ਬ੍ਰੈਂਪਟਨ ਕੈਨੇਡਾ 8 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਕੈਨੇਡਾ ਪੁਲਿਸ ਨੂੰ ਚਾਰ ਪੰਜਾਬੀ ਮੁੰਡਿਆਂ ਦੀ ਭਾਲ ਹੈ ਜਿੰਨਾ ਉਤੇ ਮੈਕਲੌਗਲਿਨ ਰੋਡ ’ਤੇ ਇੱਕ ਵਿਅਕਤੀ ਉਤੇ ਹਮਲਾ ਕਰਨ ਦਾ ਦੋਸ਼ ਹੈ। ਬਰੈਂਪਟਨ ਪੁਲਿਸ ਨੇ ਚਾਰ ਪੰਜਾਬੀ ਮੁੰਡਿਆਂ ਦੀਆਂ ਫੋਟੋਆਂ ਵਾਇਰਲ ਕੀਤੀਆਂ ਹਨ।
ਇਨ੍ਹਾਂ ਲੜਕਿਆਂ ਨੇ ਲੰਘੀ 8 ਸਤੰਬਰ ਨੂੰ ਮੈਕਲੌਗਲਿਨ ਰੋਡ ਉੱਤੇ ਇੱਕ ਵਿਅਕਤੀ ਉੱਤੇ ਜਾਨਲੇਵਾ ਹਮਲਾ ਕੀਤਾ ਤੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਕੇ ਭੱਜ ਗਏ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਅਫਤਾਬ ਗਿੱਲ (22), ਹਰਮਨਦੀਪ ਸਿੰਘ (22), ਜਤਿੰਦਰ ਸਿੰਘ (25) ਅਤੇ ਸਤਨਾਮ ਸਿੰਘ (30) ਵਜੋਂ ਹੋਈ ਹੈ।