
ਭੈਣੀ ਸਾਹਿਬ , 24 ਅਕਤੂਬਰ, (ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ)
ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਨਿਊ ਹਾਲ ਲਾਟੋਂ ਰੋਡ ਵਿਖੇ ਹੋਈ। ਸ਼ੁਰੂਆਤੀ ਦੌਰ ਵਿੱਚ ਪ੍ਰੋ ਮੋਹਨ ਸਿੰਘ ਦੇ ਜਨਮ ਦਿਨ ਤੇ ਉਹਨਾਂ ਨੂੰ ਯਾਦ ਕੀਤਾ ਗਿਆ । ਪ੍ਰਸਿੱਧ ਲੇਖਕ ਨੇਤਰ ਸਿੰਘ ਮੁੱਤੋਂ ਦੀ ਬੇਟੀ ਨਿਮਰਤਾਜੀਤ ਕੌਰ ਤੇ ਜਵਾਈ ਜਸਵਿੰਦਰ ਸਿੰਘ ਦੇ ਅਨੰਦ ਕਾਰਜ ਦੀ ਖੁਸ਼ੀ ਸਾਂਝੀ ਕੀਤੀ ਗਈ । ਰਚਨਾਵਾਂ ਦੇ ਦੌਰ ਵਿੱਚ ਸਵਿੰਦਰ ਸਿੰਘ ਲੁਧਿਆਣਾ ਨੇ, ਸ਼ਾਮ ਵੇਲੇ ( ਕਵਿਤਾ ) ਹਰਬੰਸ ਸਿੰਘ ਰਾਏ ਨੇ,ਰੁਮਾਲ ਵਾਲਾ ਬਾਪੂ ( ਕਹਾਣੀ ) ਜਗਦੇਵ ਸਿੰਘ ਬਾਘਾ ਨੇ, ਦਾਦਾ ਜੀ ( ਕਵਿਤਾ ) ਬਲਵੰਤ ਸਿੰਘ ਵਿਰਕ ਨੇ, ਦੱਸ ਦਾਦੀਏ ( ਗੀਤ ) ਪ੍ਰਸਿੱਧ ਗ਼ਜ਼ਲਗੋ ਸਰਦਾਰ ਪੰਛੀ ਨੇ, ਕੂਕੇ ਸਰਦਾਰ ਚਲੇ ( ਕਵਿਤਾ ) ਸੋਮਨਾਥ ਸਿੰਘ ਨੇ, ਪੱਕੀਆਂ ਫਸਲਾਂ ( ਗੀਤ ) ਮਨਜੀਤ ਸਿੰਘ ਰਾਗੀ ਨੇ, ਸਿੱਖ ਪਿਆਰਾ ( ਕਵਿਤਾ ) ਨੇਤਰ ਸਿੰਘ ਮੁੱਤੋ ਨੇ, ਵਾਅਦੇ ( ਕਵਿਤਾ ) ਕਵਿੱਤਰੀ ਸ਼ਿੰਦਰ ਕੌਰ ਨੇ, ਚਿੜੀ ਦਾ ਆਲ੍ਹਣਾ ( ਕਵਿਤਾ ) ਪੰਮੀ ਹਬੀਬ ਨੇ, ਕਦੇ – ਕਦੇ ਮੈਂ ਸੋਚਦਾ ਹਾਂ ( ਕਵਿਤਾ ) ਅਮਰਜੀਤ ਸ਼ੇਰਪੁਰੀ ਨੇ, ਬੋਝ ( ਕਵਿਤਾ ) ਗ਼ਜ਼ਲਗੋ ਜੋਰਾਵਰ ਸਿੰਘ ਪੰਛੀ ਨੇ, ਖਿੜ੍ਹੇ ਬਾਗ ਵਿੱਚੋ ਜਦੋ ਹਵਾ ਗੁਜਰਦੀ ਹੈ, ( ਗ਼ਜ਼ਲ ) ਹਜ਼ਾਰਾ ਸਿੰਘ ਮੰਡ ਨੇ, ਬੀਬੀ ਗੁਲਾਬ ਕੌਰ, ( ਕਵਿਤਾ ) ਗੀਤਕਾਰ ਕਰਨੈਲ ਸਿਵੀਏ ਨੇ, ( ਲੋਕ ਤੱਥ ) ਗੁਰਸੇਵਕ ਸਿੰਘ ਢਿੱਲੋ ਨੇ, ਹਾਸਰਸ ( ਕਵਿਤਾ ) ਦਲਜੀਤ ਸਿੰਘ ਬਿੱਲੇ ਨੇ ( ਗੀਤ ) ਆਦਿਕ ਰਚਨਾਵਾਂ ਪੇਸ਼ ਕੀਤੀਆਂ । ਪੜ੍ਹੀਆਂ ਸੁਣੀਆਂ ਰਚਨਾਵਾਂ ਤੇ ਗ਼ਜ਼ਲਗੋ ਸਰਦਾਰ ਪੰਛੀ, ਗੁਰਸੇਵਕ ਸਿੰਘ ਢਿੱਲੋ, ਕਰਨੈਲ ਸਿੰਘ ਸਿਵੀਆ, ਹਰਬੰਸ ਸਿੰਘ ਰਾਏ, ਕਿਰਪਾਲ ਸਿੰਘ ਚਾਨ੍ਹਾ ਆਦਿ ਨੇ ਉਸਾਰੂ ਵਿਚਾਰ ਚਰਚਾ ਕੀਤੀ । ਕਹਾਣੀਕਾਰ ਤਰਨ ਬੱਲ ਨੇ ਮੀਟਿੰਗ ਦੀ ਕਾਰਵਾਈ ਬਹੁਤ ਖੂਬਸੂਰਤ ਤਰੀਕੇ ਨਾਲ ਚਲਾਈ । ਗੁਰਸੇਵਕ ਸਿੰਘ ਢਿੱਲੋ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ।