ਫਾਈਨਲ ਵਿਸ਼ਾਖਾਪਟਨਮ ਵਿੱਚ ਖੇਡਿਆ ਜਾਵੇਗਾ।
ਚੰਡੀਗੜ੍ਹ, 5 ਦਸੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼ )
ਕ੍ਰਿਕੇਟ ਦੀ ਗਲੋਬਲ ਖੇਡ ਰਾਹੀਂ ਸਿਨੇ ਸਿਤਾਰਿਆਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨਾਲ ਜੋੜਨ ਲਈ ਤਿਆਰ ਕੀਤੀ ਸੈਲੀਬ੍ਰਿਟੀ ਕ੍ਰਿਕੇਟ ਲੀਗ (ਸੀਸੀਐਲ) ਫਰਵਰੀ-ਮਾਰਚ 2024 ਵਿੱਚ ਇੰਟਰਨੈਸ਼ਨਲ ਟੱਚ ਦੇ ਨਾਲ ਵਾਪਸ ਆ ਰਹੀ ਹੈ, ਜਿਸ ਦ ਉਦਘਾਟਨ ਯੂਏਈ ਕੀਤਾ ਜਾਵੇਗਾ। ਦੇਸ਼ ਦੇ ਅੱਠ ਫਿਲਮ ਉਦਯੋਗਾਂ ਦੇ ਲਗਭਗ 200 ਸਿਨੇ ਸਿਤਾਰੇ ਆਪਣੇ ਕ੍ਰਿਕਟ ਹੁਨਰ ਦਾ ਪ੍ਰਦਰਸ਼ਨ ਕਰਨਗੇ।
ਇਥੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਦੌਰਾਨ, ਸੀਸੀਐਲ ਵਿੱਚ ਭਾਗ ਲੈਣ ਵਾਲੀ ‘ਪੰਜਾਬ ਦੇ ਸ਼ੇਰ’ ਟੀਮ ਦੇ ਸਹਿ-ਮਾਲਕ ਨਵਰਾਜ ਹੰਸ ਅਤੇ ਪੁਨੀਤ ਸਿੰਘ ਦੇ ਨਾਲ ਸੀਈਓ ਅਮਰਦੀਪ ਐਸ ਰੀਨ ਨੇ ਕਿਹਾ ਕਿ ਉਨ੍ਹਾਂ ਦੀ ਟੀਮ 2016 ਤੋਂ ਸੀਸੀਐਲ ਵਿੱਚ ਭਾਗ ਲੈ ਰਹੀ ਹੈ ਅਤੇ ਆਉਣ ਵਾਲੇ ਐਡੀਸ਼ਨ ਵਿੱਚ ਹਿੱਸਾ ਲੈਣ ਲਈ ਬਹੁਤ ਉਤਸ਼ਾਹਿਤ ਹੈ, ਇਹ ਲੀਗ 23 ਫਰਵਰੀ ਨੂੰ ਸ਼ਾਰਜਾਹ ਵਿੱਚ ਸ਼ੁਰੂ ਹੋਵੇਗਾ ਅਤੇ ਵਿਸ਼ਾਖਾਪਟਨਮ (ਵਾਇਜੈਗ) ਵਿੱਚ 17 ਮਾਰਚ ਨੂੰ ਸਮਾਪਤ ਹੋਵੇਗਾ। ਸਾਰੀਆਂ ਅੱਠ ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਗਰੁੱਪ ਬੀ ਵਿੱਚ ਪੰਜਾਬ ਦੇ ਸ਼ੇਰ ਦਾ ਸਾਹਮਣਾ ਕੇਰਲ ਸਟ੍ਰਾਈਕਰਜ਼, ਕਰਨਾਟਕ ਬੁਲਡੋਜ਼ਰਜ਼ ਅਤੇ ਭੋਜਪੁਰੀ ਦਬੰਗਾਂ ਨਾਲ ਹੋਵੇਗਾ। ਗਰੁੱਪ ਏ ਵਿੱਚ ਬੰਗਾਲ ਟਾਈਗਰਜ਼, ਚੇਨਈ ਰਾਈਨੋਜ਼, ਮੁੰਬਈ ਹੀਰੋਜ਼ ਅਤੇ ਤੇਲਗੂ ਵਾਰੀਅਰਜ਼ ਸ਼ਾਮਲ ਹਨ।
