ਵਿਸ਼ਾਲ ਪਬਲਿਕ ਰੈਲੀ ’ਚ ਪੰਜਾਬ ਭਰ ਤੋਂ ਆਏ ਖੇਤ ਮਜਦੂਰਾਂ ਨੇ ਵੱਡੀ ਗਿਣਤੀ ’ਚ ਕੀਤੀ ਸ਼ਮੂਲੀਅਤ
ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਹੁਕਮਰਾਨ ਸਰਕਾਰਾਂ ਤੇ ਮਜਦੂਰ ਵਿਰੋਧੀ ਨੀਤੀਆਂ ਕਰ ਰਹੀਆਂ ਨੇ ਲਾਗੂ : ਆਗੂ
ਪੰਜ ਖੇਤ ਮਜਦੂਰ ਜਥੇਬੰਦੀਆਂ ਵਲੋਂ 4 ਦਸੰਬਰ ਨੂੰ ਜੰਤਰ-ਮੰਤਰ ਨਵੀਂ ਦਿੱਲੀ ਸਾਹਮਣੇ ਵਿਸ਼ਾਲ ਰੋਸ ਰੈਲੀ ਕਰਨ ਦਾ ਐਲਾਨ
ਕੋਟਕਪੂਰਾ, 27 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਾਬ ਖੇਤ ਮਜਦੂਰ ਸਭਾ ਦੀ 33ਵੀ ਦੋ ਰੋਜਾ ਸੂਬਾਈ ਕਾਨਫਰੰਸ ਅੱਜ ਇੱਥੇ ਅਮਰ ਆਸ਼ਰਮ ’ਚ ਭਾਰਤੀ ਖੇਤ ਮਜਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਗੁਲਜਾਰ ਸਿੰਘ ਗੋਰੀਆ ਦੀ ਰਹਿਨੁਮਾਈ ਹੇਠ ਹੋਈ। ਜਿਸ ’ਚ ਪੰਜਾਬ ਦੇ ਵੱਖ-ਵੱਖ ਜਿਲਿ੍ਹਆਂ ਤੋਂ ਆਏ 195 ਡੈਲੀਗੇਟਾਂ ਨੇ ਭਾਗ ਲਿਆ। ਭਾਰਤੀ ਕਮਿਊਨਿਸਟ ਪਾਰਟੀ ਜਿਲਾ ਫਰੀਦਕੋਟ ਦੇ ਸਕੱਤਰ ਅਸੋਕ ਕੌਸਲ ਨੇ ਸਾਰੇ ਡੈਲੀਗੇਟਾਂ ਨੂੰ ਬਾਬਾ ਸੇਖ ਫਰੀਦ ਜੀ ਦੀ ਪਵਿੱਤਰ ਧਰਤੀ ਤੇ ਆਉਣ ਲਈ ਜੀ ਆਇਆ ਕਿਹਾ ਅਤੇ ਆਪਣੇ ਨਜਰੀਏ ਤੋਂ ਜਥੇਬੰਦੀਆਂ ਦੀ ਅਹਿਮੀਅਤ ਦੀ ਲੋੜ ’ਤੇ ਜੋਰ ਦਿੱਤਾ। ਕਾਮਰੇਡ ਗਿਆਨ ਸੈਦਪੁਰੀ ਨੇ ਪਿਛਲੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਭਾਰਤੀ ਖੇਤ ਮਜਦੂਰ ਯੂਨੀਅਨ ਦੇ ਕੌਮੀ ਆਗੂ ਡਾਕਟਰ ਜੋਗਿੰਦਰ ਦਿਆਲ, ਪੰਜਾਬ ਖੇਤ ਮਜਦੂਰਾਂ ਸਭਾ ਦੇ ਪ੍ਰਧਾਨ ਕਾਮਰੇਡ ਸੰਤੋਖ ਸਿੰਘ ਸੰਘੇੜਾ ਅਤੇ ਕਈ ਹੋਰ ਨਾਮਵਰ ਸਖਸੀਅਤਾਂ ਦੇ ਸਦੀਵੀ ਵਿਛੋੜਾ ਦੇ ਜਾਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਸਮੂਹ ਹਾਜਰੀ ਨੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿਛੜੀਆਂ ਸਖਸੀਅਤਾਂ ਨੂੰ ਸਰਧਾਂਜਲੀ ਭੇਟ ਕੀਤੀ। ਕਾਨਫਰੰਸ ਦਾ ਉਦਘਾਟਨ ਕਰਦੇ ਹੋਏ ਕਾਮਰੇਡ ਗੁਲਜਾਰ ਸਿੰਘ ਗੋਰੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਤ ਮਜਦੂਰਾਂ ਦੀ ਲੜਾਈ ਆਰਿਥਕ ਅਤੇ ਸਮਾਜਿਕ ਨਾ ਬਰਾਬਰੀ ਦੇ ਖਿਲਾਫ ਹੈ । ਇਸ ਦੇ ਖਿਲਾਫ ਸੰਘਰਸ ਕਰਦੇ ਹੋਏ ਹਿੰਮਤ ਕਰਨ ਨਾਲ ਸਮਾਜ ਦੀਆਂ ਹੋਰ ਧਿਰਾਂ ਵੀ ਨਾਲ ਜੁੜਦੀਆਂ ਹਨ। ਪਿੰਡ ਪੱਧਰ ਤੋਂ ਲੈਕੇ ਹਰ ਵੱਡੇ ਪੱਧਰ ਤੱਕ ਲਾਮਬੰਦੀ ਕਰਨ ਤੇ ਸੰਘਰਸ ਕਰਨ ਨਾਲ ਹੀ ਆਰਥਿਕ ਤੌਰ ’ਤੇ ਨਪੀੜੇ ਲੋਕਾਂ ਦੀ ਬੰਦ ਖਲਾਸੀ ਹੋ ਸਕਦੀ ਹੈ। ਇਸ ਤੋਂ ਬਾਅਦ ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਨੇ ਪਿਛਲੀ ਸੂਬਾਈ ਕਾਨਫਰੰਸ ਤੋਂ ਲੈ ਕੇ ਹੁਣ ਤੱਕ ਜਥੇਬੰਦੀ ਵੱਲੋਂ ਕੀਤੇ ਗਏ ਕੰਮਾਂ ਦੀ ਜਥੇਬੰਦਕ ਰਿਪੋਰਟ ਪੇਸ ਕੀਤੀ। ਉਹਨਾਂ ਦੱਸਿਆ ਕਿ ਪਿਛਲੇ ਪੰਜ ਸਾਲਾਂ ਵਿੱਚ ਰੋਜਗਾਰ ਵਾਸਤੇ ਨਰੇਗਾ ਸਕੀਮ ਨੂੰ ਸਹੀ ਰੂਪ ਵਿੱਚ ਲਾਗੂ ਕਰਵਾਉਣ ਲਈ, ਬੇਘਰੇ ਲੋਕਾਂ ਨੂੰ ਪਲਾਟ ਅਤੇ ਘਰ ਬਣਾਉਣ ਲਈ ਗਰਾਂਟ ਵਾਸਤੇ, ਸਮਾਜਿਕ ਸੁਰੱਖਿਆ ਅਧੀਨ ਪੈਨਸਨ, ਅਨੁਸੂਚਿਤ ਜਾਤੀ ਦੇ ਬੱਚਿਆਂ ਲਈ ਪੋਸਟ ਮੈਟਰਿਕ ਸਕਾਲਰਸਪਿ, ਮਜਦੂਰਾਂ ਦੇ ਸਿਰ ਚੜਿਆ ਕਰਜਾ ਮਾਫ ਕਰਵਾਉਣ ਲਈ, ਸਾਮਲਾਟ ਜਮੀਨਾਂ ਦੀਆਂ ਡੰਮੀ ਬੋਲੀਆਂ ਬੰਦ ਕਰਵਾਉਣ ਵਾਸਤੇ ਅਤੇ ਸਮਾਜਿਕ ਅੱਤਿਆਚਾਰਾਂ ਦੇ ਖਿਲਾਫ ਆਪਣੇ ਅਤੇ ਸਾਂਝੇ ਤੌਰ ਤੇ ਸੰਘਰਸ ਕੀਤੇ ਹਨ। ਰਿਪੋਰਟ ਤੇ ਹੋਈ ਬਹਿਸ ਵਿੱਚ ਮਜਦੂਰ ਆਗੂ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਕਾਮਰੇਡ ਕਿ੍ਰਸਨ ਚੌਹਾਨ ਮਾਨਸਾ, ਕਾਮਰੇਡ ਗਿਆਨ ਸਿੰਘ ਸੈਦਪੁਰੀ, ਮਹਿੰਗਾ ਰਾਮ ਦੋਦਾ, ਬਲਬੀਰ ਸਿੰਘ ਮੱਲੀ, ਸੁਰਜੀਤ ਸਿੰਘ ਸੋਹੀ, ਪਿਆਰੇ ਲਾਲ, ਵੀਰ ਸਿੰਘ ਕੰਮੇਆਨਾ, ਰਿਸੀ ਪਾਲ ਖੁੱਭਣ, ਸੀਤਾ ਰਾਮ ਗੋਬਿੰਦਪੁਰਾ, ਗੁਰਮੁਖ ਸਿੰਘ ਬਾਦਲ, ਵੀਰ ਕੁਮਾਰ ਕਰਤਾਰਪੁਰ, ਰਸਪਾਲ ਸਿੰਘ ਤਰਨ ਤਾਰਨ, ਨਾਨਕ ਚੰਦ ਲੰਬੀ, ਹਰਦੇਵ ਸਿੰਘ, ਠਾਕੁਰ ਸਿੰਘ, ਨਿਰੰਜਨ ਸਿੰਘ, ਭਰਾਤਰੀ ਜਥੇਬੰਦੀ ਪੀ ਐਸ ਈ ਬੀ ਇੰਪਲਾਈਜ ਫੈਡਰੇਸਨ ਦੇ ਬਲਵੀਰ ਸਿੰਘ ਮੋਦਲਾ, ਆਲ ਇੰਡੀਆ ਸਟੂਡੈਂਟ ਫੈਡਰੇਸਨ ਦੇ ਲਵਪ੍ਰੀਤ ਸਿੰਘ ਮਾੜੀ ਮੇਘਾ, ਪੰਜਾਬ ਇਸਤਰੀ ਸਭਾ ਦੇ ਮੈਡਮ ਪ੍ਰੇਮ ਲਤਾ ਮਲੋਟ ਨੇ ਆਪਣੇ ਨੁਕਤੇ ਅਤੇ ਪੰਜਾਬ ਖੇਤ ਮਜਦੂਰ ਸਭਾ ਨੂੰ ਹੋਰ ਮਜਬੂਤ ਬਣਾਉਣ ਲਈ ਸੁਝਾਅ ਪੇਸ ਕੀਤੇ। ਬਹਿਸ ਦੌਰਾਨ ਧਿਆਨ ਵਿੱਚ ਲਿਆਂਦੇ ਗਏ ਸਾਰੇ ਨੁਕਤਿਆਂ ਨੂੰ ਨੋਟ ਕਰਦੇ ਹੋਏ ਸੂਬਾ ਕਮੇਟੀ ਵੱਲੋਂ ਜਥੇਬੰਦਕ ਰਿਪੋਰਟ ਵਿੱਚ ਸਾਮਿਲ ਕਰਨ ਲਈ ਪ੍ਰਵਾਨ ਕਰ ਲਿਆ ਗਿਆ। ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ ਕਰਦੇ ਹੋਏ ਸਮੁੱਚੇ ਦੇਸ ਅਤੇ ਪੰਜਾਬ ਰਾਜ ਵਿੱਚ ਖੇਤ ਮਜਦੂਰਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਮੋਦੀ ਸਰਕਾਰ ਦੇ ਰਾਜ ਦੌਰਾਨ ਪੈਦਾ ਹੋਈਆਂ ਨਵੀਆਂ ਚੁਨੌਤੀਆਂ ਦਾ ਡੱਟ ਕੇ ਮੁਕਾਬਲਾ ਕਰਨ ਦਾ ਸੱਦਾ ਦਿੱਤਾ। ਕਾਨਫਰੰਸ ਦੌਰਾਨ ਸਮੂਹ ਹਾਜਰੀਨ ਨੇ ਨਾਅਰਿਆਂ ਦੀ ਗੂੰਜ ’ਚ ਮੋਦੀ ਸਰਕਾਰ ਦੀਆਂ ਲੋਕ ਅਤੇ ਮਜਦੂਰ ਵਿਰੋਧੀ ਨੀਤੀਆਂ ਦੇ ਖਿਲਾਫ ਅਤੇ ਦੇਸ ਭਰ ਦੇ ਖੇਤ ਮਜਦੂਰਾਂ ਦੀਆਂ ਸਾਂਝੀਆਂ ਮੰਗਾਂ ਦੀ ਪ੍ਰਾਪਤੀ ਲਈ ਕੌਮੀ ਪੱਧਰ ਦੀਆਂ 5 ਖੇਤ ਮਜਦੂਰਾਂ ਅਤੇ ਕਈ ਹੋਰ ਦਲਿਤ ਜਥੇਬੰਦੀਆਂ ਵੱਲੋਂ 4 ਦਸੰਬਰ 2023 ਨੂੰ ਨਵੀਂ ਦਿੱਲੀ ਦੇ ਜੰਤਰ ਮੰਤਰ ਨੇੜੇ ਕੀਤੀ ਜਾ ਰਹੀ ਦੇਸ ਪੱਧਰੀ ਵਿਸਾਲ ਰੈਲੀ ਅਤੇ ਮੁਜਹਾਰੇ ਵਿੱਚ ਸਾਮਿਲ ਹੋਣ ਦਾ ਅਹਿਦ ਲਿਆ। ਪਿਛਲੀ ਸੂਬਾ ਕਮੇਟੀ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਖੇਤ ਮਜਦੂਰ ਸਭਾ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਜਿਸ ਅਨੁਸਾਰ ਕਾਮਰੇਡ ਪ੍ਰੀਤਮ ਸਿੰਘ ਨਿਆਮਤਪੁਰਾ ਨੂੰ ਪ੍ਰਧਾਨ, ਦੇਵੀ ਕੁਮਾਰੀ ਨੂੰ ਜਨਰਲ ਸਕੱਤਰ, ਗੁਲਜਾਰ ਸਿੰਘ ਗੋਰੀਆ ਤੇ ਸੁਰਜੀਤ ਸਿੰਘ ਸੋਹੀ ਨੂੰ ਮੀਤ ਪ੍ਰਧਾਨ, ਨਾਨਕ ਚੰਦ ਲੰਬੀ, ਹਰਸਿਮਰਤ ਕੌਰ, ਸੁਰਿੰਦਰ ਕੁਮਾਰ ਭੈਣੀ, ਗਿਆਨ ਸਿੰਘ ਸੈਦਪੁਰੀ ਨੂੰ ਪ੍ਰੈਸ ਸਕੱਤਰ ਅਤੇ ਰਿਸੀ ਪਾਲ ਫਾਜਲਿਕਾ ਨੂੰ ਵਿੱਤ ਸਕੱਤਰ ਸਮੇਤ 55 ਵਰਕਿੰਗ ਕਮੇਟੀ ਦੇ ਮੈਬਰ ਅਤੇ ਆਹੁਦੇਦਾਰ ਚੁਣੇ ਗਏ। ਕਾਨਫਰੰਸ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪਿੰਡਾਂ ਅਤੇ ਸਹਿਰਾਂ ਦੇ ਕਾਮਿਆਂ ਲਈ ਮਗਨਰੇਗਾ ਸਕੀਮ ਠੀਕ ਰੂਪ ’ਚ ਲਾਗੂ ਕੀਤੀ ਜਾਵੇ, ਸਾਲ ’ਚ 200 ਦਿਨ ਕੰਮ ਅਤੇ 700 ਰੁਪਏ ਦਿਹਾੜੀ ਕੀਤੀ ਜਾਵੇ, ਇਨਾ ਕਾਮਿਆਂ ਲਈ ਬਦਲਵੇਂ ਕੰਮ ਦਾ ਪ੍ਰਬੰਧ ਕੀਤਾ ਜਾਵੇ, ਪੰਜਾਬ ਸਰਕਾਰ ਵੱਲੋਂ ਕੰਮ ਦਿਹਾੜੀ ਸਮਾਂ ਅੱਠ ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਬਾਰੇ ਜਾਰੀ ਕੀਤਾ ਨੋਟੀਫਿਕੇਸਨ ਵਾਪਸ ਲਿਆ ਜਾਵੇ, ਨਿੱਜੀ ਖੇਤਰ ’ਚ ਰਾਖਵੇਂਕਰਨ ਦਾ ਹੱਕ ਦਿੱਤਾ ਜਾਵੇ, ਨੌਕਰੀਆਂ ’ਚ ਬੈਕਲਾਗ ਪੂਰਾ ਕੀਤਾ ਜਾਵੇ, ਬੇਘਰੇ ਲੋਕਾਂ ਲਈ 10-10 ਮਰਲੇ ਦੇ ਪਲਾਟ ਅਤੇ ਮਕਾਨ ਪਾਉਣ ਲਈ 5-5 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇ, ਵਿਧਵਾਵਾਂ, ਬਜੁਰਗਾਂ ਅਤੇ ਅੰਗਹੀਣਾਂ ਨੂੰ ਘੱਟੋ ਘੱਟ 5000 ਰੁਪਏ ਪ੍ਰਤੀ ਮਹੀਨਾ ਪੈਨਸਨ ਦਿੱਤੀ ਜਾਵੇ, ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪਹਿਲੀ ਜਮਾਤ ਤੋਂ ਬੀ ਏ ਤੱਕ ਲਾਜਮੀ, ਮੁਫਤ ਅਤੇ ਮਿਆਰੀ ਸਿੱਖਿਆ ਦੀ ਗਰੰਟੀ ਦਿੱਤੀ ਜਾਵੇ, ਅੰਨ ਸੁਰੱਖਿਆ ਅਧੀਨ ਨਜਾਇਜ ਤੌਰ ਤੇ ਕੱਟੇ ਗਏ ਰਾਸਨ ਕਾਰਡ ਤੁਰੰਤ ਬਹਾਲ ਕੀਤੇ ਜਾਣ, ਸਾਮਲਾਤ ਜਮੀਨਾਂ ਦਾ ਠੇਕਾ ਘੱਟ ਰੇਟ ਤੇ ਦਿੱਤਾ ਜਾਵੇ ਅਤੇ ਡੰਮੀ ਬੋਲੀਆਂ ਤੁਰੰਤ ਰੋਕੀਆਂ ਜਾਣ, ਅਨਸੂਚਿਤ ਜਾਤੀਆਂ ਉੱਪਰ ਹੁੰਦੇ ਸਮਾਜਿਕ ਅਤਿਆਚਾਰਾਂ ਨੂੰ ਸਖਤੀ ਨਾਲ ਰੋਕਿਆ ਜਾਵੇ, ਮਿਆਰੀ ਅਤੇ ਮੁਫਤ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਇਆ ਜਾਵੇ, ਅਨਸੂਚਿਤ ਜਾਤੀ ਛੋਟੀ ਯੋਜਨਾ ਨੂੰ ਠੀਕ ਢੰਗ ਨਾਲ ਲਾਗੂ ਕੀਤਾ ਜਾਵੇ। ਸਰਵ ਸੰਮਤੀ ਨਾਲ ਪਾਸ ਕੀਤੇ ਗਏ ਮਤਿਆਂ ’ਚ ਮਜਦੂਰ ਜਮਾਤ ਨਾਲ ਸਬੰਧਤ ਮੰਗਾਂ ਪੂਰੀਆਂ ਕਰਨ ਤੋਂ ਇਲਾਵਾ ਸਿੱਖਿਆ ਅਤੇ ਸਿਹਤ ਸਹੂਲਤਾਂ ਨਾਲ ਸਬੰਧਤ ਮੰਗਾਂ, ਫਲਸਤੀਨ ’ਚ ਪੱਕੀ ਜੰਗਬੰਦੀ ਕੀਤੀ ਜਾਵੇ ਅਤੇ ਜਖਮੀ ਅਤੇ ਉੱਜੜੇ ਲੋਕਾਂ ਲਈ ਤੁਰੰਤ ਰਾਹਤ ਟੀਮਾਂ ਭੇਜੀਆਂ ਜਾਣ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੀਤਾ ਰਾਮ ਗੋਬਿੰਦਪੁਰਾ, ਕੁਲਵੰਤ ਸਿੰਘ ਲੁਧਿਆਣਾ, ਗੁਰਚਰਨ ਸਿੰਘ ਮਾਨ ਫਰੀਦਕੋਟ, ਪ੍ਰੇਮ ਚਾਵਲਾ, ਦਰਸਨ ਸਿੰਘ ਜਿਉਣ ਵਾਲਾ, ਜਸਵੀਰ ਕੌਰ ਬਠਿੰਡਾ, ਸ਼ਸੀ ਸ਼ਰਮਾ, ਸੁਖਜਿੰਦਰ ਸਿੰਘ ਤੂੰਬੜਭਨ, ਰਾਮ ਚੰਦ ਪਟਿਆਲਾ, ਮੰਗਲ ਸਿੰਘ ਅੰਮ੍ਰਿਤਸਰ, ਸੁਖਦੇਵ ਸਿੰਘ ਤਰਨਤਾਰਨ, ਗੁਰਬਖਸ਼ ਕੌਰ ਨਵਾਂ ਸ਼ਹਿਰ ਟੇਕ ਪ੍ਰਦੀਪ ਸਿੰਘ ਬਰਾੜ, ਗੁਰਵਿੰਦਰ ਸਿੰਘ ਮਲੋਟ, ਭਿੰਦਰ ਸਿੰਘ ਸੁਲਕ ਔਲਖ ਆਦਿ ਵੀ ਸ਼ਾਮਲ ਸਨ।