ਫਰੀਦਕੋਟ 8 ਅਪ੍ਰੈਲ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮਾਸਿਕ ਮੀਟਿੰਗ ਪ੍ਰਿੰ : ਨਵਰਾਹੀ ਘੁਗਿਆਣਵੀ ਜੀ ਦੀ ਪ੍ਰਧਾਨਗੀ ਹੇਠ ਸ਼ਹੀਦ ਭਗਤ ਸਿੰਘ ਪਾਰਕ ਨਜ਼ਦੀਕ ਘੰਟਾ ਘਰ ਫ਼ਰੀਦਕੋਟ ਵਿਖੇ ਮਿਤੀ 07 ਅਪ੍ਰੈਲ 2024 ਨੂੰ ਹੋਈ। ਜਿਸ ਵਿੱਚ ਪ੍ਰਿੰਨਵਰਾਹੀ ਘੁਗਿਆਣਵੀ , ਇਕਬਾਲ ਘਾਰੂ , ਲਾਲ ਸਿੰਘ ਕਲਸੀ , ਸੁਰਿੰਦਰਪਾਲ ਸ਼ਰਮਾ ਭਲੂਰ , ਵਤਨਵੀਰ ਜ਼ਖਮੀ , ਬਲਵਿੰਦਰ ਫਿੱਡੇ , ਰਾਜ ਧਾਲੀਵਾਲ , ਪ੍ਰਿੰ: ਕ੍ਰਿਸ਼ਨ ਲਾਲ , ਬਕੋਲੀਆ , ਨੇਕ ਸਿੰਘ ਮਾਹੀ , ਸੁਖਦੇਵ ਸਿੰਘ ਮਚਾਕੀ , ਮੁਖਤਿਆਰ ਸਿੰਘ ਵੰਗੜ , ਜਗਦੀਪ ਹਸਰਤ , ਜੰਗਪਾਲ ਸਿੰਘ , ਬਲਜੀਤ ਸਿੰਘ ਸੰਧੂ , ਸਾਧੂ ਸਿੰਘ ਚਮੇਲੀ ਆਦਿ ਲੇਖਕਾਂ ਨੇ ਭਾਗ ਲਿਆ। ਹਾਜ਼ਰ ਲੇਖਕਾਂ ਨੇ ਆਪੋ ਆਪਣੇ ਕਲਾਮ , ਵਿਚਾਰ ਅਤੇ ਲੇਖ ਪੇਸ਼ ਕੀਤੇ ਜਿੰਨ੍ਹਾਂ ਤੇ ਭਖਵੀਂ ਬਹਿਸ ਹੋਈ। ਇਸ ਮੀਟਿੰਗ ਵਿੱਚ ਸਭਾ ਵੱਲੋਂ ਕੁਝ ਸ਼ੋਕ ਮਤੇ , ਕੁਝ ਧੰਨਵਾਦ ਪੱਤਰ ਪੜ੍ਹੇ ਗਏ। ਸ਼ੋਕ ਮਤਿਆਂ ਵਿੱਚ ਪੰਜਾਬੀ ਦੇ ਨਾਮਵਰ ਲੇਖਕ , ਪੱਤਰਕਾਰ ਅਤੇ ਕਾਲਮ ਨਵੀਸ ਸ਼੍ਰੀ ਜੰਗੀਰ ਸਿੰਘ ਜਗਤਾਰ ( ਬਰਨਾਲਾ ) ਦੀ ਅਚਨਚੇਤ ਮੌਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ। ਇਸ ਦੇ ਨਾਲ ਹੀ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਚ਼ੀਫ਼ ਮਨਿਸਟਰ ਮੋਹਤਰਮਾ ਮਰੀਅਤ ਨਿਵਾਜ਼ ਦੀ ਸਰਕਾਰ ਵੱਲੋਂ ਪੰਜਾਬੀ ਬੋਲੀ ਲਾਗੂ ਕੀਤੇ ਜਾਣ ਤੇ ਖੁਸ਼ੀ ਪ੍ਰਗਟ ਕੀਤੀ ਗਈ ਅਤੇ ਬਹੁਤ ਬਹੁਤ ਧੰਨਵਾਦ ਕੀਤਾ ਗਿਆ। ਅਖੀਰ ਵਿੱਚ ਸਭਾ ਵੱਲੋਂ ਸਾਬਕਾ ਪ੍ਰਧਾਨ , ਮੌਜੂਦਾ ਮੁੱਖ ਸਰਪ੍ਰਸਤ ਅਤੇ ਉੱਘੇ ਲੇਖਕ ਪ੍ਰੋ: ਪਾਲ ਸਿੰਘ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ।
Leave a Comment
Your email address will not be published. Required fields are marked with *