ਸਿੱਧਵਾਂ, ਸ਼ਕਰੀ 11 ਦਸੰਬਰ : (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਵਿੱਚ ਸਰਕਾਰ ਵੱਲੋਂ ਬੇ ਲੋੜਾਂ ਪਾਣੀ ਛੱਡਣ ਨਾਲ ਦਰਿਆਵਾਂ ਕੰਡੇ ਵਸਦੇ ਲੋਕਾਂ ਦੀਆਂ ਫ਼ਸਲਾਂ ਦੀ ਬਰਬਾਦੀ ਵੱਡੇ ਪੱਧਰ ਤੇ ਹੋ ਰਹੀਂ ਹੈ। ਜਿਸ ਪ੍ਤੀ ਸਰਕਾਰ ਦੀ ਇਸ ਕੋਜੀ ਹਰਕਤ ਦੇ ਵਿਰੁੱਧ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਤਰਨਤਾਰਨ ਦੇ ਪ੍ਧਾਨ ਅਤੇ ਸੂਬਾ ਆਗੂ ਸਤਨਾਮ ਸਿੰਘ ਮਾਣੋਚਾਹਲ, ਅਤੇ ਜਿਲ੍ਹਾ ਇੰਚਾਰਜ ਅਤੇ ਸੂਬਾ ਆਗੂ ਹਰਪ੍ਰੀਤ ਸਿੰਘ ਸਿੱਧਵਾਂ, ਜਿਲ੍ਹਾ ਸਕੱਤਰ ਅਤੇ ਸੂਬਾ ਆਗੂ ਹਰਜਿੰਦਰ ਸਿੰਘ ਸ਼ਕਰੀ ਨੇ ਸਰਕਾਰ ਤੇ ਵਰਦਿਆ ਕਿਹਾ ਕਿ ਜਦੋਂ ਪੰਜਾਬ ਦੇ ਕਿਸਾਨਾਂ ਵੱਲੋਂ ਪਾਣੀ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਸ ਵੇਲੇ ਸਰਕਾਰ ਵੱਲੋਂ ਪਾਣੀ ਦੂਸਰੇ ਸੂਬਿਆਂ ਵੱਲ ਦਿੱਤਾ ਜਾਂਦਾ ਹੈ ਅਤੇ ਜਦੋਂ, ਪੰਜਾਬ ਵਿੱਚ ਪਾਣੀ ਦੀ ਮੰਗ ਘੱਟ ਜਾਦੀ ਹੈ ਤਾਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰਨ ਦੀ ਨੀਅਤ ਨਾਲ ਬਿਨਾ ਕਿਸੇ ਲੋੜ ਤੋਂ ਪਾਣੀ ਦਰਿਆਵਾਂ ਅਤੇ ਨਹਿਰਾਂ ਵਿੱਚ ਛੱਡ ਦਿੱਤਾ ਜਾਂਦਾ ਹੈ,ਜਿਸ ਨਾਲ ਕਿਸਾਨਾਂ ਦੀਆਂ ਪੁੱਤਾਂ ਵਾਗੂੰ ਪਾਲੀਆਂ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਹੈ। ਇਸ ਮੌਕੇ ਪ੍ਰੈਸ ਨਾਲ ਜਾਣਕਾਰੀ ਸਾਝੀ ਕਰਦਿਆਂ ਪਿ੍ੰਸੀਪਲ ਨਵਤੇਜ ਸਿੰਘ ਏਕਲ ਗੱਡਾ, ਅਤੇ ਰਣਜੋਧ ਸਿੰਘ ਗੱਗੋਬੂਆ ਨੇ ਦੱਸਿਆ ਕਿ ਜੋ ਸਰਕਾਰ ਨੇ ਪੰਜਾਬ ਦੀਆਂ ਨਹਿਰਾਂ ਅਤੇ ਦਰਿਆਵਾਂ ਵਿੱਚ ਪਾਣੀ ਹੁਣ ਛੱਡਿਆ ਹੈਂ ਉਸਦੀ ਇਸ ਸਮੇਂ ਲੋੜ ਨਹੀਂ ਸੀ, ਪਰ ਜੋ ਸਰਕਾਰ ਵੱਲੋਂ ਪਾਣੀ ਛੱਡਿਆ ਗਿਆ ਹੈ, ਉਸ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਜੋ ਸਰਕਾਰ ਦੀਆਂ ਪੰਜਾਬ ਦੇ ਕਿਸਾਨਾਂ ਪ੍ਤੀ ਮਾੜੀਆਂ ਨੀਤੀਆਂ ਦਾ ਹਿੱਸਾ ਹੈ। ਕਿਉਂਕਿ ਜਦੋਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਵੇਲੇ ਪਾਣੀ ਦੀ ਲੋੜ ਸੀ ਤਾਂ ਉਸ ਵੇਲੇ ਸਰਕਾਰ ਨੇ ਰਾਜਸਥਾਨ ਤੇ ਹੋਰਨਾਂ ਸੂਬਿਆਂ ਨੂੰ ਪਾਣੀ ਦਿੱਤਾ, ਪਰੰਤੂ ਪਾਣੀ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ, ਪਰ ਉਸ ਤੋਂ ਬਾਅਦ ਜਦੋ ਪੰਜਾਬ ਵਿੱਚ ਬਰਸਾਤ ਹੋਣੀ ਸ਼ੁਰੂ ਹੋਈ ਤਾਂ ਰਾਜਸਥਾਨ ਦੀਆਂ ਨਹਿਰਾਂ ਬੰਦ ਕਰਕੇ ਪੰਜਾਬ ਵਿੱਚ ਸਾਰਾ ਪਾਣੀ ਛੱਡ ਦਿੱਤਾ ਗਿਆ ਜਿਸ ਕਾਰਨ ਪੰਜਾਬ ਦੇ ਕਿਸਾਨਾਂ ਦੀਆਂ ਤਕਰੀਬਨ 10000 ਏਕੜ ਤੋ ਵੱਧ ਫਸਲਾਂ ਤਹਿਸ ਨਹਿਸ ਹੋ ਗਈਆਂ।ਪਰ ਸਰਕਾਰ ਨੇ ਇਸ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਬਜਾਇ ਸਿਰਫ਼ ਹਵਾਈ ਬਿਆਨ ਹੀ ਦਾਗੇ ਸਨ ਪਰ ਗਰਾਉਂਡ ਲੈਵਲ ਤੇ ਕੁਝ ਵੀ ਨਹੀਂ ਕੀਤਾ ਗਿਆ।ਕਿਸਾਨ ਆਗੂਆਂ ਨੇ ਦੱਸਿਆ ਕਿ ਜੋ ਹੁਣ ਦਰਿਆ ਵਿੱਚ ਪਾਣੀ ਛੱਡਿਆ ਹੈ ਉਸ ਕਾਰਨ ਜਿਲ੍ਹਾ ਤਰਨਤਾਰਨ ਦੇ ਮੁੰਡਾ ਪਿੰਡ ਕੋਲੋਂ ਬੰਨ ਟੁੱਟੇ ਨੂੰ ਅੱਜ ਪੰਜ ਦਿਨ ਹੋ ਚੁੱਕੇ ਹਨ।ਕਿਸਾਨ ਆਗੂਆਂ ਵੱਲੋਂ ਸਬੰਧਤ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਟੁੱਟੇ ਹੋਏ ਬੰਨ ਬਾਰੇ ਜਾਣਕਾਰੀ ਦਿੱਤੀ ਗਈ ਸੀ। ਪਰ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਮੌਕੇ ਤੇ ਪਹੰਚ ਕੇ ਜਾਇਜ਼ਾ ਨਹੀ ਲਿਆ।ਟੁੱਟੇ ਬੰਨ ਕਰਕੇ ਕਿਸਾਨਾਂ ਦੀ ਫਸਲ ਤਬਾਹ ਹੋ ਗਈ ਹੈ।ਪਰ ਅਧਿਕਾਰੀਆਂ ਦੇ ਕੰਨ ਤੇ ਜੂੰ ਨਹੀ ਸਰਕ ਰਹੀ।ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦਾ ਸੈੱਟਲਾਇਟ ਸਿਸਟਮ ਸਿਰਫ਼ ਕਿਸਾਨਾਂ ਵੱਲੋਂ ਲਾਈ ਪਰਾਲੀ ਨੂੰ ਲਾਈ ਅੱਗ ਵੇਖਣ ਲਈ ਹੀ ਕੰਮ ਕਰਦਾ ਹੈ । ਪਰ ਫਸਲਾਂ ਦੇ ਹੋਏ ਨੁਕਸਾਨ ਵੇਲੇ ਇਹ ਵੀ ਸਰਕਾਰਾਂ ਵਾਗੂੰ ਮੂੰਹ ਫੇਰ ਲੈਦਾ ਹੈ। ਕਿਸਾਨਾਂ ਆਗੂਆਂ ਵੱਲੋਂ ਹਰ ਮੰਗ ਪੱਤਰ ਵਿੱਚ ਫਸਲਾਂ ਤੇ MSP ਦੀ ਮੰਗ ਕੀਤੀ ਜਾਂਦੀ ਹੈ ਤਾਂ ਕਿ ਕਿਸਾਨ ਝੋਨੇ ਅਤੇ ਕਣਕ ਦੇ ਨਾਲ ਹੋਰ ਫਸਲਾਂ ਵੱਲ ਧਿਆਨ ਦੇਵੇ। ਪਰੰਤੂ ਸਰਕਾਰ ਹਮੇਸ਼ਾ ਹੀ ਟਾਲ ਮਟੋਲ ਕਰਦੀ ਰਹਿੰਦੀ ਹੈ। ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਜਿਹੜੇ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਆਲੂ, ਮਟਰ, ਜਾ ਹੋਰ ਮੋਸਮੀ ਸਬਜ਼ੀਆਂ ਬੀਜੀਆਂ ਹਨ ਉਹ ਸੜਕਾਂ ਤੇ ਰੁਲੀ ਰਹੀਆਂ ਹਨ। ਵਪਾਰੀ ਕਿਸਾਨਾਂ ਨੂੰ ਸਹੀ ਮੁੱਲ ਨਹੀਂ ਦੇ ਰਿਹਾ ਹੈਂ। ਵਪਾਰੀਆਂ ਵੱਲੋਂ ਕਿਸਾਨਾਂ ਦੀ ਵੱਡੇ ਪੱਧਰ ਤੇ ਲੁੱਟ ਕੀਤੀ ਜਾ ਰਹੀਂ ਹੈ ਪਰ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹੀ ਕਿਸਾਨ ਦਿੰਨੋ ਦਿੰਨ ਕਰਜੇ ਦੀ ਮਾਰ ਹੇਠ ਆ ਰਿਹਾ ਹੈ। ਵੱਧਦੇ ਹੋਏ ਕਰਜੇ ਨੂੰ ਵੇਖ ਕਿ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਪਰੰਤੂ ਸਮੇ ਦੀਆਂ ਸਰਕਾਰਾਂ ਸਿਰਫ਼ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਹੀ ਭੁਗਤ ਰਹੀਆਂ ਹਨ, ਜੋ ਕਿ ਆਉਣ ਵਾਲੇ ਸਮੇਂ ਇਸ ਦੇ ਨਤੀਜੇ ਬਹੁਤ ਬੁਰੇ ਵੇਖਣ ਨੂੰ ਮਿਲਣਗੇ।ਕਿਸਾਨ ਆਗੂਆਂ ਨੇ ਸਰਕਾਰ ਨੂੰ ਕਰੜੇ ਹੱਥੀਂ ਲੈਦਿਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਕਿਸਾਨਾਂ, ਮਜਦੂਰਾਂ, ਸਮੇਤ ਆਮ ਲੋਕਾਂ ਦੀਆਂ ਮੁਸਕਿਲਾਂ ਵੱਲ ਧਿਆਨ ਦੇਵੇ। ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਸਰਕਾਰ ਨਾ ਬਣੇ। ਜੇਕਰ ਸਰਕਾਰ ਨੇ ਆਮ ਲੋਕਾਂ ਦੀਆਂ ਮੁਸਕਿਲਾਂ ਵੱਲ ਧਿਆਨ ਨਾ ਦਿੱਤਾ ਤਾਂ ਵੱਡੀ ਪੱਧਰ ਤੇ ਸਰਕਾਰ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਕੇ ਵੱਡੇ ਸੰਘਰਸ਼ ਵਿੱਡੇ ਜਾਣਗੇ। ਅਤੇ ਜਿੰਨਾ ਚਿਰ ਸਰਕਾਰਾਂ ਲੋਕਾਂ ਦੇ ਮਸਲੇ ਹੱਲ ਨਹੀ ਕਰਦੀਆਂ ਸੰਘਰਸ਼ ਤਿੱਖੇ ਅਤੇ ਤੇਜ ਕੀਤੇ ਜਾਣਗੇ।
Leave a Comment
Your email address will not be published. Required fields are marked with *