ਕੋਟਕਪੂਰਾ, 30 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਪ੍ਰਦੇਸ਼ ਖੱਤਰੀ ਸਭਾ ਰਜਿ: ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਲਾਲਾ ਲਾਜਪਤ ਰਾਏ ਮਿਊਂਸੀਪਲ ਪਾਰਕ ਕੋਟਕਪੂਰਾ ਵਿਖੇ ਪ੍ਰਧਾਨ ਨਰੇਸ਼ ਸਹਿਯੋਗ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸਭਾ ਦੇ ਸਲਾਨਾ ਫੰਕਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਮਾਨ ਅਤੇ ਉਨ੍ਹਾ ਦੀ ਧਰਮ ਪਤਨੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨ ਕਰਨ ਦਾ ਫੈਸਲਾ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖੱਤਰੀ ਸਭਾ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਨੇ ਦੱਸਿਆ ਕਿ ਖੱਤਰੀ ਪਰਿਵਾਰ ਮਿਲਣ ਸਮਾਰੋਹ ਇਜਲਾਸ 2 ਦਿਨ ਚਲੇਗਾ, ਜਿਸ ਵਿੱਚ ਆਲ ਇੰਡੀਆ ਖੱਤਰੀ ਸਭਾ ਦੀ ਸਰਪ੍ਰਸਤੀ ਹੇਠ ਪੰਜਾਬ ਪ੍ਰਦੇਸ਼ ਖੱਤਰੀ ਸਭ ਰਜਿ: ਪੰਜਾਬ ਦੀ 70 ਮੈਂਬਰੀ ਕਾਰਜਕਾਰਨੀ ਕਮੇਟੀ ਸਮੇਤ ਜਿਲ੍ਹਾ ਪ੍ਰਧਾਨ, ਸੈਕਟਰੀ, ਸ਼ਹਿਰੀ ਤੇ ਪੇਂਡੂ ਬਲਾਕ ਪ੍ਰਧਾਨ, 254 ਯੂਨਿਟ ਦੇ ਅਹੁਦੇਦਾਰਾਂ ਤੋਂ ਇਲਾਵਾ ਪੰਜਾਬ ਪ੍ਰਦੇਸ਼ ਲੇਡੀਜ ਵਿੰਗ ਅਤੇ ਪੰਜਾਬ ਪ੍ਰਦੇਸ਼ ਯੂਥ ਵਿੰਗ ਖੱਤਰੀ ਸਭਾ ਦੇ ਅਹੁਦੇਦਾਰ ਅਤੇ ਸਮੂਹ ਪੰਜਾਬ ਚੋਂ ਡੈਲੀਗੇਟ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਹੋਣਗੇ। ਇਹ ਸਮਾਗਮ 3 ਦਸੰਬਰ 2023 ਨੂੰ ਹੋਵੇਗਾ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਨੂੰ ਉਨ੍ਹਾਂ ਦੇ ਕੀਤੇ ਕੰਮਾਂ, ਜਿੰਨ੍ਹਾਂ ਵਿਚ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ, ਪੰਜਾਬ ਚੋਂ ਅੱਤਵਾਦ ਨੂੰ ਖਤਮ ਕਰਨ ਲਈ ਉਪਰਾਲੇ ਕਰਨਾ, ਪੰਜਾਬ ਦੀ ਇੰਡਸਟਰੀ ਨੂੰ ਪ੍ਰਫੁੱਲਿਤ ਕਰਨਾ, ਪੰਜਾਬ ਦੇ ਲੋਕਾਂ ਨੂੰ ਬਿਜਲੀ, ਪਾਣੀ ਮੁਫਤ ਦੇਣਾ, ਪੰਜਾਬ ਦੇ ਵਿੱਚ ਕੁਦਰਤੀ ਆਫਤਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇਣਾ ਅਤੇ ਪੰਜਾਬ ‘ਚੋਂ ਕੁਰਪਸ਼ਨ ਨੂੰ ਖਤਮ ਕਰਨ ਲਈ ਉਪਰਾਲੇ ਕਰਨਾ ਆਦਿ ਸ਼ਾਮਲ ਹਨ, ਲਈ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਜਾਵੇਗਾ। ਇਸ ਸਬੰਧ ਵਿੱਚ ਪੰਜਾਬ ਪ੍ਰਦੇਸ਼ ਖੱਤਰੀ ਸਭ ਰਜਿ: ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਸਦਾ ਪੱਤਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਇਜਲਾਸ ਵਿੱਚ ਖੱਤਰੀ ਪਰਿਵਾਰਾਂ ਨੂੰ ਆ ਰਹਿਆਂ ਮੁਸ਼ਕਿਲਾਂ, ਤਕਲੀਫ਼ਾਂ ਅਤੇ ਖੱਤਰੀ ਪਰਿਵਾਰਾਂ ਦੇ ਨਾਲ ਵਾਪਰ ਰਹੀਆਂ ਅੱਤਿਆਚਾਰ ਦੀਆਂ ਘਟਨਾਵਾਂ ਅਤੇ ਖੱਤਰੀ ਪਰਿਵਾਰ ਦੀ ਜਾਨ-ਮਾਲ ਦੀ ਸੁਰੱਖਿਆ ਸੰਬੰਧੀ ਵਿਸ਼ੇਸ਼ ਚਰਚਾ ਕਰਵਾਈ ਜਾਵੇਗੀ ਅਤੇ ਇਸ ‘ਤੇ ਵਿਜੈ ਧੀਰ ਐਡਵੋਕੇਟ ਇੱਕ ਪੇਪਰ ਪੜਨਗੇ ਅਤੇ ਲੀਗਲ ਸੈਲ ਦੇ ਐਡਵਾਈਜਰ ਆਪਣੀ ਵਿਚਾਰ ਚਰਚਾ ਰੱਖਣਗੇ। ਉਨ੍ਹਾਂ ਦੱਸਿਆ ਕਿ ਇਸ ਇਜਲਾਸ ਤੋਂ ਪਹਿਲਾਂ ਨਰੇਸ਼ ਕੁਮਾਰ ਸਹਿਗਲ ਦੀ ਪ੍ਰਧਾਨਗੀ ਵਿੱਚ 5 ਮੈਂਬਰੀ ਕਮੇਟੀ ਹਰ ਇਕ ਜਿਲੇ ਦਾ ਦੌਰਾ ਕਰੇਗੀ ਜਿਸ ਵਿਚ ਸਰਪ੍ਰਸਤ ਡਾ. ਬੀ.ਕੇ. ਕਪੂਰ, ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਚੋਪੜਾ ਅਤੇ ਜਿਲ੍ਹਾ ਪ੍ਰਧਾਨ ਸ਼ਸ਼ੀ ਚੋਪੜਾ, ਚੇਤਨ ਸਹਿਗਲ ਐਡਵੋਕੇਟ ਸ਼ਾਮਲ ਹਨ। ਨਰੇਸ਼ ਸਹਿਗਲ ਨੇ ਦੱਸਿਆ ਕਿ ਮੀਟਿੰਗ ਵਿੱਚ ਰਮਨ ਭੱਲਾ, ਅਮਨ ਚੋਪੜਾ, ਸਾਗਰ ਚੋਪੜਾ, ਰਜਿੰਦਰ ਦਿਉੜਾ, ਅਸ਼ੋਕ ਦਿਉੜਾ, ਜਗਦੀਸ਼ ਮਹਿਤਾ, ਪ੍ਰਦੀਪ ਉਪਲ, ਪਵਨ ਉਪਲ, ਜਵਾਹਰ ਲਾਲ ਉਪਲ, ਰਿੰਕੂ ਮਲਹੋਤਰਾ, ਅਸ਼ਵਨੀ ਖੋਸਲਾ, ਪ੍ਰਦੀਪ ਚੋਪੜਾ, ਪ੍ਰਦੀਪ ਮੈਣੀ, ਪ੍ਰਸ਼ੋਤਮ ਧੀਰ, ਵਿਜੈ ਵਿਜ, ਸੁਖਦੇਵ ਵਿਜ ਆਦਿ ਵੀ ਹਾਜਰ ਸਨ।
Leave a Comment
Your email address will not be published. Required fields are marked with *