ਕੋਟਕਪੂਰਾ, 29 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਲੁਧਿਆਣਾ ਵਿਖੇ ਇਕ ਉਦਯੋਗਪਤੀ ਨੂੰ ਅਗਵਾ ਕੇ ਫਿਰੋਤੀ ਮੰਗਣ ਦੇ ਕਾਂਡ ਤੋਂ ਬਾਅਦ ਵਪਾਰੀ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਭਾਜਪਾ ਦੇ ਜਿਲਾ ਮਹਾਂਮੰਤਰੀ ਰਾਜਨ ਨਾਰੰਗ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦਾ ਦਾਅਵਾ ਕੀਤਾ ਸੀ ਪਰ ਹੁਣ ਇਹ ਅਪਰਾਧਿਕ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਹੈ। ਉਹਨਾਂ ਆਖਿਆ ਕਿ ਗੈਂਗਸਟਰਾਂ ਵਲੋਂ ਰੋਜਾਨਾ ਹੋ ਰਹੀਆਂ ਕਤਲਾਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਕਾਰਨ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿੱਤੀ ਵਿਗੜ ਗਈ ਹੈ। ਪੰਜਾਬ ਦੇ ਮੁਕਾਬਲੇ ਯੂ.ਪੀ. ਅਤੇ ਬਿਹਾਰ ਵਰਗੇ ਸੂਬਿਆਂ ਵਿੱਚ ਸੁਧਾਰ ਹੋਇਆ ਹੈ, ਜਿੱਥੇ ਅਪਰਾਧ ਵਰਗੇ ਸਿਖਰ ’ਤੇ ਸੀ। ਰਾਜਨ ਨਾਰੰਗ ਨੇ ਕਿਹਾ ਕਿ ਸੂਬੇ ਵਿੱਚ ਨਿੱਤ ਦਿਨ ਵਾਪਰ ਰਹੀਆਂ ਵੱਡੀਆਂ ਅਪਰਾਧਕ ਘਟਨਾਵਾਂ ਕਾਰਨ ਹਰ ਵਿਅਕਤੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਅਪਰਾਧੀਆਂ ਦਾ ਮਨੌਬਲ ਇਸ ਹੱਦ ਤੱਕ ਵੱਧ ਚੁੱਕਾ ਹੈ ਕਿ ਉਹ ਹੁਣ ਪੁਲਿਸ ਜਾਂ ਕਾਨੂੰਨ ਤੋਂ ਡਰਨ ਦੀ ਬਜਾਇ ਬੇਫਿਕਰ ਹੋ ਕੇ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਰਾਜਨ ਨਾਰੰਗ ਨੇ ਆਖਿਆ ਕਿ ਇਕ ਪਾਸੇ ਮੌਜੂਦਾ ਸਰਕਾਰ ਬਾਹਰਲੇ ਸੂਬਿਆਂ ਦੇ ਵੱਡੇ ਉਦਯੋਗਪਤੀਆਂ ਵਲੋਂ ਪੰਜਾਬ ਵਿੱਚ ਆਪਣੇ ਉਦਯੋਗ ਲਾਉਣ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਇਹ ਵਪਾਰੀਆਂ ਦੀ ਜਾਨ ਮਾਲ ਦੀ ਰਾਖੀ ਕਰਨ ’ਚ ਵੀ ਨਾਕਾਮ ਸਾਬਿਤ ਹੋ ਰਿਹਾ ਹੈ, ਜਿਸ ਕਾਰਨ ਵਪਾਰੀਆਂ ਅਤੇ ਉਦਯੋਗਪਤੀਆਂ ਵਿੱਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਹਨਾਂ ਹੈਰਾਨੀ ਪ੍ਰਗਟਾਈ ਕਿ ਜੇਕਰ ਪੰਜਾਬ ਦੇ ਹਾਲਾਤ ਇਹੀ ਰਹੇ ਤਾਂ ਕੋਈ ਵੀ ਹਿੱਥੇ ਪੂੰਜੀ ਨਿਵੇਸ਼ ਨਹੀਂ ਕਰੇਗਾ।
Leave a Comment
Your email address will not be published. Required fields are marked with *