ਕੋਟਕਪੂਰਾ, 23 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਸ ਵਾਰ ਦੂਜਾ ਟੀ-20 ਦਿਵਿਆਂਗ ਨੈਸ਼ਨਲ ਕਿ੍ਰਕਟ ਚੈਂਪੀਅਨਸ਼ਿਪ 26-29 ਫਰਵਰੀ 2024 ਨੂੰ ਬਰਾਕਰ (ਵੈਸਟ ਬੰਗਾਲ) ਵਿਖੇ ਦਿਵਿਆਂਗ ਪਰੀਵਰਤਨ ਫਾਊਂਡਰੇਸ਼ਨ ਵਲੋਂ ਕਰਵਾਈ ਜਾ ਰਹੀ ਹੈ, ਜਿਸ ’ਚ 10 ਰਾਜਾ ਦੀਆਂ ਟੀਮਾ ਭਾਗ ਲੈ ਰਹੀਆਂ ਹਨ ਤੇ ਪੰਜਾਬ ਦੀ ਦਿਵਿਆਂਗ ਕਿ੍ਰਕਟ ਟੀਮ ਵੀ ਭਾਗ ਲੈ ਰਹੀ ਹੈ। ਫਿਜੀਕਲ ਚੈਲੰਜ ਕਿ੍ਰਕਟ ਐਸੋਸੀਏਸ਼ਨ ਆਫ ਪੰਜਾਬ ਦੇ ਕਪਤਾਨ ਮੰਗਲ ਸਿੰਘ ਟਹਿਣਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਹਾਰ, ਹਰਿਆਣਾ, ਉੱਤਰ ਪ੍ਰਦੇਸ਼, ਝਾਰਖੰਡ, ਉੜੀਸਾ, ਮਹਾਰਾਸ਼ਟਰ, ਵੈਸਟ ਬੰਗਾਲ, ਪੁਰਵਚਲ, ਸਨਥਲ ਸ਼ਾਮਲ ਹਨ। ਉਹਨਾਂ ਦੱਸਿਆ ਕਿ ਪੰਜਾਬ ਦੀ ਟੀਮ ਬਹੁਤ ਮਜਬੂਤ ਦਿਖਾਈ ਦੇ ਰਹੀ ਹੈ, ਆਸ ਕਰਦੇ ਹਾਂ ਕਿ ਇਹ ਟਰਾਫੀ ਜਿੱਤ ਕੇ ਹੀ ਪੰਜਾਬ ਲੈ ਕੇ ਆਈਏ, ਇਸ ਟੀਮ ਦੇ ਕਪਤਾਨ ਮੰਗਲ ਸਿੰਘ ਟਹਿਣਾ ਨੇ ਪੰਜਾਬ ਦੀ ਟੀਮ 23 ਤਰੀਕ ਨੂੰ ਰਵਾਨਾ ਹੋਵੇਗੀ, ਜਿਸ ’ਚ ਸਾਰੇ ਪੰਜਾਬ ਦੇ ਵੱਖ-ਵੱਖ ਜਿਲਿਆਂ ਦੇ ਖਿਡਾਰੀ ਖੇਡਦੇ ਹਨ, ਇਹਨਾ ਖਿਡਾਰੀ ਵੀਰਾਂ ਦੀ ਜਰੂਰ ਮੱਦਦ ਕੀਤੀ ਜਾਵੇ।