ਫਰੀਦਕੋਟ 6 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮਾਸਿਕ ਇਕੱਤਰਤਾ 4 ਅਗਸਤ 2024 ਦਿਨ ਐਤਵਾਰ ਨੂੰ ਪੈਨਸ਼ਨਰਜ ਭਵਨ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਪ੍ਰਸਿੱਧ ਇਤਿਹਾਸਕਾਰ ਕਰਨਲ ਬਲਬੀਰ ਸਿੰਘ ਸਰਾਂ ਨੇ ਕੀਤੀ। ਇਸ ਮੀਟਿੰਗ ਵਿੱਚ ਤਕਰੀਬਨ ਦੋ ਦਰਜਨ ਤੋਂ ਵੱਧ ਲੇਖਕਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਇਕਬਾਲ ਘਾਰੂ, ਪ੍ਰਿੰਸੀਪਲ ਨਵਰਾਹੀ ਘੁਗਿਆਣਵੀ , ਸੁਰਿੰਦਰਪਾਲ ਸ਼ਰਮਾ ਭਲੂਰ , ਜੀਤ ਗੋਲੇਵਾਲੀਆ, ਲਾਲ ਸਿੰਘ , ਇੰਜ : ਦਰਸ਼ਨ ਰੋਮਾਣਾ, ਲਾਲ ਸਿੰਘ ਕਲਸੀ, ਰਾਜ ਧਾਲੀਵਾਲ , ਨਰਿੰਦਰ ਸਿੰਘ ਗਿੱਲ ( ਪੋਤਰੇ ਆਜ਼ਾਦੀ ਘੁਲ਼ਾਟੀਏ ਡਾ ਲਾਲ ਸਿੰਘ ਗਿੱਲ ) , ਜਸਵੰਤ ਸਿੰਘ ਸਰਾਂ , ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ,ਜਗਦੀਪ ਹਸਰਤ, ਸੁਖਚੈਨ ਥਾਂਦੇਵਾਲਾ, ਸਾਧੂ ਸਿੰਘ ਚਮੇਲੀ, ਧਰਮ ਪ੍ਰਵਾਨਾ, ਬਲਵਿੰਦਰ ਫਿੱਡੇ, ਪਰਮਜੀਤ ਫਰੀਦਕੋਟੀ, ਨੇਕ ਸਿੰਘ ਮਾਹੀ ਆਦਿ ਲੇਖਕਾਂ ਨੇ ਸਾਵਣ ਰੁੱਤ ਨੂੰ ਸਮਰਪਿਤ ਰਚਨਾਵਾਂ ਸੁਣਾ ਕੇ ਖੂਬ ਰੰਗ ਬੰਨਿਆਂ। ਉਪਰੰਤ ਸਭਾ ਵੱਲੋਂ ਕੁਝ ਸ਼ੋਕ ਮਤੇ ਪਾਏ ਗਏ ਜਿੰਨ੍ਹਾਂ ਵਿੱਚ ਪ੍ਰਸਿੱਧ ਕਹਾਣੀਕਾਰ ਬਿੱਕਰ ਸਿੰਘ ਆਜ਼ਾਦ , ਪ੍ਰਸਿੱਧ ਕਵੀ ਨਿਰਮੋਹੀ ਫਰੀਦਕੋਟੀ ਜੀ ਦੇ ਅਕਾਲ ਚਲਾਣੇ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ ਅਤੇ ਜਸਵਿੰਦਰ ਸਿੰਘ ਰਿਟਾਇਰ ਪ੍ਰਿੰਸੀਪਲ ਜੀ ਨੂੰ ਰੈਗੂਲੇਟਰੀ ਬਾਡੀ ਦਾ ਮੈਂਬਰ ਚੁਣੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ।
ਉਪਰੋਕਤ ਸਭਾ ਵੱਲੋ ਕੁਝ ਹੋਰ ਮਤੇ ਵੀ ਪਾਏ ਗਏ ਜ਼ਿਹਨਾਂ ਵਿੱਚ ਗੌਰਮਿੰਟ ਬ੍ਰਜਿੰਦਰਾ ਕਾਲਜ ਵਿਖੇ ਰਿਆਸਤੀ ਸਮੇਂ ਤੋਂ ਚੱਲ ਰਹੀਆਂ ਬੀ ਐਸ ਸੀ ਐਗਰੀਕਲਚਰ ਦੀਆਂ ਕਲਾਸਾਂ ਨੂੰ ਕਿਸੇ ਹੋਰ ਥਾਂ ਤਬਦੀਲ ਕੀਤੇ ਜਾਣ ਦੀ ਨਿਖੇਧੀ ਕੀਤੀ ਗਈ ਅਤੇ ਪੰਜਾਬ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਕਿ ਇਹ ਕਲਾਸਾਂ ਇੱਥੇ ਹੀ ਰਹਿਣ ਦਿੱਤੀਆਂ ਜਾਣ। ਇਸੇ ਤਰ੍ਹਾਂ ਹੀ ਪੰਜਾਬੀ ਭਾਸ਼ਾ ਦੀ ਕੀਤੀ ਜਾ ਰਹੀ ਅਣਦੇਖੀ ਨੂੰ ਵੀ ਮੰਦਭਾਗਾ ਕਿਹਾ ਗਿਆ। ਇਸ ਦੇ ਨਾਲ ਹੀ ਪ੍ਰਸਿੱਧ ਸੁਤੰਤਰਤਾ ਸੰਗਰਾਮੀ . ਉੱਘੇ ਲੇਖਕ ਤੇ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੇ ਸਰਪ੍ਰਸਤ ਰਹੇ ਡਾ ਲਾਲ ਸਿੰਘ ਗਿੱਲ ਦੇ ਨਾਂ ਤੇ ਫਰੀਦਕੋਟ ਕੋਟਕਪੂਰਾ ਰੋਡ ਸਦਰ ਥਾਣਾ ਫਰੀਦਕੋਟ ਦੇ ਨਜ਼ਦੀਕ ਸਵ ਲਾਲ ਸਿੰਘ ਗਿੱਲ ਯਾਦਗਾਰੀ ਗੇਟ ਸਥਾਪਿਤ ਕਰਨ ਦੀ ਪੁਰਜੋਰ ਮੰਗ ਕੀਤੀ ਗਈ। ਅਖੀਰ ਵਿੱਚ ਸਭਾ ਦੇ ਸਾਬਕਾ ਪ੍ਰਧਾਨ , ਉੱਘੇ ਗੀਤਕਾਰ ਪ੍ਰੋ. ਪਾਲ ਸਿੰਘ ਦੀ ਸਿਹਤਯਾਬੀ ਲਈ ਦੁਆ ਕੀਤੀ ਗਈ