੀ, ਮੁੱਖ ਸਰਪ੍ਰਸਤ ਇੰਜ਼ ਚਰਨਜੀਤ ਸਿੰਘ, ਜਨਰਲ ਸਕੱਤਰ ਧਰਮ ਪ੍ਰਵਾਨਾਂ,ਵਿੱਤ ਸਕੱਤਰ ਜੀਤ ਕੰਮੇਆਣਾ,ਵਤਨਵੀਰ ਜ਼ਖ਼ਮੀ, ਆਦਿ ਵੱਲੋਂ ਲੋਕ ਆਰਪਣ ਕੀਤਾ ਗਿਆ। ਵਿਸ਼ਵ ਪ੍ਰਸਿੱਧ ਆਲੋਚਕ ਪ੍ਰੋ਼ ਬ੍ਰਹਮਜਗਦੀਸ਼ ਸਿੰਘ ਜੀ ਨੇ ਪਸਤਕ ਤੇ ਪਰਚਾ ਪੜ੍ਹਿਆ। ਇਸ ਉਪਰੰਤ ਪ੍ਰਸਿੱਧ ਗੀਤਕਾਰ ਗੁਰਾਦਿੱਤਾ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ ਗਿਆ ਏਸ ਸਮੇਂ ਪਵਨ ਸ਼ਰਮਾ ਹਰੀ ਕੇ ਕਲਾਂ ਵੱਲੋਂ ਸੋਨੇ ਦੀ ਮੁੰਦਰੀ,ਲੋਈ ਅਤੇ ਪੰਜਾਬੀ ਲੇਖਕ ਮੰਚ ਵੱਲੋਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਮੰਚ ਸੰਚਾਲਨ ਪਵਨ ਸ਼ਰਮਾ ਨੇ ਆਪਣੀ ਵਿਲੱਖਣ ਸਾਇਰੋ ਸ਼ਾਇਰੀ ਦੇ ਨਾਲ ਕੀਤਾ।ਆਏ ਹੋਏ ਵਿਸ਼ੇਸ਼ ਕਵੀਆਂ ਨੂੰ ਸਨਮਾਨ ਪੱਤਰ ਦੇ ਸਨਮਾਨਿਤ ਕੀਤਾ ਗਿਆ।ਇਹ ਸਮਾਗਮ ਇੱਕ ਯਾਦਗਾਰੀ ਪਲ ਛੱਡਦਾ ਹੋਇਆ ਸਮਾਪਤ ਹੋਇਆ।
Leave a Comment
Your email address will not be published. Required fields are marked with *