ਕੋਟਕਪੂਰਾ, 30 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਡਿਗਰੀ ਕਾਲਜ ਮਹਿਮੂਆਣਾ ਦਾ ਹੋਣਹਾਰ ਵਿਦਿਆਰਥੀ ਗੁਰਸੇਵਕ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਢਾਬ ਸ਼ੇਰ ਸਿੰਘ ਵਾਲਾ ਅਗਨੀ ਵੀਰ ਬਣ ਗਿਆ ਹੈ। ਉਹ ਕਾਲਜ ’ਚ ਚੱਲ ਰਹੇ 13 ਪੰਜਾਬ ਬਟਾਲੀਅਨ ਐੱਨਸੀਸੀ, ਫਿਰੋਜਪੁਰ ਸੀਨੀਅਰ ਡਿਵੀਜਨ ਵਿੰਗ ਦਾ ਐੱਨ.ਸੀ.ਸੀ. ਬੀ ਸਰਟੀਫਿਕੇਟ ਪ੍ਰਾਪਤ ਕਰਤਾ ਕੈਡਿਟ ਹੈ। ਇਸ ਵਿਦਿਆਰਥੀ ਨੇ ਫੌਜ ’ਚ ਭਰਤੀ ਹੋ ਕੇ ਆਪਣੇ ਮਾਪਿਆਂ ਅਤੇ ਕਾਲਜ ਦਾ ਨਾਮ ਉੱਚਾ ਕੀਤਾ ਹੈ। ਏ.ਐੱਨ.ਓ. ਜਤਿੰਦਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਦਿਨੀਂ ਐੱਨ.ਸੀ.ਸੀ ਹੈਂਡ ਕੁਆਰਟਰ 13 ਪੰਜਾਬ ਬਟਾਲੀਅਨ ਫਿਰੋਜਪੁਰ ਦੁਆਰਾ ਐੱਨ.ਸੀ.ਸੀ.ਬੀ. ਸਰਟੀਫਿਕੇਟ ਤਹਿਤ ਭਰਤੀ ਹੋਏ ਵਿਦਿਆਰਥੀ ਦੀ ਸੂਚੀ ਭੇਜੀ ਗਈ ਸੀ। ਜਿਸ ’ਚ ਵਿਦਿਆਰਥੀ ਗੁਰਸੇਵਕ ਸਿੰਘ ਦੀ ਭਾਰਤੀ ਫੌਜ ’ਚ ਅਗਨੀਵੀਰ ਸਿਲੈਕਟ ਹੋਣ ਸਬੰਧੀ ਖੁਸਖਬਰੀ ਮਿਲੀ ਸੀ। ਕਾਲਜ ਕੈਂਪਸ ਡਾਇਰੈਕਟਰ ਡਾ. ਦੀਪਕ ਅਰੋੜਾ ਨੇ ਵਿਦਿਆਰਥੀ ਦੀ ਇਸ ਪ੍ਰਾਪਤੀ ਉੱਤੇ ਖੁਸ਼ੀ ਜਾਹਿਰ ਅਤੇ ਕੈਡਿਟ ਗੁਰਸੇਵਕ ਸਿੰਘ ਅਤੇ ਉਸ ਦੇ ਮਾਪਿਆਂ ਨੂੰ ਕਾਲਜ ਵਿਖੇ ਬੁਲਾ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਅਖੀਰ ’ਚ ਉਹਨਾਂ ਨੇ ਵਿਸੇਸ ਤੌਰ ’ਤੇ ਕੰਪਨੀ ਕਮਾਂਡਰ ਕਰਨਲ ਐੱਮ.ਐੱਲ. ਸ਼ਰਮਾਂ ਅਤੇ ਸੁਮੱਚੀ 13 ਪੰਜਾਬ ਬਟਾਲੀਅਨ ਐੱਨ.ਸੀ.ਸੀ. ਟੀਮ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਜਿਸ ਦੀ ਬਦੌਲਤ ਵਿਦਿਆਰਥੀ ਬੀ ਸਰਟੀਫਿਕੇਟ ਪ੍ਰਾਪਤ ਕਰਕੇਅਗਨੀ ਵੀਰ ਬਣਿਆ ਹੈ, ਉਹਨਾਂ ਨੇ ਕਿਹਾ ਕਿ ਇਸ ਦਾ ਸਿਹਰਾ ਵਿਦਿਆਰਥੀ ਦੀ ਮਿਹਨਤ ਅਤੇ ਅਧਿਆਪਕਾਂ ਨੂੰ ਜਾਂਦਾ ਹੈ। ਜਿੰਨਾਂ ਨੇ ਵਿਦਿਆਰਥੀ ਗੁਰਸੇਵਕ ਸਿੰਘ ਨੂੰ ਸਮੇਂ ਸਮੇਂ ’ਤੇ ਪ੍ਰੇਰਨਾ ਦਿੱਤੀ।