ਅਮਰਦੀਪ ਐਸ ਰੀਨ ਨੇ ਕਿਹਾ ਕਿ ਟੀਮ ਦੀ ਅਗਵਾਈ ਪ੍ਰਸਿੱਧ ਸਮਾਜ ਸੇਵੀ ਅਤੇ ਸਿਨੇ ਸਟਾਰ ਸੋਨੂੰ ਸੂਦ ਕਰਨਗੇ ਜਦਕਿ ਬੀਨੂੰ ਢਿੱਲੋਂ ਟੀਮ ਦੇ ਉਪ ਕਪਤਾਨ ਹੋਣਗੇ। ਟੀਮ ਦੇ ਹੋਰ ਮੈਂਬਰਾਂ ਵਿੱਚ ਪਾਲੀਵੁੱਡ ਸਟਾਰ ਗੁਰਪ੍ਰੀਤ ਘੁੱਗੀ, ਬੱਬਲ ਰਾਏ, ਨਿੰਜਾ, ਜੱਸੀ ਗਿੱਲ, ਹਾਰਡੀ ਸੰਧੂ, ਰਾਹੁਲ ਦੇਵ, ਅਪਾਰਸ਼ਕਤੀ ਖੁਰਾਣਾ, ਗੈਵੀ ਚਾਹਲ, ਯੁਵਰਾਜ ਹੰਸ, ਮਨਮੀਤ ਸਿੰਘ, ਹਰਮੀਤ ਸਿੰਘ, ਦੇਵ ਖਰੌੜ, ਬਲਰਾਜ ਸਿਆਲ, ਸੁਯਸ਼ ਰਾਏ ਸ਼ਾਮਲ ਹਨ। ਪੰਜਾਬ ਦੇ ਸ਼ੇਰ ਦਾ ਪਹਿਲਾ ਮੈਚ 25 ਫਰਵਰੀ ਨੂੰ ਸ਼ਾਰਜਾਹ ਵਿੱਚ ਚੇਨਈ ਰਾਈਨੋਜ਼ ਨਾਲ ਹੋਵੇਗਾ ਜਦਕਿ ਦੂਜਾ ਮੈਚ 1 ਮਾਰਚ ਨੂੰ ਹੈਦਰਾਬਾਦ ਵਿੱਚ ਤੇਲਗੂ ਵਾਰੀਅਰਜ਼ ਨਾਲ ਹੋਵੇਗਾ। ਅਗਲੇ ਦੋ ਮੈਚ ਚੰਡੀਗੜ੍ਹ ਦੇ ਸੈਕਟਰ 16 ਸਥਿਤ ਕ੍ਰਿਕਟ ਸਟੇਡੀਅਮ ਵਿੱਚ ਹੋਣਗੇ। ਪੰਜਾਬ ਦੇ ਸ਼ੇਰ ਆਪਣੇ ਤੀਜੇ ਮੈਚ ਵਿੱਚ 8 ਮਾਰਚ ਨੂੰ ਬੰਗਾਲ ਟਾਈਗਰਜ਼ ਨਾਲ ਭਿੜੇਗੀ ਅਤੇ ਆਖਰੀ ਲੀਗ ਮੈਚ 10 ਮਾਰਚ ਨੂੰ ਮੁੰਬਈ ਹੀਰੋਜ਼ ਨਾਲ ਖੇਡਿਆ ਜਾਵੇਗਾ। ਇਸ ਤੋਂ ਬਾਅਦ 15 ਅਤੇ 16 ਮਾਰਚ ਨੂੰ ਵਿਸ਼ਾਖਾਪਟਨਮ (ਵਾਇਜੈਗ) ‘ਚ ਪਲੇਆਫ ਖੇਡਿਆ ਜਾਵੇਗਾ ਜਦਕਿ ਫਾਈਨਲ ਮੈਚ ਵੀ 17 ਮਾਰਚ ਨੂੰ ਇਸੇ ਮੈਦਾਨ ‘ਤੇ ਖੇਡਿਆ ਜਾਵੇਗਾ।
ਸਾਰੇ ਮੈਚ ਮਲਟੀ-ਲਾਈਵ ਸਟ੍ਰੀਮਿੰਗ ਲਈ ਖੇਤਰੀ ਚੈਨਲਾਂ ਸਮੇਤ ਖੇਡਾਂ ਅਤੇ ਮਨੋਰੰਜਨ ਪ੍ਰਸਾਰਣ ਚੈਨਲਾਂ ‘ਤੇ ਪ੍ਰਸਾਰਿਤ ਕੀਤਾ ਜਾਵੇਗਾ।