ਦੁਸ਼ਮਣ ਦੇ ਨਾਲ ਲੜੀ ਪੰਜਾਬੀ
ਧੌਣ ਤੋਂ ਫਿਰਦੀ ਫੜੀ ਪੰਜਾਬੀ
ਦੇਗਾਂ ਵਿੱਚ ਉਬਾਲੇ ਖਾਧੇ
ਚਰਖੜੀਆਂ ਤੇ ਚੜ੍ਹੀ ਪੰਜਾਬੀ
ਬੰਦ ਬੰਦ ਕਟਵਾਇਆ ਪਹਿਲਾਂ
ਰੰਬਿਆਂ ਦੇ ਨਾਲ ਘੜ੍ਹੀ ਪੰਜਾਬੀ
ਗੁਰੂਆਂ ਦੇ ਮੁੱਖੋਂ ਜਨਮ ਲਿਆ ਹੈ
ਮੋਤੀਆਂ ਵਾਂਗੂੰ ਜੜੀ ਪੰਜਾਬੀ
ਇਨਕਲਾਬੀ ਨਾਹਰੇ ਲਾਕੇ
ਫਾਂਸੀ ਦੇ ਤਖ਼ਤੇ ਜਾ ਚ੍ਹੜੀ ਪੰਜਾਬੀ
ਹੱਸ ਹੱਸ ਕੇ ਅਸੀਂ ਜਾਂਨਾਂ ਵਾਰੀਆਂ
ਐਂਵੇਂ ਨੀ ਕਰਦੀ ਅੜੀ ਪੰਜਾਬੀ
ਸੀਨੇਂ ਤੇ ਆਪਣੇ ਸੰਤਾਪ ਹੰਢਾਵੇ
ਝੱਲਦੀ ਨਹੀਂ ਪਰ ਤੜੀ ਪੰਜਾਬੀ
ਸੀਸ ਤਲ਼ੀ ਤੇ ਧਰਕੇ ਲੜਦੀ
ਕ੍ਹੱੜ ਕ੍ਹੱੜ ਕੇ ਹੈ ਕ੍ਹੱੜੀ ਪੰਜਾਬੀ
ਸਿੱਧੂ ਹਰ ਥਾਂ ਸਾਡਾ ਮਾਨ ਵਧਾਇਆ
ਮੀਤੇ ਜਿੱਥੇ ਵੀ ਜਾਕੇ ਖੱੜ੍ਹੀ ਪੰਜਾਬੀ
ਦੁਸ਼ਮਣ ਦੇ ਨਾਲ ਲੜੀ ਪੰਜਾਬੀ
ਧੌਣ ਤੋਂ ਫਿਰਦੀ ਫੜੀ ਪੰਜਾਬੀ

ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505